ਹੁਸ਼ਿਆਰਪੁਰ: ਪੰਜਾਬ ਪੁਲਿਸ ਆਪਣੀ ਕੋਤਾਹੀ ਤੇ ਮਾੜੇ ਕਾਰਨਾਮਿਆਂ ਨੂੰ ਲੈ ਕੇ ਅਕਸਰ ਸੁਰਖੀਆਂ ਚ ਰਹਿੰਦੀ ਹੈ। ਪੰਜਾਬ ਪੁਲਿਸ ਦੀ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ'ਚ ਪੁਲਿਸ ਅਧਿਕਾਰੀ ਹੁਸ਼ਿਆਰਪੁਰ-ਊਨਾ ਰੋਡ ਤੋਂ ਮਿਲੀ ਇੱਕ ਔਰਤ ਦੀ ਲਾਸ਼ ਨੂੰ ਘਸੀਟ ਕੇ ਲੈ ਕੇ ਜਾਂਦੇ ਨਜ਼ਰ ਆਰਹੇ ਹਨ।
ਮੌਕੇ 'ਤੇ ਪੁਲਿਸ ਪਹੁੰਚੀ ਤਾਂ ਉਨ੍ਹਾਂ ਵਿਚਕਾਰ ਹੱਦ ਬੰਦੀ ਨੂੰ ਲੈ ਕੇ ਸੋਚ ਵਿਚਾਰ ਹੋਣ ਲੱਗਾ।ਆਖ਼ਿਰਕਾਰ ਪੰਜਾਬ ਪੁਲਿਸ ਨੂੰ ਰੈਵਿਨਿਊ ਵਿਭਾਗ ਦੀ ਮਦਦ ਲੈਣੀ ਪਈ ਅਤੇ ਮ੍ਰਿਤਕ ਦੇਹ ਪੰਜਾਬ ਯਾਨੀ ਸਦਰ ਪੁਲਿਸ ਦੀ ਹੱਦ ਵਿੱਚ ਹੀ ਪਾਈ ਗਈ। ਹੱਦ ਤੋਂ ਵੱਧ ਉਸ ਸਮੇਂ ਹੋ ਗਈ ਜਦੋਂ ਔਰਤ ਦੀ ਮ੍ਰਿਤਕ ਦੇਹ ਨੂੰ ਮੁਰਦਾ ਘਰ ਲੈ ਜਾਣ ਲਈ ਕੋਈ ਵਾਹਨ ਦੀ ਵਰਤੋਂ ਨਹੀਂ ਬਲਕਿ ਰੱਸੀ ਦੀ ਵਰਤੋਂ ਕੀਤੀ ਗਈ।
ਜਾਂਚ ਅਧਿਕਾਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਪੱਲਾ ਝਾੜਦਿਆਂਕਿਹਾ ਕਿ ਇਹ ਲਾਸ਼ ਉਨ੍ਹਾਂ ਨੇ ਹਿਮਾਚਲ ਪੁਲਿਸ ਨੂੰ ਸੌੰਪੀ ਸੀ, ਕਿਉਂਕਿ ਲਾਸ਼ ਨੂੰ ਹਿਮਾਚਲ ਪੁਲਿਸ ਨੇ ਸੜਕ 'ਤੇ ਲਿਆਂਦਾ ਤਾਂ ਹੱਦ ਬੰਦੀ ਮੁਤਾਬਕ ਲਾਸ਼ ਪੰਜਾਬ ਪੁਲਿਸ ਹਵਾਲੇ ਕਰ ਦਿੱਤੀ ਗਈ ਜਿਸ ਨੂੰ ਗੱਡੀ 'ਚ ਪਾ ਕੇ ਸਿਵਲ ਹਸਪਤਾਲ, ਹੁਸ਼ਿਆਰਪੁਰ ਪੋਸਟਮਾਰਮ ਲਈ ਲਿਜਾਇਆ ਗਿਆ।