ਹੁਸ਼ਿਆਰਪੁਰ: ਨੇਤਰਦਾਨ ਪੰਦਰਵਾੜੇ ਦੇ ਸਮਾਪਨ ਮੌਕੇ ਨੇਤਰਦਾਨ ਐਸੋਸੀਏਸ਼ਨ ਮਾਡਲ ਟਾਊਨ ਕਲੱਬ ਵਿਖੇ ਇੱਕ ਸਮਾਪਨ ਸਮਰੋਹ ਕਰਵਾਇਆ ਗਿਆ। ਇਸ ਸਮਰੋਹ ਵਿੱਚ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ। ਸਮਾਰੋਹ ਵਿੱਚ ਹਾਜ਼ਿਰ ਲੋਕਾਂ ਨੂੰ ਸਬੋਧਨ ਕਰਦੇ ਉਨ੍ਹਾਂ ਨੇਤਰਦਾਵਨ ਸੰਸਥਾ ਦੇ ਕੰਮ ਦੀ ਸਲੱਘਾ ਕੀਤੀ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਨੇਤਰਦਾਨ ਕਰਨ ਦਾ ਅਪੀਲ ਕੀਤੀ।
ਸੰਸਥਾ ਦੀ ਸਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਚੰਗੇ ਕੰਮਾਂ ਨੂੰ ਕਰਨਾ ਹੀ ਸਮੇ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖ ਨੂੰ ਜਿਉਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਦਾਨ ਕਰਨ ਵਾਲਾ ਮਨੁੱਖ ਮਰਨ ਉਪਰੰਤ ਵੀ ਜਿਉਂਦਾ ਰਹਿ ਕੇ ਦੂਸਰੇ ਦੀਆਂ ਅੱਖਾਂ ਦੀ ਰੋਸ਼ਨੀ ਬਣਾਦਾ ਹੈ।
ਸਮਰੋਹ ਵਿੱਚ ਜ਼ਿਲ੍ਹਾ ਸਿਹਤ ਅਫਸਰ ਸੁਰਿੰਦਰ ਸਿੰਘ ਨੇ ਨੇਤਰਦਾਨ ਸੁਸਾਇਟੀ ਹੁਸ਼ਿਆਰਪੁਰ ਦੀ ਸਿਹਤ ਵਿਭਾਗ ਦੇ ਤਾਲ ਮੇਲ ਨਾਲ ਕੰਮ ਕਰਕੇ ਪੰਜਾਬ ਨੂੰ ਕੋਰਨੀਆਂ ਮੁੱਕਤ ਕਰਨ ਤੇ ਮੁਬਾਰਕਬਾਦ ਦਿੱਤੀ ਅਤੇ ਇਸ ਕੰਮ ਲਈ ਜਾਗਰੁੱਕਤਾ ਰਾਹੀ ਲੋਕਾਂ ਵਿੱਚ ਹੋਰ ਜਾਣਕਾਰੀ ਦੇਣ ਦੀ ਜ਼ਰੂਰਤ 'ਤੇ ਜੋਰ ਦਿੱਤਾ। ਪ੍ਰੋਗਰਾਮ ਵਿੱਚ ਜਸਬੀਰ ਸਿੰਘ ਨੇ ਜਨਰਲ ਸਕੱਤਰ ਵਜੋਂ ਪ੍ਰੋਗਰਾਮ ਵਿੱਚ ਆਏ ਮਹਿਮਨਾ ਦਾ ਸਵਾਗਤ ਕਰਦੇ ਹੋਏ ਸੰਸਥਾਂ ਦੇ ਸਲਾਨਾ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 1020 ਨੇਤਰ ਪ੍ਰਾਪਤ ਕਰਕੇ ਨੇਤਰਹੀਣਾ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਇਸ ਤੋ ਇਲਾਵਾਂ 29 ਵਿਅਕਤੀਆਂ ਵੱਲੋਂ ਸਰੀਰ ਦਾਨ ਕੀਤੇ ਜਾ ਚੁਕੇ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਅਕੂਬਰ 18 ਤੋਂ ਹੁਣ ਤੱਕ ਨੇਤਰਾਦਨ ਕਰਨ ਵਾਲੇ 22 ਪਰਿਵਾਰਾ ਨੂੰ ਸਨਮਾਨਿਤ ਵੀ ਕੀਤਾ ਗਿਆ।