ਹੁਸ਼ਿਆਰਪੁਰ:ਮੁਹੱਲਾ ਹਰੀ ਨਗਰ ਦੇ ਰਹਿਣ ਵਾਲੇ ਇਕ 22 ਸਾਲਾ ਨੌਜਵਾਨ ਪੂਰੀ ਵਲੋਂ ਹੁਸ਼ਿਆਰਪੁਰ ਦੇ ਹੀ ਕੁਝ ਫਾਇਨਾਂਸਰਾਂ ਤੋਂ ਤੰਗ (Annoyed by financiers) ਆ ਕੇ ਬੀਤੀ 9 ਦਸੰਬਰ ਨੂੰ ਆਪਣੇ ਘਰ ਵਿਚ ਹੀ ਖੁਦਕੁਸ਼ੀ (Suicide at home)ਕਰ ਲਈ ਗਈ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਵਲੋਂ ਉਕਤ ਮਾਮਲੇ ਚ 3 ਨੌਜਵਾਨਾਂ ਸੰਜੇ ਸ਼ਰਮਾ ਵਾਸੀ ਹੁਸਿ਼ਆਰਪੁਰ, ਰਿਦਮ ਵਾਸੀ ਕਮਾਲਪੁਰ ਅਤੇ ਅਮਨਦੀਪ ਕੁਮਾਰ ਵਾਸੀ ਸ਼ੇਰਗੜ੍ਹ ਨੂੰ ਨਾਮਜ਼ਦ ਕੀਤਾ ਗਿਆ ਸੀ ਪਰੰਤੂ ਘਟਨਾ ਦੇ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ।
ਮ੍ਰਿਤਕ ਦੀ ਮਾਤਾ ਪੂਨਮ ਪੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਸਲੂਨ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸ ਵੱਲੋਂ ਫਾਇਨਾਂਸਰਾਂ ਤੋਂ ਜੋ ਪੈਸੇ ਲਏ ਹੋਏ ਸਨ ਉਹ ਵਾਪਿਸ ਵੀ ਕਰ ਦਿੱਤੇ ਸਨ ਪਰੰਤੂ ਬਾਵਜੂਦ ਇਸਦੇ ਉਕਤ ਤਿੰਨੋ ਨੌਜਵਾਨ ਲਗਾਤਾਰ ਉਨ੍ਹਾਂ ਦੇ ਪੁੱਤਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਚ ਨਾਮਜ਼ਦ ਸੰਜੇ ਸ਼ਰਮਾ ਤੋਂ ਦੁਖੀ ਹੋ ਕੇ ਉਨ੍ਹਾਂ ਦਾ ਪੁੱਤਰ ਘਰ ਛੱਡ ਕੇ ਚਲਾ ਗਿਆ ਸੀ ਤੇ 2 ਦਿਨ ਬਾਅਦ ਉਹ ਘਰਦਿਆਂ ਦੇ ਹੱਥ ਲਗਾ ਸੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਲਗਾਤਾਰ ਇਨ੍ਹਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਜਵਾਨ ਪੁੱਤ ਨੇ ਘਰ ਵਿਚ ਹੀ ਖੁਦਕੁਸ਼ੀ ਕਰ ਲਈ। ਪੀੜਤ ਮਾਤਾ ਨੇ ਦੱਸਿਆ ਕਿ ਘਟਨਾ ਦੇ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਤਿੰਨੋ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਨੇ ਤੇ ਆਪਣੇ ਮੁਹੱਲਿਆਂ ਚ ਬਿਨਾ ਕਿਸੇ ਡਰ ਭੈਅ ਤੋਂ ਘੁੰਮ ਰਹੇ ਹਨ।
ਡੀਐਸਪੀ ਸਿਟੀ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਮੱਠ ਨਹੀਂ ਦਿਖਾਈ ਜਾ ਰਹੀ। ਪੁਲਿਸ ਲਗਾਤਾਰ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕਰ ਰਹੀ ਹੈ।
ਇਹ ਵੀ ਪੜੋ:ਬਿਕਰਮ ਮਜੀਠੀਆ ਦੇ ਹੱਕ 'ਚ 24 ਦਸੰਬਰ ਨੂੰ ਅਕਾਲੀ ਕਰਨਗੇ ਰੋਸ ਪ੍ਰਦਰਸ਼ਨ