ਹੁਸ਼ਿਆਰਪੁਰ : ਗੜ੍ਹਸ਼ੰਕਰ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਪਾਹਲੇਵਾਲ ਵਿੱਚ ਬਰਸਾਤ ਕਾਰਨ ਛੱਪੜ ਦੇ ਪਾਣੀ ਦੇ ਘਰਾਂ ਅਤੇ ਗਲੀਆਂ ਵਿੱਚ ਆਉਣ ਨਾਲ ਪਿੰਡ ਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਜਾਇਜਾ ਲਿਆ ਹੈ। ਨਿਮਿਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾ ਵਿਚ ਆਉਂਦਿਆਂ ਹੀ ਹਲਕਾ ਵਿਧਾਇਕ ਨੇ ਅਫਸਰਾਂ ਨੂੰ ਨਾਲ ਲੈ ਕੇ ਪਾਹਲੇਵਾਲ ਪਿੰਡ ਦਾ ਦੌਰਾ ਕੀਤਾ ਸੀ ਅਤੇ ਬਾਕਾਇਦਾ ਇਹ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਛੱਪੜ ਦਾ ਮਸਲਾ ਹੱਲ ਕਰਵਾਉਣਗੇ ਪਰ ਹੁਣ ਇਸ ਬਿਆਨ ਨੂੰ ਵੀ ਲਗਭਗ ਡੇਢ ਸਾਲ ਬੀਤ ਗਿਆ ਹੈ ਪਰ ਸੱਤਾ ਵਿੱਚ ਹੋ ਕੇ ਵੀ ਉਹ ਪਾਹਲੇਵਾਲ ਦੇ ਛੱਪੜ ਦਾ ਮਸਲਾ ਹੱਲ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋਏ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਇਲਜਾਮ : ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੀ ਸਰਕਾਰ ਦੌਰਾਨ ਇਸ ਛੱਪੜ ਨੂੰ ਸੀਚੇਵਾਲ ਮਾਡਲ ਵਿੱਚ ਮਨਜ਼ੂਰ ਕਰਵਾ ਕੇ ਪਿੰਡ ਦੇ ਪਾਣੀ ਦਾ ਮਸਲਾ ਹੱਲ ਕਰਵਾਉਣ ਦੀ ਸ਼ੁਰੂਆਤ ਕਰਵਾਈ ਸੀ ਪਰ ਸੱਤਾ ਵਿਚ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕੰਮ 'ਤੇ ਵੀ ਰੋਕ ਲਗਾ ਦਿੱਤੀ, ਜਿਸ ਵਜ੍ਹਾ ਨਾਲ ਪਿੰਡ ਦੇ ਲੋਕ ਅੱਜ ਤੱਕ ਨਰਕ ਭਰੀ ਜ਼ਿੰਦਗੀ ਵਿੱਚ ਜਿਉ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਧਾਨ ਮੰਤਰੀ ਵੱਲੋਂ ਛੱਪੜਾਂ ਦੀ ਸਫਾਈ ਲਈ ਚਲਾਈ ਗਈ ਖਾਸ ਸਕੀਮ ਨੂੰ ਵੀ ਇਸ ਪਿੰਡ ਵਿਚ ਲਾਗੂ ਨਹੀਂ ਕਰ ਸਕੀ ਹੈ।
- ਅਕਾਲੀ ਦਲ ਕੋਰ ਕਮੇਟੀ ਦੀ ਬੈਠਕ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਗੱਠਜੋੜ ਦੀਆਂ ਖ਼ਬਰਾਂ 'ਤੇ ਸੁਖਬੀਰ ਬਾਦਲ ਨੇ ਤੋੜੀ ਚੁੱਪੀ
- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 252 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਯੋਗ ਨੂੰ ਹੀ ਦਿੱਤੀ ਜਾਵੇਗੀ ਨੌਕਰੀ
- Amritsar News : ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਪਿਸਤੌਲ ਦੀ ਨੋਕ 'ਤੇ ਅਗਵਾ ਕੀਤਾ ਨੌਜਵਾਨ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਵੈਸੇ ਪੰਚਾਇਤਾਂ ਨੂੰ ਸੁਨੇਹੇ ਭੇਜ-ਭੇਜ ਕੇ ਸੱਤਾਧਾਰੀ ਧਿਰ ਦੇ ਆਗੂ ਉਨ੍ਹਾਂ ਦੇ ਪਿੰਡਾਂ ਨੂੰ ਲੱਖਾਂ ਦੀਆਂ ਗ੍ਰਾਂਟਾਂ ਦੇਣ ਦਾ ਲਾਲਚ ਦਿੰਦੇ ਹਨ ਪਰ ਹੁਣ ਇਸ ਪਾਹਲੇਵਾਲ ਦੇ ਛੱਪੜ ਨੂੰ ਸਾਫ ਕਰਵਾਉਣ ਬਾਰੇ ਹਾਲੇ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਜੈ ਕ੍ਰਿਸ਼ਨ ਰੋੜੀ ਕੋਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਅਖਤਿਆਰੀ ਕੋਟੇ ਦੀ ਸਾਲਾਨਾ ਕਰੋੜਾਂ ਦੀ ਗ੍ਰਾਂਟ ਵੀ ਹੁੰਦੀ ਹੈ, ਫਿਰ ਵੀ ਉਹ ਪਾਹਲੇਵਾਵਲ ਪਿੰਡ ਵਾਸੀਆਂ ਨੂੰ ਇਹ ਛੱਪੜ ਦੀ ਸਮੱਸਿਆ ਤੋਂ ਰਾਹਤ ਨਹੀਂ ਦੇ ਸਕੇ ਹਨ।