ਹੁਸ਼ਿਆਰਪੁਰ: ਪਿੰਡ ਕੁਕਵਾਲ ਮਾਜਰੀ ਦਾ ਨੌਜਵਾਨ ਸ਼ਿਵ ਕੁਮਾਰ ਨੌਕਰੀ ਕਰਨ ਦੁਬਈ ਗਿਆ ਸੀ ਪਰ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ 15 ਮਾਰਚ ਨੂੰ ਉਸ ਦੀ ਮੌਤ ਹੋ ਗਈ। ਬੁੱਧਵਾਰ ਨੂੰ ਸ਼ਿਵ ਕੁਮਾਰ ਦੀ ਲਾਸ਼ ਭਾਰਤ ਲਿਆਂਦੀ ਗਈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਉਪਰਾਲਾ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਸ਼ਿਵ ਕੁਮਾਰ ਦੀ ਲਾਸ਼ ਪਹੁੰਚੀ। ਇਹ ਟਰੱਸਟ ਹੁਣ ਤੱਕ 100 ਤੋ ਵੱਧ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆ ਚੁੱਕੀ ਹੈ।