ਹੁਸ਼ਿਆਰਪੁਰ: ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੁੰਦੀ ਜਾ ਰਹੀ ਹੈ। ਉਹ ਫਿਰ ਜਾ ਤਾਂ ਵਿਕਾਸ ਦਾ ਮੁੱਦਾ ਹੋਵੇ ਜਾ ਫਿਰ ਘਰ-ਘਰ ਨੌਕਰੀ ਦੇਣ ਦਾ, 2017 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਮੁੱਖ ਮੰਤਰੀ ਕੈਪਟਨ ਦੇ ਵਾਅਦੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਵਿਕਾਸ ਨੂੰ ਲੈਕੇ ਸ਼ਿਵਾਲਿਕ ਐਨਕਲੇਵ ਦੇ ਐਂਟਰੀ ਪੁਆਇੰਟ ਸਰਕਾਰ ਦੇ ਵਾਅਦਿਆ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।
ਤਸਵੀਰਾਂ ਹੁਸ਼ਿਆਰਪੁਰ ਦੇ ਸ਼ਿਵਾਲਿਕ ਐਨਕਲੇਵ ਦੇ ਐਂਟਰੀ ਪੁਆਇੰਟ ਦੀਆਂ ਹਨ। ਜਿੱਥੇ ਪਾਣੀ ਦੀ ਲੀਕੇਜ ਕਾਰਨ ਸੜਕ ਹੀ ਜ਼ਮੀਨ ਅੰਦਰ ਧੱਸ ਗਈ, ਅਤੇ ਪਾਣੀ ਦੀ ਸਪਲਾਈ ਨੂੰ ਬੰਦ ਕਰਨਾ ਕਿਸੇ ਨੇ ਮੁਨਾਸਿਬ ਨਹੀਂ ਸਮਝਿਆ।
ਮੁਹੱਲਾ ਵਸਨੀਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ, ਕਿ ਇਹ ਪਾਣੀ ਦੀ ਲੀਕੇਜ ਅਤੇ ਧਸੀ ਹੋਈ ਸੜਕ ਦੀ ਸਮੱਸਿਆ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ। ਪਰ ਕੋਈ ਵੀ ਪ੍ਰਸ਼ਾਸਨ ਅਫ਼ਸਰ ਇਸ ਦਾ ਜਾਇਜ਼ ਲੈਣ ਜਾ ਫਿਰ ਇਸ ਨੂੰ ਠੀਕ ਕਰਨ ਦੇ ਲਈ ਨਹੀਂ ਪਹੁੰਚਿਆ।
ਮੁਹੱਲਾ ਵਾਸੀਆਂ ਨੇ ਕਿਹਾ, ਕਿ ਪਾਣੀ ਕਾਰਨ ਜ਼ਮੀਨ ਲਗਾਤਾਰ ਧੱਸ ਰਹੀ ਹੈ। ਜਿਸ ਕਰਕੇ ਨੇੜਲੇ ਘਰਾਂ ਨੂੰ ਵੀ ਖ਼ਤਰਾਂ ਵੱਧ ਦਾ ਜਾ ਰਿਹਾ ਹੈ। ਦੂਜਾ ਇੱਥੇ ਲੱਗਣ ਵਾਲੇ ਰਾਹਗੀਰ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ।
ਮੁਹੱਲਾ ਵਾਸੀਆਂ ਨੇ ਕਿਹਾ, ਕਿ ਅਸੀਂ ਜਦੋਂ ਇਸ ਦੀ ਜਾਣਕਾਰੀ ਮੁਹੱਲੇ ਦੇ ਐੱਮ.ਸੀ. ਨੂੰ ਦਿੱਤੀ, ਤਾਂ ਐੱਮ.ਸੀ. ਵੱਲੋਂ ਵੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਲਟਾ ਆਪਣਾ ਫੋਨ ਬੰਦ ਕਰਕੇ ਕੀਤੇ ਬਾਹਰ ਚਲੇ ਗਏ।
ਇਹ ਵੀ ਪੜ੍ਹੋ:ਅਫ਼ਸਰ ਪੁੱਤਾਂ ਦੇ ਮਾਪੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ !