ਜਲੰਧਰ: ਇਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਬੱਚੇ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ। ਉਸ ਦੇ ਦੂਸਰੇ ਪਾਸੇ ਪੰਜਾਬ ਵਿੱਚ ਬਹੁਤ ਸਾਰੇ ਬੱਚੇ ਅਜਿਹੇ ਵਿਦਿਆਰਥੀ ਵੀ ਹਨ। ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਹੀ ਪੂਰੀ ਦੁਨੀਆਂ ਵਿੱਚ ਨਾਮ ਕਮਾਇਆ ਹੈ।
ਜਲੰਧਰ ਦਾ ਰਹਿਣ ਵਾਲਾ ਮੇਦਾਨਸ਼ ਵੀ ਇਕ ਅਜਿਹਾ ਬੱਚਾ ਹੈ। ਮੇਦਾਨਸ਼ ਜਲੰਧਰ ਦੇ ਸੇਂਟ ਜੋਸਫ਼ ਸਕੂਲ 'ਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਛੋਟੀ ਜਿਹੀ ਉਮਰ ਵਿੱਚ ਹੀ ਉਹ ਇੰਨੇ ਵੱਡੇ ਕਾਰਨਾਮੇ ਕਰ ਚੁੱਕਿਆ ਹੈ।ਉਸ ਨੂੰ ਇਸ ਵਾਰ ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹੀ ਨਹੀਂ ਮੇਦਾਨਸ਼ ਊਨਾ ਉਣੱਤੀ ਬੱਚਿਆਂ ਵਿੱਚੋਂ ਇੱਕ ਹੈ।
ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧੀ ਗੱਲ ਕਰ ਚੁੱਕੇ ਹਨ। ਮੇਦਾਨਸ਼ ਨੂੰ ਬਾਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਡਿਜੀਟਲ ਸਰਟੀਫਿਕੇਟ, ਤਮਗਾ ਅਤੇ ਇਕ ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ।
9 ਸਾਲ ਦੀ ਉਮਰ 'ਚ ਵੈਬਸਾਇਟ ਬਣਾਈ: ਮੇਦਾਨਸ਼ ਦੇ ਪਿਤਾ ਨੇ ਕਿਹਾ ਕਿ ਉਹ 5 ਸਾਲ ਦੀ ਉਮਰ ਤੋਂ ਆਪਣੀ ਸਮਰੱਥਾ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸਦੀ ਪਹਿਲੀ ਪ੍ਰਾਪਤੀ ਸਿਰਫ 9 ਸਾਲ ਦੀ ਉਮਰ 'ਚ ਵੈੱਬਸਾਈਟ ਡਵੈਲਪਰ ਦੇ ਰੂਪ 'ਚ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਇਕ ਰਾਸ਼ਟਰੀ ਰਿਕਾਰਡ ਦੇ ਰੂਪ 'ਚ ਦਰਜ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਪੇਸ਼ੇਵਰ ਵੈੱਬਸਾਈਟ 21stjune.com ਵਿਕਸਿਤ ਕੀਤੀ ਸੀ ਅਤੇ ਇਸਨੂੰ ਕੌਮਾਂਤਰੀ ਯੋਗ ਦਿਵਸ ’ਤੇ ਲਾਂਚ ਵੀ ਕੀਤਾ ਸੀ।
ਕੋਰੋਨਾ ਮਹਾਂਮਾਰੀ ਦੌਰਾਨ ਵੀ ਮੇਦਾਨਸ਼ ਨੇ ਦਿੱਤਾ ਸ਼ਲਾਘਾਯੋਗ ਯੋਗਦਾਨ: ਕੋਰੋਨਾ ਮਹਾਮਾਰੀ ਦੌਰਾਨ ਸਮਾਜ ਲਈ ਉਸ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਰਿਹਾ ਹੈ। 22 ਮਾਰਚ, 2020 ਨੂੰ ਜਨਤਾ ਕਰਫਿਊ ਲਾਗੂ ਹੋਣ ਤੋਂ ਠੀਕ ਦੋ ਦਿਨ ਪਹਿਲਾਂ ਉਸ ਨੇ 20 ਮਾਰਚ 2020 ਨੂੰ www.coronafreeworld.com ਨਾਮ ਦਾ ਇੱਕ ਪੋਰਟਲ ਲਾਂਚ ਕੀਤਾ। ਜਿੱਥੇ ਉਸ ਨੇ ਇਕ ਪਲੇਟਫਾਰਮ ’ਤੇ ਕੋਰੋਨਾ ਬੀਮਾਰੀ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਇਕੱਤਰ ਕੀਤੀਆਂ।
ਮੈਡੀਕਲ ਹੈਲਪਲਾਈਨ ਸੇਵਾ ਤੋਂ ਜਿਥੇ ਉਸ ਨੇ ਦੇਸ਼ਭਰ ਦੇ ਵੱਖ-ਵੱਖ ਡਾਕਟਰਾਂ ਨੂੰ ਜੋੜਿਆ ਅਤੇ ਉਨ੍ਹਾਂ ਲੋਕਾਂ ਨੂੰ ਮੁਫਤ ਟੇਲੀਮੈਡੀਸਿਨ ਸੇਵਾ ਪ੍ਰਦਾਨ ਕੀਤੀ ਜੋ ਕਿਸੇ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀੜਤ ਹੋਣ ਕਾਰਨ ਘਰ ਤੋਂ ਬਾਹਰ ਨਹੀਂ ਜਾ ਸਕਦੇ ਸਨ। ਇਸ ਤੋਂ ਇਲਾਵਾ ਮੇਦਾਨਸ਼ ਨੇ ਮਿਸ਼ਨ ਫਤਿਹ ਸੂਬਾ ਪੱਧਰੀ ਕੋਰੋਨਾ ਰੋਕਥਾਮ ਪ੍ਰਾਜੈਕਟ ਵਿਚ ਭਾਗ ਲਿਆ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਪ੍ਰਸ਼ੰਸਾ ਪੱਤਰ: ਪੰਜਾਬ ਦੇ ਪੂਰਵ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਜਾਗਰੂਕਤਾ ਵੀਡੀਓ ਨਾਲ ਸੰਪੂਰਣ ਆਈ. ਟੀ. ਪੋਰਟਲ www.missionfateh.com ਵਿਕਸਿਤ ਕੀਤਾ। ਇਸ ਕਾਰਜ ਲਈ ਉਸ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਸਰਟੀਫਿਕੇਟ ਦਿੱਤਾ ਗਿਆ। ਜੋ ਪੂਰੇ ਪੰਜਾਬ 'ਚ ਦਿੱਤਾ ਜਾਣਾ ਵਾਲਾ ਇਕਮਾਤਰ ਸਰਟੀਫਿਕੇਟ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਪ੍ਰਸ਼ੰਸਾ ਪੱਤਰ ਵੀ ਦਿੱਤਾ ਸੀ। ਮੌਜੂਦਾ ਸਮੇਂ 'ਚ ਉਹ ਅਜੇ ਵੀ ਸਮਾਜਿਕ ਕਾਰਜ ਕਰ ਰਿਹਾ ਹੈ । ਉਹ ਆਪਣੇ ਦੋ ਵੱਖ-ਵੱਖ ਮਿਸ਼ਨ ਚਲਾ ਰਿਹਾ ਹੈ।
ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਸਿਖਾ ਰਿਹਾ ਹੈ: ਪਹਿਲਾ ਹੈ ਮਿਸ਼ਨ ਆਤਮ ਨਿਰਭਰ ਜਿਥੇ ਉਹ ਦੇਸ਼ ਭਰ ਦੇ ਗਰੀਬ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਸਿਖਾ ਰਿਹਾ ਹੈ। ਦੂਸਰਾ ਮਿਸ਼ਨ ਖੁਸ਼ਹਾਲ ਪੰਜਾਬ ਹੈ । ਉਸ ਦੇ ਪਿਤਾ ਸੰਦੀਪ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਿਰਫ ਇਕ ਹੀ ਬੇਟਾ ਹੈ ਉਸ ਤੇ ਉਨ੍ਹਾਂ ਨੂੰ ਬਹੁਤ ਮਾਣ ਹੈ ਅੱਜ ਉਨ੍ਹਾਂ ਦਾ ਬੇਟਾ ਛੋਟੀ ਉਮਰ ਵਿੱਚ ਹੀ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕਿਆ ਹੈ।
ਮਾਂ ਬਾਪ ਤੋਂ ਮਿਲੀ ਪ੍ਰਰੇਨਾ: ਉਧਰ ਮੇਦਾਨਸ਼ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਚੁੱਕੇ ਮੇਦਾਨਸ਼ ਦਾ ਕਹਿਣਾ ਹੈ ਕਿ ਉਸ ਨੂੰ ਇਹ ਪ੍ਰੇਰਨਾ ਉਸ ਦੇ ਮਾਂ ਬਾਪ ਕੋਲੋਂ ਮਿਲੀ ਜੋ ਦੋਨੋਂ ਹੀ ਆਈਟੀ ਪ੍ਰੋਫੈਸ਼ਨਲ ਹਨ। ਉਸ ਦੇ ਮੁਤਾਬਿਕ ਉਹ ਅੱਜ ਇੱਕ ਆਪਣੀ ਆਈਟੀ ਕੰਪਨੀ ਚਲਾ ਰਿਹਾ ਹੈ ਅਤੇ ਲਗਾਤਾਰ ਸਮਾਜ ਭਲਾਈ ਲਈ ਕੰਮ ਕਰ ਰਿਹਾ ਹੈ। ਮੇਦਾਨਸ਼ ਤਾਂ ਕਹਿਣਾ ਹੈ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਸ ਨੂੰ ਆਪਣੀ ਇਸ ਮਿਹਨਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਹੁਣ ਉਸ ਦੀ ਇੱਛਾ ਹੈ ਕਿ ਉਹ ਦੁਬਾਰਾ ਕੁਛ ਐਸਾ ਕਰੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੀ ਜਗ੍ਹਾ ਸਿੱਧੀ ਮੁਲਾਕਾਤ ਹੋ ਸਕੇ।
ਇਹ ਵੀ ਪੜ੍ਹੋ: 'ਸ਼ਿਵਰਾਜ 'ਤੇ ਕੇਸ ਦਰਜ ਹੋਣਾ ਚਾਹੀਦੈ', ਪੜ੍ਹੋ ਦਿਗਵਿਜੇ ਸਿੰਘ ਨੇ ਕਿਉਂ ਕੀਤੀ ਇਹ ਮੰਗ