ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਕੋਟ ਰਾਜਪੂਤਾਂ ਵਿਖੇ ਮਾਹੌਲ ਉਸ ਸਮੇਂ ਤਣਾਅਪੁਰਣ ਹੋ ਗਿਆ ਜਦੋਂ ਪਿੰਡ ਦੇ ਬਾਬਾ ਨਾਹਰ ਸਿੰਘ ਵੀਰ ਜੀ ਦੇ ਬਣੇ ਹੋਏ ਧਾਰਮਿਕ ਅਸਥਾਨ ਅਤੇ ਨਾਲ ਲਗਦੀ ਜਗ੍ਹਾ ਦੀ ਮਿਣਤੀ ਕਰਨ ਆਏ ਮਾਲ ਮਹਿਕਮੇ ਅਧਿਕਾਰੀਆਂ ਨੂੰ ਮਿਣਤੀ ਕਰਨ ਤੋਂ ਪਿੰਡ ਵਾਸੀਆਂ ਵੱਲੋਂ ਰੋਕ ਦਿੱਤਾ ਗਿਆ। ਗੜ੍ਹਸ਼ੰਕਰ ਦੇ ਪਿੰਡ ਕੋਟ ਰਾਜਪੂਤਾਂ ਵਿਖੇ ਪਿੰਡ ਦੇ ਬਾਬਾ ਨਾਹਰ ਸਿੰਘ ਵੀਰ ਜੀ ਦੇ ਬਣੇ ਹੋਏ ਧਾਰਮਿਕ ਅਸਥਾਨ 'ਤੇ ਇੱਕ ਵਾਰ ਫ਼ਿਰ ਤੋਂ ਤਨਾਵ ਵਾਲਾ ਮਾਹੌਲ ਬਣ ਗਿਆ। ਜਦੋਂ ਧਾਰਿਮਕ ਅਸਥਾਨ ਦੇ ਨਾਲ ਲੱਗਦੀ ਜ਼ਮੀਨ ਦੀ ਮਿਣਤੀ ਕਰਵਾਉਣ ਦੇ ਲਈ ਤਹਿਸੀਲਦਾਰ ਤਪਨ ਭਨੋਟ ਵਲੋਂ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਮਿਣਤੀ ਕਰਨ ਪਹੁੰਚ ਗਏ। ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਦੇ ਵਿੱਚ ਕਈ ਵਾਰ ਲੜਾਈ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਾਂ, ਪਰ ਧਾਰਮਿਕ ਅਸਥਾਨ 'ਤੇ ਬੈਠੇ ਪਰਿਵਾਰ ਵਲੋਂ ਧੋਖੇ ਨਾਲ ਜੋ ਲੋਕਾਂ ਦੀ ਜਮੀਨ ਆਪਣੇ ਨਾਂ ਤੇ ਕਰਵਾਈ ਗਈ ਹੈ, ਉਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਦਾ ਆਰੋਪ ਹੈ ਕਿ ਬਾਬਾ ਨਾਹਰ ਸਿੰਘ ਦੇ ਅਸਥਾਨ 'ਤੇ ਇੱਕ ਪਰਿਵਾਰ ਨੇ ਧਾਰਮਿਕ ਅਸਥਾਨ ਅਤੇ ਪਿੰਡ ਦੀ ਨਾਲ ਲੱਗਦੀ ਜਮੀਨ ਨੂੰ ਧੌਖੇ ਨਾਲ ਅਪਣੇ ਨਾਂ ਕਰਵਾ ਲਿਆ ਹੈ ਅਤੇ ਹੁਣ ਉਹ ਪਿੰਡ ਵਾਸੀਆਂ ਤੇ ਧੱਕੇਸ਼ਾਹੀ ਕਰ ਰਿਹਾ ਹੈ।
ਧਾਰਮਿਕ ਅਸਥਾਨ 'ਤੇ ਬੈਠੇ ਪਰਿਵਾਰ: ਇਸਦੇ ਨਾਲ ਧਾਰਮਿਕ ਅਸਥਾਨ ਤੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।ਇਸ ਮੌਕੇ ਤਪਨ ਭਨੋਟ ਤਹਿਸੀਲਦਾਰ ਗੜ੍ਹਸ਼ੰਕਰ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਆਦੇਸ਼ ਮੁਤਾਬਿਕ ਉਹ ਕੋਟ ਰਾਜਪੂਤਾਂ ਵਿੱਖੇ ਜਗ੍ਹਾ ਦੀ ਮਿਣਤੀ ਕਰਨ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਮਿਣਤੀ ਕਰਨ ਲਈ ਅਧਿਕਾਰੀ ਪੁੱਜੇ ਸਨ ਪਰ ਮਾਹੌਲ ਖਰਾਬ ਹੋਣ ਦਾ ਖਦਸ਼ਾ ਦੇਖ ਅਤੇ ਪੁਲਿਸ ਪ੍ਰੋਟੈਕਸ਼ਨ ਨਾਂ ਹੋਣ ਦੇ ਕਾਰਨ ਮਿਣਤੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ : Chandigarh sector 26 market: ਮੀਂਹ ਨੇ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਲਾਇਆ ਦਾਗ਼ !
ਹਾਈ ਕੋਰਟ ਦੇ ਹੁਕਮਾਂ ਦਾ ਸਤਿਕਾਰ: ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਗਈ ਹੈ ਅਤੇ ਪਿੰਡ ਦੇ ਲੋਕਾਂ ਨੂੰ ਵੀ ਇੱਥੇ ਆਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ, ਜਿਸਦੇ ਕਾਰਨ ਪਿੰਡ ਦੇ ਵਿੱਚ ਕਈ ਵਾਰ ਲੜਾਈ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਨ ਪਰ ਧਾਰਮਿਕ ਅਸਥਾਨ 'ਤੇ ਬੈਠੇ ਪਰਿਵਾਰ ਵੱਲੋਂ ਧੋਖੇ ਨਾਲ ਜੋ ਲੋਕਾਂ ਦੀ ਜ਼ਮੀਨ ਆਪਣੇ ਨਾਂ 'ਤੇ ਕਰਵਾਈ ਗਈ ਹੈ, ਉਸਦੀ ਉੱਚ ਪੱਧਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਦੇ ਵਿੱਚ ਮੌਕੇ 'ਤੇ ਪੁੱਜੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਹਾਈ ਕੋਰਟ ਦੇ ਹੁਕਮਾਂ 'ਤੇ ਮਿਣਤੀ ਕਰਨ ਆਏ ਸਨ ਪਰ ਪਿੰਡ ਦਾ ਮਾਹੌਲ ਖ਼ਰਾਬ ਹੋਣ ਦੇ ਕਾਰਨ ਮਿਣਤੀ ਨੂੰ ਰੋਕ ਦਿੱਤਾ ਗਿਆ ਅਤੇ ਹੁਣ ਕੁੱਝ ਦਿਨਾਂ ਤੱਕ ਪੁਲਿਸ ਪ੍ਰੋਟੈਕਸ਼ਨ ਦੀ ਮਦਦ ਨਾਲ ਦੁਬਾਰਾ ਮਿਣਤੀ ਕਰਵਾਈ ਜਾਵੇਗੀ