ਹੁਸ਼ਿਆਰਪੁਰ: ਪ੍ਰਾਈਵੇਟ ਸਕੂਲ ਬੱਸ ਯੂਨੀਅਨ ਵੱਲੋਂ ਸੈਕਟਰੀਏਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਮੁੱਖ ਮੰਗਾਂ ਸਾਹਮਣੇ ਰੱਖੀਆਂ। ਤਾਲਾਬੰਦੀ ਕਾਰਨ ਜਿੱਥੇ ਹਰ ਵਰਗ ਆਰਥਿਕਤਾ ਪੱਖੋਂ ਪਰੇਸ਼ਾਨ ਹੋ ਰਿਹਾ ਹੈ, ਉੱਥੇ ਹੀ ਸਕੂਲ ਦੀਆਂ ਬੱਸਾਂ ਦੇ ਮਾਲਕ, ਡਰਾਈਵਰ ਤੇ ਕੰਡਕਟਰਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ।
ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਪ੍ਰਾਈਵੇਟ ਸਕੂਲਾਂ ਨਾਲ ਬੱਸਾਂ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਮਾਣਯੋਗ ਹਾਈਕੋਰਟ ਵੱਲੋਂ ਹੁਕਮ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ ਪਰ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਨੂੰ ਪੈਸੇ ਨਾ ਦੇਣ ਸਬੰਧੀ ਬਿਆਨ ਕਾਰਨ ਉਨ੍ਹਾਂ ਸਾਰਿਆਂ ਵਿੱਚ ਰੋਸ ਹੈ।
ਰੋਸ ਪ੍ਰਗਟ ਕਰਦੇ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਜੇ ਅਸੀਂ ਸਕੂਲਾਂ ਤੋਂ ਪੈਸੇ ਨਾ ਲਏ ਤਾਂ ਅਸੀਂ ਰੋਡ ਟੈਕਸ ਪਰਮਿਟ ਫੀਸ, ਡਰਾਈਵਰਾਂ ਤੇ ਕੰਡਕਟਰਾਂ ਦੀ ਤਨਖਾਹ ਕਿੱਥੋਂ ਦੇਵਾਂਗੇ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਪ੍ਰਾਈਵੇਟ ਬੱਸ ਯੂਨੀਅਨ ਅਧਿਕਾਰੀਆਂ ਵੱਲੋਂ ਫ਼ਾਹਾ ਲੈ ਕੇ ਮਰਨ ਤੱਕ ਦੀ ਨੌਬਤ ਆ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਉੱਤੇ ਸੋਚੇ ਵਿਚਾਰ ਨਹੀਂ ਕਰੇਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਪ੍ਰਦਰਸ਼ਨ ਕਰਨ ਲਈ ਰਣਨੀਤੀ ਉਲੀਕਣਗੇ।
ਇਹ ਵੀ ਪੜ੍ਹੋ: ਜਾਣੋ ਪੰਜਾਬ 'ਚ ਅੱਜ ਕੀ ਹਨ ਸਬਜ਼ੀਆਂ ਦੇ ਭਾਅ