ਹੁਸ਼ਿਆਰਪੁਰ: ਇੱਕ ਪਾਸੇ ਦੇਸ਼ ਦੇ ਵਿੱਚ ਕਰੋਨਾ ਮਹਾਂਮਾਰੀ ਨੇ ਦੇਸ਼ ਭਰ ਦੇ ਭੁਚਾਲ ਲਿਆ ਕੇ ਖੜਾ ਕਰ ਦਿੱਤਾ ਹੈ, ਜਿਸਦੇ ਨਾਲ ਆਕਸੀਜ਼ਨ ਦੀ ਵੱਡੀ ਘਾਟ ਸਾਹਮਣੇ ਆ ਰਹੀ ਹੈ। ਉੱਥੇ ਹੀ ਇਸ ਆਕਸੀਜ਼ਨ ਦੀ ਘਾਟ ਨੂੰ 5ਜੀ ਟੈਸਟਿੰਗ ਵੀ ਦੱਸਿਆ ਜਾ ਰਿਹਾ ਹੈ ਜਿਸਦੇ ਕਾਰਨ ਲੋਕ ਸਹਿਮ ਦੇ ਮਾਹੌਲ ਹੇਠ ਆਪਣਾ ਜੀਵਨ ਬਸਰ ਕਰ ਰਹੇ ਹਨ।
ਜਾਣਕਾਰੀ ਦਿੰਦਿਆਂ ਪਿੰਡ ਰਸੂਲਪੁਰ ਦੇ ਲੋਕਾਂ ਨੇ ਕਿਹਾ ਇਹ ਜਮੀਨ ਅਵਤਾਰ ਸਿੰਘ ਤੇ ਕੁਲਦੀਪ ਸਿੰਘ ਦੀ ਸਾਂਝੀ ਹੈ ਜਿਸ ਦਾ ਕੇਸ ਵੰਡ ਸਬੰਧੀ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਨਿੱਜੀ ਕੰਪਨੀ ਵਲੋਂ ਟਾਵਰ ਜ਼ਬਰੀ ਲਗਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮੋਬਾਇਲ ਟਾਵਰ ਵੱਸਦੇ ਘਰਾਂ ਦੇ ਬਹੁਤ ਹੀ ਨਜਦੀਕ ਲਗਾਇਆ ਜਾ ਰਿਹਾ ਹੈ ਜਿਸ ਕਾਰਨ ਬਿਮਾਰ ਆਦਮੀ ਅਤੇ ਅੋਰਤਾਂ ਗਰਭਵਤੀ ਅੋਰਤਾਂ ਅਤੇ ਬੱਚੇ ਇਸ ਟਾਵਰ ਵਿੱਚੋ ਨਿਕਲਨ ਵਾਲੀਆ ਭਿਆਨਕ ਕਿਰਨਾਂ ਦੇ ਸ਼ਿਕਾਰ ਹੋਣਗੇ ਅਤੇ ਇਸ ਤੋ ਪ੍ਰਭਾਵਿਤ ਗਰਭਵਤੀ ਅੋਰਤਾਂ ਵਿਕਲਾਂਗ ਬੱਚਿਆਂ ਨੂੰ ਜਨਮ ਦੇਣਗੀਆਂ।
ਟਾਵਰ ਲੱਗਣ ’ਤੇ ਪ੍ਰਭਾਵਿਤ ਹੋਣ ਵਾਲੇ ਦੋਨਾਂ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕੇ ਪ੍ਰਾਈਵੇਟ ਕੰਪਨੀ ਦੇ ਜਬਰੀ ਲਗਾਏ ਜਾ ਰਹੇ ਇਸ ਮੋਬਾਇਲ ਟਾਵਰ ਨੂੰ ਰੋਕਿਆ ਜਾਵੇ
ਜਦੋ ਇਸ ਸਬੰਧ ਚ ਬੀਡੀਪੳ ਗੜਸ਼ੰਕਰ ਮਹਿਕਮੀਤ ਸਿੰਘ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਇਹ ਟਾਵਰ ਪੰਚਾਇਤ ਦੀ ਆਗਿਆ ਤੋ ਬਿਨਾ ਲਗਾਇਆ ਜਾ ਰਿਹਾ ਸੀ। ਇਸ ਮੌਕੇ ਟਾਵਰ ਲਗਾ ਰਹੇ ਕਰਮਚਾਰੀਆਂ ਨੂੰ ਐਨ.ੳ.ਸੀ. ਦਿਖਾਉਣ ਲਈ ਕਿਹਾ ਸੀ ਅਤੇ ਉਨਾ ਕੋਲ ਐਨ.ੳ.ਸੀ. ਨਹੀ ਸੀ ਅਤੇ ਕੰਮ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਨਿੱਜੀ ਸਕੂਲਾਂ ਦੀ ਲੁੱਟ ਤੋਂ ਅੱਕੇ ਮਾਪੇ, ਸਰਕਾਰੀ ਸਕੂਲਾਂ ਨੂੰ ਦੇਣ ਲੱਗੇ ਤਰਜ਼ੀਹ