ETV Bharat / state

ਤੇਜ਼ ਰਫ਼ਤਾਰ ਕੈਂਟਰ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ, ਇਕ ਮੌਤ - ਸ੍ਰੀ ਅਨੰਦਪੁਰ ਸਾਹਿਬ

ਗੜ੍ਹਸ਼ੰਕਰ ਵੱਲ ਨੂੰ ਆ ਰਹੇ ਕੈਂਟਰ ਨੇ ਤਿੰਨ ਹਾਦਸੇ ਕੀਤੇ ਹਨ ਜਿਸ ਵਿਚ ਇਕ ਆਲਟੋ ਕਾਰ ਅਤੇ ਇਕ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ।ਇਨ੍ਹਾਂ ਦੇ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹਨ।ਇਸ ਤੋਂ ਇਲਾਵਾ ਇਕ ਮੋਟਰਸਾਈਕਲ ਸਵਾਰ ਨੂੰ ਦਰੜਿਆ ਹੈ ਜਿਸ ਦੀ ਮੌਤ ਹੋ ਗਈ ਹੈ।

ਤੇਜ਼ ਰਫ਼ਤਾਰ ਕੈਂਟਰ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ

author img

By

Published : May 18, 2021, 3:49 PM IST

ਹੁਸ਼ਿਆਰਪੁਰ : ਸ੍ਰੀ ਅਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਹੇ ਸੀਮੈਂਟ ਨਾਲ ਭਰੇ ਇਕ ਤੇਜ਼ ਰਫ਼ਤਾਰ ਕੈਂਟਰ ਵੱਲੋਂ ਤਿੰਨ ਹਾਦਸੇ ਕੀਤੇ ਗਏ ਹਨ।ਕੈਂਟਰ ਚਾਲਕ ਨੇ ਪਹਿਲਾਂ ਪਿੰਡ ਮਹਿਤਾਬਪੁਰ ਵਿਖੇ ਆਲਟੋ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਫਿਰ ਸਿਵਲ ਹਸਪਤਾਲ ਸਾਹਮਣੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਕੈਂਟਰ ਚਾਲਕ ਨੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਨੇੜੇ ਮੋਟਰਸਾਈਕਲ ਚਾਲਕ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।

ਤੇਜ਼ ਰਫ਼ਤਾਰ ਕੈਂਟਰ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ

ਜਿਸ ਦੌਰਾਨ ਪਿੰਡ ਗੜੀ ਮੱਟੋਂ ਨਿਵਾਸੀ ਬਲਵੀਰ ਸਿੰਘ (60) ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।ਹਾਦਸੇ 'ਚ ਆਲਟੋ ਚਾਲਕ ਅਤੇ ਮੋਟਰਸਾਈਕਲ ਚਾਲਕ ਜ਼ਖ਼ਮੀ ਹੋਏ ਹਨ। ਕੈਂਟਰ ਛੱਡ ਕੇ ਫ਼ਰਾਰ ਹੋਏ ਚਾਲਕ ਨੂੰ ਫੜਕੇ ਪੁਲਿਸ ਹਵਾਲੇ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਆਨੰਦਪੁਰ ਸਾਹਿਬ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਮਹਿਤਾਬਪੁਰ ਕੋਲ ਪਹੁੰਚਿਆਂ ਤਾਂ ਆਲਟੋ ਕਾਰ ਨੂੰ ਟੱਕਰ ਮਾਰੀ।ਜਿਸ ਦੇ ਵਿੱਚ ਸਵਾਰ ਧਰਮਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਬੀਣੇਵਾਲ ਗੰਭੀਰ ਜ਼ਖ਼ਮੀ ਕਰ ਦਿੱਤਾ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਸੱਚ ਬੋਲਣ ਵਾਲਾ ਹਰ ਸ਼ਖ਼ਸ ਦੁਸ਼ਮਣ ਬਣ ਜਾਂਦਾ ਹੈ: ਸਿੱਧੂ

ETV Bharat Logo

Copyright © 2025 Ushodaya Enterprises Pvt. Ltd., All Rights Reserved.