ETV Bharat / state

BHELLA SPORTS COMPLEX: ਵਿਦੇਸ਼ ਤੇਂ ਆਏ ਨੌਜਵਾਨ ਨੇ ਪਿੰਡ 'ਚ ਬਣਾਈ ਅਤਿ-ਆਧੁਨਿਕ ਬੈਡਮਿੰਟਨ ਅਕੈਡਮੀ, ਬੱਚੇ ਫਰੀ 'ਚ ਲੈ ਰਹੇ ਲਾਹਾ - Mukerian LATEST NEWS

ਵਿਦੇਸ਼ ਤੋਂ ਆਏ ਨੌਜਵਾਨ ਨੇ ਆਪਣੇ ਪਿੰਡ ਵਿੱਚ ਭੇਲਾ ਸਪੋਰਟਸ ਕੰਪਲੈਕਸ ਬਣਵਾਇਆ ਹੈ। ਜਿੱਥੇ ਬੱਚਿਆਂ ਨੂੰ ਬੈਡਮਿੰਟਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਹ ਮੁਕੇਰੀਆਂ ਇਲਾਕੇ ਦਾ ਪਹਿਲਾ ਇਨਡੋਰ ਸਪੋਰਟਸ ਕੰਪਲੈਕਸ ਹੈ ਜਿੱਥੇ ਬੱਚੇ ਟਰੇਨਿੰਗ ਲੈਦੇ ਹਨ।

BHELLA SPORTS COMPLEX Mukerian
ਭੇਲਾ ਸਪੋਰਟਸ ਕੰਪਲੈਕਸ ਮੁਕੇਰੀਆਂ
author img

By

Published : Mar 13, 2023, 6:33 PM IST

ਭੇਲਾ ਸਪੋਰਟਸ ਕੰਪਲੈਕਸ ਮੁਕੇਰੀਆਂ

ਹੁਸ਼ਿਆਰਪੁਰ: ਅੱਜ-ਕੱਲ੍ਹ ਬੱਚੇ ਮੋਬਾਇਲ ਫੋਨਾਂ ਵਿੱਚ ਗੇਮਾਂ ਖੇਡਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਉੱਤੇ ਡੂੰਘਾ ਅਸਰ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਏ ਨੌਜਵਾਨ ਨੇ ਮੁਕੇਰੀਆਂ ਵਿੱਚ (ਭੇਲਾ ਸਪੋਰਟਸ ਕੰਪਲੈਕਸ) ਬੈਡਮਿੰਟਨ ਅਕੈਡਮੀ ਬਣਾਈ ਹੈ। ਨੌਜਵਾਨ ਕਸਬਾ ਭੰਗਾਲਾ ਇਲਾਕੇ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਨਵੀਂ ਸੇਧ ਦੇਣ ਲਈ ਇਹ ਉਪਰਾਲਾ ਕੀਤਾ ਹੈ। ਨੌਜਵਾਨਾਂ ਦਾ ਮਕਸਦ ਬੱਚਿਆਂ ਨੂੰ ਨਿਰੋਗ ਤੇ ਤੰਦਰੁਸਤ ਬਣਾਉਣ ਹੈ।

ਬੈਡਮਿੰਟਨ ਅਕੈਡਮੀ: ਖੇਡ ਅਕੈਡਮੀ ਦੇ ਬੈਡਮਿੰਟਨ ਕੋਚ ਹਰਪ੍ਰੀਤ ਸਿੰਘ ਭੇਲਾ ਨੇ ਦੱਸਿਆ ਸਿਖਲਾਈ ਦੀ ਘਾਟ ਕਾਰਨ ਮੁਕੇਰੀਆਂ ਖੇਤਰ ਦੇ ਵਧੀਆ ਬੈਡਮਿੰਟਨ ਖਿਡਾਰੀ ਅਗਾਂਹ ਵੱਧਣ ਤੋਂ ਵਾਂਝੇ ਰਹਿ ਜਾਂਦੇ ਹਨ। ਜਦਕਿ ਹਲਕੇ ਦੇ ਪੇਂਡੂ ਖੇਤਰ ਵਿਚ ਆਪਣੇ ਤਰ੍ਹਾਂ ਦੇ ਬਣਾਏ ਗਏ ਇਸ ਪਹਿਲੇ ਸਪੋਰਟਸ ਕੰਪਲੈਕਸ ਵਿਚ ਖਿਡਾਰੀਆਂ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੱਤੀ ਜਾ ਸਕੇਗੀ। ਬੈਡਮਿੰਟਨ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭੇਲਾ ਸਪੋਰਟਸ ਕੰਪਲੈਕਸ ਅੰਦਰ ਬੈਡਮਿੰਟਨ ਦੇ 2 ਕੋਟਾਂ ਸਮੇਤ ਮਿੰਨੀ ਜਿੰਮ ਤੇ ਹੋਰ ਸਹੂਲਤਾਂ ਉਪਲੱਬਧ ਹਨ।

ਖਿਡਾਰੀ ਕਰ ਰਹੇ ਵਧੀਆ ਪ੍ਰਦਰਸ਼ਨ: ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਭੇਲਾ ਸਪੋਰਟਸ ਕੰਪਲੈਕਸ ਨੇ ਆਪਣੇ ਸ਼ੁਰੂਆਤੀ ਸਮੇਂ ਵਿਚ ਹੀ ਵਧੀਆ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ। ਅਕੈਡਮੀ ਵਿਚ ਯੋਗ ਕੋਚਿੰਗ ਹਾਸਲ ਕਰਕੇ ਖਿਡਾਰੀਆਂ ਦੀ ਖੇਡ ਕਲਾ ਨਿੱਖਰ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਸੀਨੀਅਰ ਵਰਗ ਅਤੇ ਜੂਨੀਅਰ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਦਕਿ ਖਿਡਾਰਣ ਤਵਲੀਨ ਕੌਰ ਜੇਬੀਸੀ ਟੂਰਨਾਮੈਂਟ ਜਲੰਧਰ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤੀ ਸੀ।

ਸਿਖਲਾਈ ਲੈ ਰਹੇ ਪਿੰਡ ਦੇ ਬੱਚੇ: ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਲੈਦੀ ਤਵਲੀਨ ਕੌਰ ਨੇ ਦੱਸਿਆ ਕਿ ਉਹ 6 ਮਹੀਨੇ ਤੋਂ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ। ਤਵਲੀਨ ਦਾ ਕਹਿਣਾ ਹੈ ਕਿ ਉਹ ਮੋਬਾਇਲ ਫੋਨ ਦੇਖ ਕੇ ਸਮਾਂ ਬਰਬਾਦ ਨਹੀਂ ਕਰਦੀ ਉਹ ਇੱਥੇ ਆ ਕੇ ਸਿਖਲਾਈ ਲੈਦੀ ਹੈ। ਇਸ ਦੇ ਨਾਲ ਹੀ ਤਵਲੀਨ ਨੇ ਮੋਬਾਇਲ ਦੇਖ ਕੇ ਸਮਾਂ ਬਰਬਾਦ ਕਰਨ ਵਾਲੇ ਬੱਚਿਆਂ ਨੂੰ ਕਿਹਾ ਕਿ ਉਹ ਅਕੈਡਮੀ ਖੇਡ ਦੀ ਸਿਖਲਾਈ ਲੈਣ ਜਿਸ ਨਾਲ ਉਹ ਸਰੀਰਕ ਤੌਰ ਉਤੇ ਤੰਦਰੁਸਤ ਰਹਿਣਗੇ। ਇੱਥੇ ਸਿਖਲਾਈ ਲੈ ਰਹੇ ਹੋਰ ਬੱਚੇ ਨੇ ਦੱਸਿਆ ਕਿ ਇੱਥੇ ਆ ਕੇ ਖੇਡਨਾ ਉਸ ਨੂੰ ਬਹੁਤ ਵਧੀਆ ਲੱਗਦਾ ਹੈ। ਉਹ ਹੁਸ਼ਿਆਰਪੁਰ ਅਨੰਦਪੁਰ ਸਾਹਿਬ ਅਤੇ ਜਲੰਧਰ ਜਾ ਕੇ ਖੇਡ ਚੁਕਿਆ ਹੈ। ਇਸ ਦੇ ਨਾਲ ਹੀ ਇਕ ਹੋਰ ਸਿੱਖਿਆਰਥੀ ਨੇ ਦੱਸਿਆ ਕਿ ਉਹ ਇੱਥੋ ਸਿਖਲਾਈ ਲੈ ਕੇ ਟੂਰਨਾਮੈਂਟ ਖੇਡਣ ਵੀ ਜਾਂਦਾ ਹੈ ਉਹ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਜਿੱਤ ਹਾਸਲ ਕਰਨੀ ਚਾਹੁੰਦਾ ਹੈ।

ਇਹ ਵੀ ਪੜ੍ਹੋ:- Vigilance raid at former MLA house: ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਵਿਜੀਲੈਂਸ ਦਾ ਛਾਪਾ, ਘਰ ਤੇ ਦਫ਼ਤਰ 'ਚ ਹੋਈ ਪੁੱਛ ਪੜਤਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.