ਹੁਸ਼ਿਆਰਪੁਰ: ਹਲਕਾ ਮਾਹਿਲਪੁਰ ਵਿੱਚ ਪੈਂਦੇ ਪਿੰਡ ਨੂਰਪੁਰ ਜੱਟਾਂ ਜਿੱਥੇ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਮੱਖਣ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਦੋਂ ਮੱਖਣ ਸਿੰਘ ਦੀ ਪਤਨੀ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸੇ ਘਰ ਵਿੱਚ ਰਹਿ ਰਹੇ ਹਨ।
ਦੂਜੇ ਪਾਸੇ ਜਦੋਂ ਪਿੰਡ ਦੀ ਸਰਪੰਚ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੱਖਣ ਸਿੰਘ ਤੇ ਉਨ੍ਹਾਂ ਦਾ ਭਤੀਜਾ ਪਿਛਲੇ ਚਾਰ ਪੰਜ ਸਾਲਾਂ ਤੋਂ ਇਸੇ ਹੀ ਘਰ ਵਿੱਚ ਰਹਿ ਕੇ ਖੇਤੀ ਕਰ ਰਹੇ ਹਨ। ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਕਿਸੇ ਵੀ ਬੰਦੇ ਨੂੰ ਉਨ੍ਹਾਂ ਦੀ ਇਹੋ ਜਿਹੀ ਗਤੀਵਿਧੀ ਵਿੱਚ ਸ਼ਾਮਿਲ ਹੋਣਾ ਨਾ ਤਾਂ ਕਦੀ ਸ਼ੱਕ ਹੋਇਆ ਤੇ ਨਾ ਹੀ ਕਦੀ ਕਿਸੇ ਤੋਂ ਸੁਣਿਆ।