ETV Bharat / state

ਟੈਕਸੀ ਵੈਲਫੇਅਰ ਐਸੋਸੀਏਸ਼ਨ ਹੋਈ ਮੀਟਿੰਗ, ਡਰਾਇਵਰਾਂ ਨੂੰ ਆਉਦੀਆਂ ਸਮੱਸਿਆਵਾਂ 'ਤੇ ਕੀਤੀ ਵਿਚਾਰ ਚਰਚਾ - ਚੰਡੀਗੜ੍ਹ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ

ਹੁਸ਼ਿਆਰਪੁਰ ਵਿੱਚ ਟੈਕਸੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਜੱਸਾ ਸਿੰਘ ਰਾਮਗੜ੍ਹੀਆ ਚੌਂਕ 'ਚ ਇਕ ਭਰਵੀਂ ਮੀਟਿੰਗ ਰੱਖੀ ਗਈ। ਜਿਸ ਵਿੱਚ ਚੰਡੀਗੜ੍ਹ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।

ਟੈਕਸੀ ਵੈਲਫੇਅਰ ਐਸੋਸੀਏਸ਼ਨ ਹੋਈ ਮੀਟਿੰਗ, ਡਰਾਇਵਰਾਂ ਨੂੰ ਆਉਦੀਆਂ ਸਮੱਸਿਆਵਾਂ 'ਤੇ ਕੀਤੀ ਵਿਚਾਰ ਚਰਚਾ

author img

By

Published : Apr 26, 2022, 11:00 PM IST

ਹੁਸ਼ਿਆਰਪੁਰ: ਟੈਕਸੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿੱਚ ਵਿਚ ਇਕ ਭਰਵੀਂ ਮੀਟਿੰਗ ਰੱਖੀ ਗਈ। ਜਿਸ ਵਿੱਚ ਚੰਡੀਗਡ਼੍ਹ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।

ਮੀਟਿੰਗ ਦੌਰਾਨ ਪ੍ਰਧਾਨ ਹਰਵਿੰਦਰ ਸਿੰਘ ਨੇ ਜਿੱਥੇ ਡਰਾਇਵਰ ਵੀਰਾਂ ਨੂੰ ਆਉਂਦੀਆਂ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ, ਉੱਥੇ ਹੀ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਡਰਾਈਵਰ ਭਾਈਚਾਰੇ ਦੀ ਸਾਰ ਕਿਸੇ ਨੇ ਨਹੀਂ ਲਈ ਨਵੀਂ ਸਰਕਾਰ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦਿੱਤਾ ਹੈ ਉਵੇਂ ਹੀ ਡਰਾਈਵਰ ਭਾਈਚਾਰੇ ਨੂੰ ਵੀ ਨਵੀਂ ਸਰਕਾਰ ਨੂੰ ਬਦਲਾਅ ਦੀਆਂ ਉਮੀਦਾਂ ਹਨ।

ਟੈਕਸੀ ਵੈਲਫੇਅਰ ਐਸੋਸੀਏਸ਼ਨ ਹੋਈ ਮੀਟਿੰਗ, ਡਰਾਇਵਰਾਂ ਨੂੰ ਆਉਦੀਆਂ ਸਮੱਸਿਆਵਾਂ 'ਤੇ ਕੀਤੀ ਵਿਚਾਰ ਚਰਚਾ

ਉਨ੍ਹਾਂ ਕਿਹਾ ਕਿ ਜਲਦ ਹੀ ਉਹ ਜ਼ਿਲ੍ਹਾ ਪੱਧਰ ਉੱਤੇ ਟਰਾਂਸਪੋਰਟ ਮਹਿਕਮੇ ਨਾਲ ਸਬੰਧਿਤ ਵੱਡੇ ਅਧਿਕਾਰੀਆਂ ਨਾਲ ਰਾਬਤਾ ਕਰਨਗੇ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਡਰਾਈਵਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਦੀ ਮੰਗ ਅਤੇ ਅਪੀਲ ਕਰਨਗੇ।

ਇਸ ਮੌਕੇ ਡਰਾਈਵਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੜਕਾਂ 'ਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਥਾਂ ਥਾਂ ਲੋਕਾਂ ਵੱਲੋਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਜਿਨ੍ਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ ਜਿਸ ਕਾਰਨ ਟੈਕਸੀ ਚਾਲਕਾਂ ਸਵਾਰੀਆਂ ਰਾਹਗੀਰਾਂ ਅਤੇ ਭਾਰ ਢੋਣ ਵਾਲੇ ਵਾਹਨਾਂ ਦੇ ਚਾਲਕਾਂ ਅਤੇ ਮਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਧਰਨਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਵੀ ਉਹ ਅਪੀਲ ਕਰਦੇ ਹਾਂ ਕਿ ਜਿਸ ਮਹਿਕਮੇ ਜਾਂ ਸੰਸਥਾ ਦੇ ਖਿਲਾਫ ਧਰਨਾ ਲਗਾਉਣਾ ਹੈ ਉਸ ਦੇ ਦਫ਼ਤਰ ਅੱਗੇ ਧਰਨੇ ਲਗਾਏ ਜਾਣ ਸੜਕਾਂ ਉੱਤੇ ਲੋਕਾਂ ਨੂੰ ਖੱਜਲ ਖੁਆਰ ਕਰਨਾ ਅਤਿ ਨਿੰਦਣਯੋਗ ਹੈ ਕਿਉਂਕਿ ਅਕਸਰ ਸਵਾਰੀਆਂ ਧਰਨੇ ਪ੍ਰਦਰਸ਼ਨਾਂ ਕਾਰਨ ਦੇਰ ਹੋਣ 'ਤੇ ਡਰਾਈਵਰਾਂ ਨਾਲ ਨਾਰਾਜ਼ ਹੁੰਦੀਆਂ ਹਨ। ਉਥੇ ਹੀ ਕਈ ਵਾਰੀ ਧਰਨਾਕਾਰੀਆਂ ਨਾਲ ਰਾਹ ਮੰਗਣ 'ਤੇ ਬਹਿਸਬਾਜ਼ੀ ਕਈ ਵਾਰ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ:- ਪੰਜਾਬ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਸਮਝੌਤੇ ’ਤੇ ਭੜਕੇ ਵਿਰੋਧੀ, ਘੇਰੀ 'ਆਪ'

ETV Bharat Logo

Copyright © 2025 Ushodaya Enterprises Pvt. Ltd., All Rights Reserved.