ETV Bharat / state

ਰੋਟੀ ਤੋਂ ਵੀ ਮੋਹਤਾਜ਼ ਹੋਇਆ ਸ਼ਹੀਦ ਦਾ ਪਰਿਵਾਰ

ਸ਼ਹੀਦ ਹਜ਼ਾਰਾ ਸਿੰਘ ਦਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਹਜਾਰਾ ਸਿੰਘ ਨੂੰ ਲਾਲ ਕਿਲੇ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਹੁਣ ਤੱਕ ਕਿਸੇ ਵੀ ਸਰਕਾਰ ਨੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ।

ਰੋਟੀ ਤੋਂ ਵੀ ਮੋਹਤਾਜ਼ ਹੋਇਆ ਸ਼ਹੀਦ ਦਾ ਪਰਿਵਾਰ
ਰੋਟੀ ਤੋਂ ਵੀ ਮੋਹਤਾਜ਼ ਹੋਇਆ ਸ਼ਹੀਦ ਦਾ ਪਰਿਵਾਰ
author img

By

Published : Aug 12, 2021, 9:53 PM IST

ਹੁਸ਼ਿਆਰਪੁਰ: ਅਕਸਰ ਵੇਖਿਆ ਜਾਂਦਾ ਹੈ, ਕਿ ਜਦੋਂ 26 ਜਨਵਰੀ ਜਾਂ 15 ਅਗਸਤ ਦਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿਹਾੜਾ ਮਨਾਇਆ ਜਾਂਦਾ ਹੈ, ਤਾਂ ਉਸ ਸਮੇਂ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਬਣਦੀ ਸਹੂਲਤ ਦੇਣ ਦੀ ਗੱਲ ਵੀ ਕਹੀ ਜਾਂਦੀ ਹੈ। ਪਰ ਜੋ ਕਦੇ ਪੂਰੀ ਨਹੀਂ ਹੁੰਦੀ।

ਰੋਟੀ ਤੋਂ ਵੀ ਮੋਹਤਾਜ਼ ਹੋਇਆ ਸ਼ਹੀਦ ਦਾ ਪਰਿਵਾਰ

ਅਜਿਹਾ ਹੀ ਮਾਮਲਾ ਇੱਕ ਹੁਸਿਆਰਪੁਰ ਦੇ ਪਿੰਡ ਜਾਂਗਲੀਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਹੀਦ ਹਜ਼ਾਰਾ ਸਿੰਘ ਦਾ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬਰ ਹੈ। ਹਜਾਰਾ ਸਿੰਘ ਨੂੰ ਲਾਲ ਕਿਲੇ ‘ਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।

ਸ਼ਹੀਦ ਹਜ਼ਾਰਾ ਸਿੰਘ ਦੀ ਨੂੰਹ ਬੀਬੀ ਸੁਰਿੰਦਰ ਕੌਰ ਨੇ ਦੱਸਿਆ, ਕਿ ਬੀਮਾਰੀ ਕਾਰਨ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਹਨ। ਤੇ ਉਸ ਦਾ ਪੁੱਤ ਵੀ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਉਨ੍ਹਾਂ ਦੱਸਿਆ, ਕਿ ਅੱਜ ਤੱਕ ਨਾ ਤਾਂ ਸਰਕਾਰ ਵੱਲੋਂ ਹੀ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਦੇ ਵੀ 26 ਜਨਵਰੀ ਜਾਂ 15 ਅਗਸਤ ਵਾਲੇ ਦਿਨ ਬੁਲਾਕੇ ਸਨਮਾਨ ਨਹੀਂ ਕੀਤਾ। ਤੇ ਨਾ ਹੀ ਕਿਸੇ ਲੀਡਰ ਜਾ ਪ੍ਰਸ਼ਾਸਨਿਕ ਅਫ਼ਸਰ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ।

ਬੀਬੀ ਸੁਰਿੰਦਰ ਕੌਰ ਨੇ ਦੱਸਿਆ, ਕਿ ਉਨ੍ਹਾਂ ਨੂੰ ਬੜਾ ਦੁੱਖ ਮਹਿਸੂਸ ਹੁੰਦਾ ਹੈ, ਕਿ ਸ਼ਹੀਦ ਦਾ ਪਰਿਵਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੁੰ ਰੋਜ਼ੀ ਰੋਟੀ ਲਈ ਦੂਜਿਆਂ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ, ਕਿ ਉਕਤ ਪਰਿਵਾਰ ਦੇ ਮਕਾਨ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ।

ਪਿੰਡ ਵਾਸੀਆਂ ਮੁਤਾਬਿਕ ਬੀਬੀ ਸੁਰਿੰਦਰ ਕੌਰ ਦੀ ਪਿੰਡ ਦੀ ਹੀ ਭਾਈ ਘਨ੍ਹੱਈਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਥੋੜ੍ਹੀ ਬਹੁਤ ਵਿੱਤੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸ਼ਹੀਦ ਹਜ਼ਾਰਾ ਸਿੰਘ ਦੇੇ ਪਰਿਵਾਰ ਦੀ ਸਾਰ ਲਵੇ, ਤਾਂ ਜੋ ਉਨ੍ਹਾਂ ਦੀ ਹਾਲਤ ਕੁਝ ਸੁਧਰ ਸਕੇ।

ਇਹ ਵੀ ਪੜ੍ਹੋ:ਗੁਰਬਤ ਦੀ ਜ਼ਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.