ਹੁਸ਼ਿਆਰਪੁਰ: ਮਾਰਚ 2018 ਵਿੱਚ ਗਲਤੀ ਨਾਲ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ 17 ਸਾਲਾ ਮੁਬਾਰਕ ਬਿਲਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਉਹ ਪਿਛਲੇ ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਬੰਦ ਸੀ।
ਮੁਬਾਰਕ ਦੀ ਰਿਹਾਈ ਦੇ ਹੁਕਮ ਜਾਰੀ ਹੋਣ ਤੋਂ ਬਾਅਦ 14 ਤਾਰੀਕ ਨੂੰ ਉਸ ਨੂੰ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਰਹਿ ਤੋਂ ਪੂਰੀ ਪੁਲਿਸ ਸੁਰੱਖਿਆ ਹੇਠ ਵਾਹਘਾ ਬਾਰਡਰ ਭੇਜਿਆ ਗਿਆ ਜਿੱਥੋਂ ਉਸ ਨੂੰ ਪਾਕਿਸਤਾਨ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ ਵਿਰੁੱਧ ਸੁਪਰੀਮ ਕੋਰਟ ਜਾਣ ਵਾਲਾ ਪਹਿਲਾ ਸੂਬਾ ਬਣਿਆ ਕੇਰਲ
9 ਜਨਵਰੀ ਨੂੰ ਭਾਰਤ ਸਰਕਾਰ ਨੇ ਬਿਲਾਲ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਭਾਰਤ ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ 14 ਜਨਵਰੀ ਤੋਂ ਪਹਿਲਾਂ ਬਿਲਾਲ ਦੀ ਰਿਹਾਈ ਦੀ ਸਾਰੀ ਕਾਰਵਾਈ ਪੂਰੀ ਕਰ ਲਈ ਜਾਵੇਗੀ ਤਾਂ ਕਿ 14 ਜਨਵਰੀ ਨੂੰ ਮੁਬਸ਼ਰ ਬਿਲਾਲ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਵਾਹਘਾ ਬਾਰਡਰ ਉੱਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਹੈ ਕਿ ਮਾਰਚ 2018 'ਚ ਘਰ 'ਚ ਪਿਤਾ ਕੋਲੋਂ ਰੁੱਸ ਕੇ ਬਿਲਾਲ ਆਪਣੇ ਘਰ ਤੋਂ ਸਿਰਫ਼ 400 ਮੀਟਰ ਦੂਰ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ। ਭਾਰਤੀ ਫੌਜ ਨੇ ਉਸ ਨੂੰ ਬਾਰਡਰ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਬਿਲਾਲ ਉੱਤੇ 1 ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਸੀ। ਉਸ ਸਮੇਂ ਤੋਂ ਬਿਲਾਲ ਮੁਬਸ਼ਰ ਹੁਸ਼ਿਆਰਪੁਰ ਦੀ ਜੇਲ੍ਹ ਵਿਚ ਬੰਦ ਸੀ।