ਹੁਸ਼ਿਆਰਪੁਰ : ਹੁਸ਼ਿਆਰਪੁਰ-ਚੰਡੀਗੜ ਮਾਰਗ ਉੱਤੇ ਇਕ ਨਿੱਜੀ ਸਕੂਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਵਿੱਚ ਪੜ੍ਹਦੇ ਕਈ ਬੱਚਿਆਂ ਦੇ ਮਾਪਿਆਂ ਨੇ ਸਕੂਲ ਉੱਤੇ ਗੰਭੀਰ ਇਲਜਾਮ ਲਗਾਏ। ਇਸ ਵੇਲੇ ਖੂਬ ਹੰਗਾਮਾ ਹੋਇਆ ਅਤੇ ਸਥਿਤੀ ਤਣਾਅ ਪੂਰਨ ਹੋ ਗਈ। ਮਾਮਲਾ ਗੰਭੀਰ ਹੁੰਦਾ ਦੇਖਦਿਆਂ ਸਕੂਲ ਪ੍ਰਸਾਸ਼ਨ ਨੇ ਮਾਪਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪੁਲਿਸ ਬੁਲਾ ਲਈ। ਜਾਣਕਾਰੀ ਮੁਤਾਬਿਕ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬਚਿਆਂ ਦੇ ਸਰਟੀਫਿਕੇਟਾਂ ਉੱਤੇ ਸਕੂਲ ਪ੍ਰਸ਼ਾਸਨ ਵੱਲੋਂ "Detained" ਲਿਖ ਦਿੱਤਾ ਗਿਆ ਗਿਆ ਹੈ, ਜਿਸ ਕਾਰਨ ਹੁਣ ਉਹਨਾਂ ਦੇ ਬੱਚਿਆਂ ਨੂੰ ਕਿਸੇ ਵੀ ਸਕੂਲ ਵਿੱਚ ਦਾਖਿਲਾ ਨਹੀਂ ਮਿਲੇਗਾ।
ਸਕੂਲ ਪ੍ਰਸ਼ਾਸਨ ਉੱਤੇ ਮਾਪਿਆਂ ਨੇ ਲਾਏ ਇਲਜ਼ਾਮ: ਇਹੀ ਨਹੀਂ ਬੱਚਿਆਂ ਦੇ ਮਾਪਿਆਂ ਵਲੋਂ ਇਹ ਵੀ ਇਲਜਾਮ ਲਗਾਏ ਗਏ ਹਨ ਕਿ ਸਕੂਲ਼ ਸਟਾਫ ਵਲੋਂ ਕਿਹਾ ਗਿਆ ਕਿ ਜੇਕਰ ਤੁਸੀਂ ਇਸਾਈ ਧਰਮ ਅਪਣਾ ਲਵੋਗੇ ਤਾਂ ਅਸੀਂ ਇਸਦਾ ਕੋਈ ਹੱਲ ਕਰ ਦਿਆਂਗੇ। ਇਸ ਸੰਬਧੀ ਜਦੋਂ ਪਤਰਕਾਰਾਂ ਵਲੋਂ ਸਕੂਲ ਸਟਾਫ ਦਾ ਪੱਖ ਜਾਣਨਾ ਚਾਹਿਆ ਤਾਂ ਸਕੂਲ ਪ੍ਰਸਾਸ਼ਨ ਵਲੋਂ ਸਕੂਲ ਦੇ ਗੇਟ ਹੀ ਬੰਦ ਕਰ ਲਏ ਗਏ।
ਇਹ ਵੀ ਪੜ੍ਹੋ: Property Policy : 5 ਸਾਲ ਤੋਂ ਨਹੀਂ ਆਈ ਪ੍ਰੋਪਰਟੀ ਪਾਲਿਸੀ, NOC ਨੇ ਚੱਕਰਾਂ 'ਚ ਪਾਏ ਲੋਕ, ਪੜ੍ਹੋ ਕੀ ਕਹਿੰਦਾ ਹੈ ਮਹਿਕਮਾ
ਜਦੋਂ ਇਸ ਬਾਬਤ ਸਿੱਖਿਆ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਾ ਤਾਂ ਉੱਪ ਜਿਲਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਨੇ ਦੱਸਿਆ ਕਿ ਅੱਠਵੀਂ ਤੱਕ ਕਿਸੇ ਵੀ ਵਿਦਿਆਰਥੀ ਦੇ ਸਰਟਫੀਕੇਟ ਤੇ detained ਸ਼ਬਦ ਨਹੀਂ ਲਿਖਿਆ ਜਾ ਸਕਦਾ ਅਤੇ ਜੇਕਰ ਇਸ ਸੰਬਧੀ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਓਂਦੀ ਹੈ ਤਾਂ ਇਸ ਮਸਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਇਲਜ਼ਾਮ ਸਾਬਿਤ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। ਸਕੂਲ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਇਹ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਨਿਜੀ ਸਕੂਲਾਂ ਵਲੋਂ ਕੀਤੀਆਂ ਜਾਂਦੀਆਂ ਵਧੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪਰ ਇਸ ਸਕੂਲ ਵਲੋਂ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਜਾਣਾ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਵਿੱਚ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਹਨ ਜਦੋਂ ਸਕੂਲ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪੇਪਰਾਂ 'ਚ ਬਿਠਾਉਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਨਿੱਜੀ ਸਕੂਲ ਦੇ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਕਈ ਵਾਰ ਫੀਸ ਜਮਾਂ ਕਰਵਾਉਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹੇ ਹਨ। ਬੱਚਿਆਂ ਦੇ ਮਾਪਿਆਂ ਤੋਂ ਵੱਧ ਫੀਸਾਂ ਵੀ ਵਸੂਲੀਆਂ ਜਾਂਦੀਆਂ ਰਹੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਕੂਲ ਵਿੱਚ ਵਾਪਰੀ ਘਟਨਾ ਅਤੇ ਸਕੂਲ ਪ੍ਰਸ਼ਾਸਨ ਵਲੋਂ ਮਾਪਿਆਂ ਅੱਗੇ ਰੱਖੀ ਸ਼ਰਤ ਦੇ ਇਲਜਾਮ ਦੀ ਗੱਲ ਵੀ ਪੜਤਾਲ ਲੈਣੀ ਚਾਹੀਦੀ ਹੈ ਤਾਂ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।