ਹੁਸ਼ਿਆਰਪੁਰ: ਬੀਤੇ ਦਿਨੀਂ ਵਿਧਾਨ ਸਭਾ ਹਲਕਾ ਗੜਸੰਕਰ ਦੇ ਵਿੱਚ ਭਾਜਪਾ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਨਵੇ ਮੰਡਲ ਪ੍ਰਧਾਨਾ ਤੋਂ ਖਫਾ ਪੁਰਾਣੇ ਭਾਜਪਾ ਵਰਕਰਾਂ ਨੇ ਹਾਈਕਮਾਂਡ ਦੇ ਖਿਲਾਫ ਮੋਰਚਾ ਖੋਲ੍ਹਕੇ ਆਪਣੇ ਅਸਤੀਫੇ ਹਾਈਕਮਾਂਡ ਨੂੰ ਭੇਜ ਦਿੱਤੇ ਹਨ। ਇਸ ਰੋਸ ਵਜੋਂ ਗੜਸੰਕਰ ਦੇ ਵਿੱਚ ਭਾਜਪਾ ਵਰਕਰਾਂ ਨੇ ਇੱਕ ਮੀਟਿੰਗ ਵੀ ਕੀਤੀ ਹੈ। ਇਸ ਵਿੱਚ ਭਾਜਪਾ ਵਰਕਰਾਂ ਨੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਅਣਗੋਲਿਆਂ ਕਰਕੇ ਦੂਜੀਆਂ ਪਾਰਟੀਆਂ ਨੂੰ ਛੱਡਕੇ ਆਏ ਵਰਕਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮੰਡਲ ਪ੍ਰਧਾਨ ਬਣਾਇਆ ਗਿਆ।
ਪੁਰਾਣੇ ਵਰਕਰਾਂ ਨੂੰ ਕਰਨਗੇ ਲਾਮਬੰਦ : ਇਸ ਮੌਕੇ ਓਂਕਾਰ ਚਾਹਲਪੁਰੀ ਅਤੇ ਗੌਰਵ ਸ਼ਰਮਾ ਨੇ ਕਿਹਾ ਕਿ ਪੁਰਾਣੇ ਭਾਜਪਾ ਵਰਕਰਾਂ ਵਲੋਂ ਹਲਕਾ ਗੜ੍ਹਸ਼ੰਕਰ ਦੇ ਵਿੱਚ ਭਾਜਪਾ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਨ੍ਹਾਂ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਨਵੇਂ ਚੁਣੇ ਮੰਡਲ ਪ੍ਰਧਾਨਾਂ ਨੂੰ ਹਟਾਕੇ ਪੁਰਾਣੇ ਪਾਰਟੀ ਵਰਕਰਾਂ ਨੂੰ ਮਾਣ ਸਨਮਾਨ ਨਾ ਦਿੱਤਾ ਗਿਆ ਤਾਂ ਉਹ ਪੁਰਾਣੇ ਪਾਰਟੀ ਵਰਕਰਾਂ ਦਾ ਭਰਵਾਂ ਇਕੱਠ ਕਰਕੇ ਅਗਲੇ ਰਣਨੀਤੀ ਤਿਆਰ ਕਰਨਗੇ।
- Police Action: ਪੰਜਾਬ ਦੇ ਨਾਮੀ ਗੈਂਗਸਟਰ ਅਰਸ਼ ਡੱਲਾ ਦੇ ਨਾਮ ਉਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ
- ਵਿਰੋਧੀਆਂ ਖ਼ਿਲਾਫ਼ ਫੁੱਟਿਆ ਮੂਸੇਵਾਲਾ ਦੀ ਮਾਤਾ ਦਾ ਗੁੱਸਾ, ਕਿਹਾ- "ਸਾਲ ਬਾਅਦ ਵੀ ਪੁੱਤ ਨੂੰ ਇਨਸਾਫ ਨਹੀਂ, ਪਰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਜਾਰੀ"
- ਘਰ 'ਚ ਲਾਈਟ ਦੀ ਸਹੂਲਤ ਵੀ ਪੂਰੀ ਨਹੀਂ, ਪਰ ਮਨੀਸ਼ਾ ਮਿਹਨਤ ਕਰਕੇ ਚਮਕਾ ਰਹੀ ਅਪਣਾ ਤੇ ਹੋਰਾਂ ਦਾ ਭਵਿੱਖ
ਇਸ ਮੌਕੇ ਗੌਰਵ ਸ਼ਰਮਾ ਅਤੇ ਮਨੀਸ਼ ਖੰਨਾ ਨੇ ਕਿਹਾ ਕਿ 2024 ਦੀਆਂ ਵਿਧਾਨਸਭਾ ਚੋਣਾਂ ਦੇ ਸਬੰਧ ਦੇ ਵਿੱਚ ਭਾਜਪਾ ਦੇ ਪੁਰਾਣੇ ਵਰਕਰਾਂ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ। ਦੂਜਿਆਂ ਪਾਰਟੀ ਦੇ ਆਏ ਲੋਕਾਂ ਨੂੰ ਮੰਡਲ ਪ੍ਰਧਾਨ ਬਣਾਇਆ ਗਿਆ ਹੈ ਜਿਸਦੇ ਕਾਰਨ ਅੱਜ ਹਲਕਾ ਗੜ੍ਹਸ਼ੰਕਰ ਦੇ ਵਿੱਚ ਹਰ ਇੱਕ ਭਾਜਪਾ ਦਾ ਪੁਰਾਣਾ ਵਰਕਰ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਇਸ ਫੈਸਲੇ ਨੂੰ ਬਦਲਕੇ ਪੁਰਾਣੇ ਪਾਰਟੀ ਵਰਕਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਗੜ੍ਹਸ਼ੰਕਰ ਦੇ ਵਿੱਚ ਪਾਰਟੀ ਨੂੰ ਮਜਬੂਤ ਕਰਨਾ ਚਾਹੀਦਾ ਹੈ।