ETV Bharat / state

ਲੋਕਾਂ ਲਈ ਮਿਸਾਲ ਬਣੀ 70 ਸਾਲਾ ਇਹ ਮਹਿਲਾ - 70 year old madhurima provide free education

ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਵੱਡੇ-ਵੱਡੇ ਸਕੂਲ ਅਤੇ ਕਾਲਜ ਹਨ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੱਚੇ ਅਜਿਹੇ ਹਨ ਜੋ ਪੜ੍ਹਾਈ ਪੱਖੋਂ ਸੱਖਣੇ ਹਨ ਤੇ ਉਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਵੀ ਨਹੀਂ ਹੈ। ਇਹ ਬੱਚੇ ਤੰਗੀ ਕਾਰਨ ਨਹੀਂ ਪੜ੍ਹ ਪਾਉਂਦੇ ਪਰ ਜਲੰਧਰ ਵਿੱਚ ਇੱਕ ਅਜਿਹੀ 70 ਸਾਲਾ ਮਹਿਲਾ ਹੈ ਜਿਸ ਨੇ ਪੜ੍ਹਾਈ ਪੱਖੋਂ ਸੱਖਣੇ ਬੱਚਿਆਂ ਨੂੰ ਪੜ੍ਹਾਉਣ ਦਾ ਜਿੰਮਾ ਲਿਆ ਹੈ।

ਫ਼ੋਟੋ।
author img

By

Published : Sep 12, 2019, 3:27 PM IST

ਜਲੰਧਰ: ਜ਼ਿਲ੍ਹੇ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਮਧੁਰਿਮਾ ਆਪਣੇ ਘਰ ਵਿੱਚ ਹੀ ਗ਼ਰੀਬ ਅਤੇ ਝੁੱਗੀਆਂ ਆਦਿ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਨ੍ਹਾਂ 9 ਸਾਲ ਪਹਿਲਾਂ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ। ਸ਼ੁਰੂਆਤ 2 ਜਾਂ 3 ਬੱਚੇ ਤੋਂ ਕੀਤੀ ਸੀ ਪਰ ਹੁਣ ਇਨ੍ਹਾਂ ਬੱਚਿਆਂ ਦੀ ਗਿਣਤੀ ਵੱਧਦੀ ਵੱਧਦੀ 40 ਦੇ ਕਰੀਬ ਹੋ ਗਈ ਹੈ।

ਵੀਡੀਓ

ਉੱਥੇ ਪੜ੍ਹਨ ਵਾਲੇ ਬੱਚਿਆਂ ਦਾ ਕਹਿਣਾ ਹੈ ਕਿ ਮੈਡਮ ਮਧੁਰਿਮਾ ਬਹੁਤ ਵਧੀਆ ਹੈ ਅਤੇ ਉਨ੍ਹਾਂ ਨੂੰ ਚੰਗੇ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਥੇ ਆ ਕੇ ਪੜ੍ਹਾਈ ਕਰਨਾ ਵਧੀਆ ਲੱਗਦਾ ਹੈ। ਬੱਚਿਆਂ ਨੇ ਮੈਡਮ ਮਧੁਰਿਮਾ ਦੀ ਕਾਫ਼ੀ ਤਾਰੀਫ਼ ਕੀਤੀ।

ਮੈਡਮ ਮਧੁਰਿਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸਵਾਮੀ ਵਿਵੇਕਾਨੰਦ ਅਤੇ ਸਰਦਾਰ ਭਗਵੰਤ ਸਿੰਘ ਦੀ ਜੀਵਨੀ ਤੋਂ ਪ੍ਰੇਰਣਾ ਲੈ ਕੇ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਪੜਾਉਣਾ ਸ਼ੁਰੂ ਕੀਤਾ ਸੀ। ਇਨ੍ਹਾਂ ਬੱਚਿਆਂ ਦੀ ਪੜਾਈ ਪ੍ਰਤੀ ਲਗਨ ਹੀ ਉਨ੍ਹਾਂ ਨੂੰ ਪੜ੍ਹਾਉਣ ਲਈ ਤਾਕਤ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਰੋਜ਼ਾਨਾ ਸ਼ਾਮ ਨੂੰ ਉਨ੍ਹਾਂ ਲਈ ਖਾਣਾ ਵੀ ਤਿਆਰ ਕਰਾਇਆ ਜਾਂਦਾ ਹੈ ਜੋ ਕਿ ਪਰਮਾਤਮਾ ਹੀ ਕਰਵਾਉਂਦਾ ਹੈ। ਇਹ ਸਾਰੇ ਹੀ ਬੱਚੇ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਹਨ।

Intro:ਜਲੰਧਰ ਦੇ ਵਿੱਚ ਜਿੱਥੇ ਬਹੁਤ ਵੱਡੇ ਵੱਡੇ ਸਕੂਲ ਹੈਗੇ ਨੇ ਉਨ੍ਹਾਂ ਸਕੂਲਾਂ ਦੇ ਹੀ ਆਲੇ ਦੁਆਲੇ ਕੁਝ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਵੀ ਨਹੀਂ ਪਰ ਇਸ ਵਿੱਚ ਇੱਕ ਜਲੰਧਰ ਦੀ ਬਜ਼ੁਰਗ ਮਹਿਲਾ ਨੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ।Body:ਕਹਿੰਦੇ ਨੇ ਜੁਨੂੰਨ ਹੋਵੇ ਤਾਂ ਕੋਈ ਵੀ ਉਮਰ ਮਾਇਨੇ ਨਹੀਂ ਰੱਖਦੀ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਲੰਧਰ ਦੀ 70 ਸਾਲਾਂ ਬਜ਼ੁਰਗ ਔਰਤ ਮਧੁਰਿਮਾ (MADHURIMA ) ਦੀ ਕਹਾਣੀ। ਮਧੁਰਿਮਾ ਝੁਗੀਆਂ ਦੇ ਖੇਤਰ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਜ਼ਿੰਮਾ ਚੁੱਕਿਆ ਹੈ। 9 ਸਾਲਾਂ ਪਹਿਲਾਂ ਨੇ ਝੁਗੀਆਂ ਦੇ ਗਰੀਬ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ। ਸ਼ੁਰੂਵਾਤ 1 ਬੱਚੇ ਤੋਂ ਸੀ ਪਰ ਅੱਜ ਇਨ੍ਹਾਂ ਬੱਚਿਆਂ ਦੀ ਗਿਣਤੀ ਵੱਧਦੀ ਵੱਧਦੀ 40 ਦੇ ਕਰੀਬ ਹੋ ਗਈ ਹੈ। ਵਧੇਰੀ ਜਾਣਕਾਰੀ ਦਿੰਦਿਆਂ ਮਧੁਰਿਮਾ ਮੈਡਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਅਤੇ ਪ੍ਰਿੰਸੀਪਲ ਸਰਦਾਰ ਭਗਵੰਤ ਸਿੰਘ ਦੀ ਜੀਵਨੀ ਤੋਂ ਪ੍ਰੇਰਣਾ ਲੈਕੇ ਮੈ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਪੜਾਉਣਾ ਸ਼ੁਰੂ ਕੀਤਾ ਸੀ। ਇਨ੍ਹਾਂ ਬੱਚਿਆਂ ਦੀ ਪੜਾਈ ਪ੍ਰਤੀ ਲਗਨ ਹੀ ਮੈਨੂੰ ਇਨ੍ਹਾਂ ਨੂੰ ਪੜਾਉਣ ਵਾਸਤੇ ਤਾਕਤ ਦਿੰਦੀ ਹੈ। ਮੇਰੀ ਰੂਹਾਨੀ ਦਿਲਚਸਪੀ ਹੋਣ ਕਰਨ ਰੋਜ ਸ਼ਾਮ ਨੂੰ ਪ੍ਰਾਰਥਨਾ ਵੀ ਕਰਵਾਨੀ ਹਾਂ। ਪੜਾਉਣ ਤੋਂ ਬਾਅਦ ਰੋਜਾਨਾ ਸ਼ਾਮ ਨੂੰ ਇਨ੍ਹਾਂ ਵਾਸਤੇ ਖਾਣਾ ਵੀ ਤਿਆਰ ਕਰਦੀ ਹਾਂ। ਇਹ ਸਬ ਕੁਛ ਰੱਬ ਹੀ ਕਰਵਾਉਂਦਾ ਹੈ। ਆਪਣੀ ਮਰਜ਼ੀ ਨਾਲ ਕੁਛ ਵੀ ਨਹੀਂ ਹੋ ਸੱਕਦਾ। ਇਹ ਬਚੇ ਬਹੁਤ ਹੀ ਹੁਸ਼ਿਆਰ ਨੇ। ਬੱਚਿਆਂ ਨੇ ਵੀ ਮਧੁਰਿਮਾ ਮੈਡਮ ਦੀ ਸ਼ਲਾਘਾ ਕੀਤੀ।

ਬਾਈਟ : ਮਧੁਰਿਮਾ (70 ਸਾਲਾ ਬਜ਼ੁਰਗ ਅਧਿਆਪਿਕਾ )

ਵੋਕਸ ਪੌਪ : ਵਿਧਿਆਰਥੀConclusion:ਇਹ ਮਹਿਲਾ ਉਨ੍ਹਾਂ ਲੋਕਾਂ ਲਈ ਬਹੁਤ ਵੱਡਾ ਉਦਾਹਰਣ ਹੈ ਜੋ ਅਜਿਹੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੇਖਦੇ ਹਨ ਪਰ ਭਲਾ ਕਰਨ ਦੀ ਕੋਈ ਨਹੀਂ ਸੋਚਦਾ ਜੇ ਸਮਾਜ ਦੇ ਕੁਝ ਲੋਕ ਅਜਿਹੀ ਜ਼ਿੰਮੇਵਾਰੀ ਨੂੰ ਸਮਝਣ ਲੱਗ ਪੈਣ ਤਾਂ ਸ਼ਾਇਦ ਸਾਡੇ ਸਮਾਜ ਵਿੱਚ ਅਨਪੜ੍ਹਤਾ ਨਾਮ ਦੀ ਕੋਈ ਚੀਜ਼ ਨਾ ਰਹੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.