ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਤੋਂ ਤਿੰਨ ਦਿਨਾਂ ਨੈਸ਼ਨਲ ਪੱਲਸ ਪੋਲੀਉ ਰਾਉਡ 2020 ਮੁਹਿੰਮ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਕਰਵਾਈ ਗਈ ਇੱਕ ਦਿਨਾਂ ਵਰਕਸ਼ਾਪ ਵਿੱਚ ਕੀਤਾ। ਇਸ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫ਼ਸਰ ਅਤੇ ਫੀਲਡ ਸੁਪਰਵਾਈਜ਼ਰ ਸਟਾਫ ਹਾਜ਼ਰ ਹੋਇਆ। ਜ਼ਿਲ੍ਹੇ ਦੇ 2 ਲੱਖ 12 ਹਜ਼ਾਰ 704 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਵੇ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਫਿਰ ਵੀ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਅਜੇ ਵੀ ਪੋਲੀਓ ਦੇ ਕੇਸ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 1985 ਵਿੱਚ 125 ਦੇਸ਼ਾਂ ਵਿੱਚ ਵਿੱਚ ਪੋਲੀਉ ਦੇ ਕੇਸ ਸਨ ਜੋ ਕਿ ਸਾਲ 2019 ਵਿੱਚ ਘੱਟ ਕੇ ਤਿੰਨ ਦੇਸ਼ਾ ਵਿੱਚ ਰਹਿ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੀ ਲਗਭਗ 15 ਲੱਖ 13 ਹਜ਼ਾਰ 158 ਅਬਾਦੀ ਨੂੰ ਕਵਰ ਕਰਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ 2 ਲੱਖ 12 ਹਜ਼ਾਰ 704 ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਉ ਰੋਧਿਕ ਬੂੰਦਾਂ ਪਿਲਾਈਆਂ ਜਾਣਗੀਆਂ।
ਜ਼ਿਲ੍ਹਾਂ ਟੀਕਾਕਰਨ ਅਫ਼ਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 749 ਬੂਥ ਲਗਾਏ ਜਾਣਗੇ ਅਤੇ ਬੱਸ ਸਟੈਡ , ਰੇਲਵੇ ਸਟੇਸ਼ਨ ਆਦਿ ਥਾਵਾਂ 'ਤੇ 23 ਟਰਾਜਿਟ ਕੈਪ ਲਗਾਏ ਜਾਣਗੇ। ਇਨ੍ਹਾਂ ਟੀਮਾਂ ਨੂੰ ਨਿਰੀਖਣ ਕਰਨ ਲਈ 43 ਸੁਪਰਵਾਈਜਰ ਟੀਮਾਂ, ਤੇ 21 ਮੋਬਾਇਲ ਟੀਮਾਂ ਲਾਈਆ ਗਈਆਂ ਤਾਂ ਜੋ ਕੋਈ ਵੀ ਬੱਚਾ ਇਸ ਪੋਲੀਉ ਵੈਕਸੀਨ ਪੀਣ ਤੋਂ ਵਾਂਝਾ ਨਾ ਰਹੇ।
ਇਹ ਵੀ ਪੜੋ: JNU ਹਿੰਸਾ: ਕੈਪਟਨ ਨੇ ਪੰਜਾਬ ਪੁਲਿਸ ਨੂੰ ਯੁਨੀਵਰਸਿਟੀਆਂ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਨਿਰਦੇਸ਼
ਇਸ ਮੌਕੇ ਉਨ੍ਹਾਂ ਸਿਹਤ ਅਧਿਕਾਰੀਆ ਨੂੰ ਹਦਾਇਤ ਕੀਤੀ ਹਾਈ ਰਿਸਕ ਖੇਤਰ ਜਿਵੇ ਸਲੱਮ, ਭੱਠੇ, ਨਵ ਉਸਾਰੀ ਇਮਰਾਤਾਂ ਬਾਲੇ ਥਾਵਾਂ 'ਤੇ ਵਿਸ਼ੇਸ਼ ਫੋਕਸ ਕਰਕੇ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇ। ਇਸ ਵਰਕਸ਼ਾਪ ਵਿੱਚ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਰਜਿੰਦਰ ਰਾਜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ , ਸਬ ਡਿਵੀਜਨ ਹਸਪਤਾਲਾਂ ਦੇ ਐਸਐਮਉ ਹਾਜ਼ਰ ਸਨ।