ETV Bharat / state

ਧਰਮਸੋਤ ਦੀ ਬਰਖ਼ਾਸਤੀ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਸ਼ੁਰੂ ਕੀਤੀ 'ਦਲਿਤ ਵਿਦਿਆਰਥੀ ਭਵਿੱਖ ਬਚਾਓ ਯਾਤਰਾ'

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਵਿੱਚ ਸਿਮਰਜੀਤ ਬੈਂਸ ਨੇ ਤਿੰਨ ਟੈਰ ਦੋ ਪੈਰ ਸਾਧੂ ਦੀ ਨਹੀਂ ਖੈਰ ਦਾ ਨਾਅਰਾ ਦਿੱਤਾ ਹੈ।

ਫ਼ੋਟੋ
ਫ਼ੋਟੋ
author img

By

Published : Sep 16, 2020, 5:43 PM IST

Updated : Sep 16, 2020, 6:26 PM IST

ਹੁਸ਼ਿਆਰਪੁਰ: ਐਸਸੀ ਸਕਾਲਰਸ਼ਿਪ ਘੁਟਾਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਵਿੱਚ ਸਿਮਰਜੀਤ ਬੈਂਸ ਨੇ ਤਿੰਨ ਟੈਰ ਦੋ ਪੈਰ ਸਾਧੂ ਦੀ ਨਹੀਂ ਖੈਰ ਦਾ ਨਾਅਰਾ ਦਿੱਤਾ ਹੈ। ਲੋਕ ਇਨਸਾਫ਼ ਪਾਰਟੀ ਦੇ ਸਾਰੇ ਆਗੂ ਇਸ ਯਾਤਰਾ ਵਿੱਚ ਆਟੋ ਰਿਕਸ਼ਾ ਉੱਤੇ ਸਵਾਰ ਹੋ ਕੇ ਦਲਿਤ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਕੱਠਾ ਕਰਨਗੇ ਤਾਂ ਜੋ ਸੂਬਾ ਸਰਕਾਰ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕਰਨ ਲਈ ਮਜ਼ਬੂਰ ਹੋ ਜਾਵੇ।

ਵੀਡੀਓ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਲਿਤ ਵਿਦਿਆਰਥੀ ਦਾ ਭਵਿੱਖ ਬਚਾਓ ਦੀ ਯਾਤਰਾ ਨੂੰ ਸ਼ੁਰੂ ਕਰਨ ਦਾ ਉਦੇਸ਼ ਦਲਿਤ ਸਮੂਹ ਨੂੰ ਇਕਜੁੱਟ ਕਰਨ ਤੇ ਕਾਂਗਰਸ ਪਾਰਟੀ ਦੇ ਕੈਬਿਨੇਟ ਮੰਤਰੀ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਤੇ ਐਸਸੀ ਸਾਕਲਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣਾ ਹੈ ਤਾਂ ਜੋ ਘੁਟਾਲੇ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਸ਼ੁਰੂ ਕਰਨਗੇ ਤੇ ਇਸ ਦੀ ਸਮਾਪਤੀ ਬਰਨਾਲਾ ਕਲਾਂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਇਸ ਯਾਤਰਾ ਵਿੱਚ 10 ਦਿਨ ਘਰੋਂ ਬਾਹਰ ਰਹਿਣਗੇ ਤੇ ਉਹ 10 ਦਿਨ ਦਲਿਤ ਵਿਦਿਆਰਥੀਆਂ ਦੇ ਘਰ ਰਹਿਣਗੇ ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਦਲਿਤ ਵਰਗ ਨੂੰ ਇਕੱਠਾ ਕਰਨ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ ਦੇ 3 ਪੜਾਅ ਹਨ। ਪਹਿਲੇ ਪੜਾਅ ਵਿੱਚ ਉਹ ਦੋਆਬਾ ਦੇ ਚਾਰ ਹਲਕਿਆਂ ਨੂੰ ਕਵਰ ਕਰਨਗੇ ਤੇ ਦੂਜੇ ਪੜਾਅ ਵਿੱਚ ਉਹ ਮਾਂਝੇ ਨੂੰ ਕਵਰ ਕਰਨਗੇ ਤੇ ਤੀਜੇ ਪੜਾਅ ਵਿੱਚ ਮਾਲਵਾ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਧਰਮਸੋਤ ਨੇ ਐਸਸੀ ਸਕਾਲਰਸ਼ਿਪ ਦਾ ਗ਼ਬਨ ਕੀਤਾ ਹੈ। ਅਜਿਹਾ ਕੋਈ ਹੋਰ ਨਾ ਕਰ ਸਕੇ ਇਸ ਕਰਕੇ ਉਹ ਦਲਿਤ ਵਰਗ ਨੂੰ ਜਾਗਰੂਕ ਕਰ ਰਹੇ ਹਨ ਤੇ ਕਾਂਗਰਸ ਸਰਕਾਰ ਨੂੰ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਲਈ ਮਜ਼ਬੂਰ ਕਰ ਰਹੇ ਹਨ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੇ ਚੀਫ਼ ਸੈਕਟਰੀ ਤੋਂ ਦੁਬਾਰਾ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਰਵਾਉਣੀ ਸੀ ਤਾਂ ਉਦੋਂ ਤੱਕ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨਾ ਚਾਹੀਦਾ ਸੀ ਤਾਂ ਜੋ ਧਰਮਸੋਤ ਆਪਣੇ ਜਾਂਚ ਵਿੱਚ ਆਪਣੇ ਅਹੁਦੇ ਦਾ ਦਬਾਅ ਨਾ ਪਾ ਸਕੇ।

ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦਾ ਵਿਰੋਧ ਸਭ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਕੀਤਾ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਨਾਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਦੇ ਆਗੂ ਕਿਸਾਨ ਧਰਨਿਆਂ ਵਿੱਚ ਸ਼ਮੂਲੀਅਤ ਕਰ ਕਿਸਾਨਾਂ ਦੇ ਹੱਕ ਲਈ ਲੜ ਰਹੇ ਹਨ।

ਇਹ ਵੀ ਪੜ੍ਹੋ:ਖੇਤੀਬਾੜੀ ਆਰਡੀਨੈਂਸ ਵਿਰੁੱਧ ਲੁਧਿਆਣਾ 'ਚ ਕਿਸਾਨਾਂ ਦਾ ਧਰਨਾ

Last Updated : Sep 16, 2020, 6:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.