ਹੁਸ਼ਿਆਰਪੁਰ: ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਕਾਲੇ ਪੀਲੀਏ ਦੀ ਬੀਮਾਰੀ ਤੋਂ ਪੀੜਤ ਮਰੀਜਾਂ ਦੇ ਇਲਾਜ ਵਿੱਚ ਵਧੇਰਾ ਯੋਗਦਾਨ ਪਾਇਆ ਹੈ। ਡਾ. ਬਲਦੇਵ ਸਿੰਘ ਮੁਤਾਬਕ ਸਰਕਾਰ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਕਾਲੇ ਪੀਲੀਏ ਦੇ ਕਰੀਬ 2548 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਕਰੀਬ 76 ਕਰੋੜ 44 ਲੱਖ ਰੁਪਏ ਖ਼ਰਚ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਇਹ ਇਲਾਜ ਪੰਜਾਬ ਸਰਕਾਰ ਵੱਲੋਂ ਫ੍ਰੀ ਮੁਹੱਈਆਂ ਕਰਵਾਇਆ ਗਿਆ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਕਾਲੇ ਪੀਲੀਏ ਦਾ ਜੇਕਰ ਪ੍ਰਈਵੇਟ ਇਲਾਜ ਕਰਵਾਉਣ ਹੋਵੇ ਤਾਂ ਇੱਕ ਮਰੀਜ ਦਾ ਲਗਭਗ 3 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਡਾਕਟਰ ਨੇ ਦੱਸਿਆ ਕਿ ਆਗਸਤ 2016 ਤੋਂ ਲੈ ਕੇ ਹੁਣ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 2548 ਕੇਸ ਸਾਹਮਣੇ ਆਏ ਹਨ ਤੇ ਪੰਜਾਬ ਸਰਕਾਰ ਵੱਲੋ ਇਨ੍ਹਾਂ ਮਰੀਜਾਂ ਦੇ ਹਰ ਤਰ੍ਹਾਂ ਦੇ ਟੈਸਟ ਤੇ ਦਵਾਈਆਂ ਮੁਫ਼ਤ ਦਿੱਤੀਆ ਗਈਆ ਹਨ।
ਹੈਪੇਟਾਈਟਸ ਦੇ ਇਲਾਜ ਲਈ ਕੀ-ਕੀ ਹੈ ਜ਼ਰੂਰੀ:
ਡਾਕਟਰ ਨੇ ਦੱਸਿਆ ਕਿ ਉ.ਐਸ.ਟੀ. ਸੈਂਟਰ ਵਿੱਚ ਨਸ਼ੇ ਦੇ ਮਰੀਜਾਂ ਵਿੱਚੋ 80 ਪ੍ਰਤੀਸ਼ਤ ਮਰੀਜ ਐਚ.ਸੀ.ਵੀ. ਦੇ ਪਏ ਗਏ ਹਨ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਹੈਪਾਟਾਈਟਸ 5 ਤਰ੍ਹਾਂ ਦਾ ਹੁੰਦਾ ਹੈ। ਏ, ਬੀ, ਸੀ, ਡੀ, ਤੇ ਈ ਜਿਨ੍ਹਾਂ ਵਿੱਚੋ ਏ ਅਤੇ ਈ ਦੂਸ਼ਿਤ ਪਾਣੀ ਨਾਲ ਹੁੰਦਾ ਹਨ, ਜਦ ਕਿ ਬੀ, ਸੀ ਤੇ ਡੀ ਦੂਸ਼ਿਤ ਖੂਨ ਕਰਕੇ ਹੁੰਦੇ ਹਨ। ਹੈਪਾਟਾਈਟਸ ਏ ਤੇ ਈ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਥੇ ਹੀ ਬੀ ਦੀ ਰੋਕਥਾਮ ਲਈ ਇੰਜੈਕਸ਼ਨ ਹੈਪਾ ਬੀ ਬੱਚੇ ਜਨਮ ਦੇ 24 ਘੰਟੇ ਦੇ ਵਿੱਚ ਲੱਗਾਇਆ ਜਾਂਦਾ ਹੈ।
'ਜੇ ਕਾਲਾ ਪੀਲੀਆ ਹੋ ਜਾਵੇ ਤਾਂ ਘਬਰਾਓ ਨਹੀਂ'
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਕਾਲਾ ਪੀਲੀਆ ਹੈ ਤਾਂ ਉਸ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਉਹ ਆਪਣੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਆ ਕੇ ਫ੍ਰੀ ਕਰਵਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸਾਰੇ ਟੈਸਟ ਜ਼ਿਲ੍ਹਾਂ ਹਸਪਤਾਲ ਵਿਖੇ ਫ੍ਰੀ ਹੁੰਦੇ ਹਨ।
ਕਾਲਾ ਪੀਲੀਆ ਦੇ ਮੁੱਖ ਕਾਰਨ ਕੀ ਹਨ
ਜ਼ਿਆਦਾਤਾਰ ਮਰੀਜ਼ਾਂ ਨੂੰ ਕਾਲਾ ਪੀਲੀਆ ਵਰਤੀਆਂ ਹੋਈਆ ਸਰਿੰਜਾਂ ਨਾਲ ਨਸ਼ਾ ਲੈਣ ਕਰ ਕਾਰਨ, ਬਲੱਡ ਟਰਾਂਸਲੇਸ਼ਨ, ਅਨਸੈਫ਼ ਇੰਨਜੈਕਸ਼ਨ ਨਾਲ ਹੁੰਦੀ ਹੈ ਅਤੇ ਇਨ੍ਹਾਂ ਕਾਰਨਾਂ ਕਰ ਕੇ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ।
ਕਿਵੇਂ ਪਤਾ ਲੱਗੇਗਾ ਕੀ ਮਰੀਜ਼ ਨੂੰ ਕਾਲਾ ਪੀਲੀਆ ਹੋ ਗਿਆ ਹੈ?
ਡਾ. ਬਲਦੇਵ ਨੇ ਕਾਲਾ ਪੀਲੀਆ ਦੇ ਲੱਛਣਾਂ ਬਾਰੇ ਦੱਸਦਿਆਂ ਹੋਏ ਕਿਹਾ ਕਿ ਸਭ ਤੋ ਪਹਿਲਾਂ ਮਰੀਜ਼ ਨੂੰ ਭੁੱਖ ਲੱਗਣੀ ਹੱਟ ਜਾਂਦੀ ਹੈ, ਬੁਖਾਰ ਚੜ੍ਹਣਾ, ਅੱਖਾ 'ਚ ਪੀਲਾਪਨ ਆਉਣਾ, ਪੇਟ ਦਰਦ ਹੋਣਾ, ਭਾਰ ਘਟਣਾ ਤੇ ਲੀਵਰ ਵਿੱਚ ਸੋਜਿਸ਼ ਆਉਣਾ ਕਾਲਾ ਪੀਲੀਆ ਦੇ ਮੁੱਖ ਲੱਛਣ ਹਨ।