ETV Bharat / state

ਸਬਜ਼ੀ ਮੰਡੀ 'ਚ ਹੋ ਰਹੇ ਵੱਡੀ ਪੱਧਰ 'ਤੇ ਘੁਟਾਲਿਆਂ ਤੋਂ ਦੁੱਖੀ ਹੋ ਕੇ ਮੰਡੀ ਦੇ ਉਪ ਪ੍ਰਧਾਨ ਨੇ ਦਿੱਤਾ ਅਸਤੀਫ਼ਾ - RTI

ਇਸ ਮੌਕੇ ਕਾਹਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਵੱਡੀ ਪੱਧਰ 'ਤੇ ਮਾਰਕੀਟ ਫੀਸ ਦੀ ਚੋਰੀ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਘੁਟਾਲੇ ਕੀਤੇ ਜਾ ਰਹੇ ਹਨ।

ਸਬਜ਼ੀ ਮੰਡੀ 'ਚ ਹੋ ਰਹੇ ਵੱਡੀ ਪੱਧਰ 'ਤੇ ਘੁਟਾਲਿਆਂ ਤੋਂ ਦੁੱਖੀ ਹੋ ਕੇ ਮੰਡੀ ਦੇ ਉਪ ਪ੍ਰਧਾਨ ਨੇ ਦਿੱਤਾ ਅਸਤੀਫ਼ਾ

author img

By

Published : Sep 30, 2021, 5:11 PM IST

ਹੁਸ਼ਿਆਰਪੁਰ : ਗੜ੍ਹਸ਼ੰਕਰ ਦੀ ਸਬਜ਼ੀ ਮੰਡੀ ਵਿੱਚ ਮਾਰਕੀਟ ਫ਼ੀਸ ਦੀ ਹੋ ਰਹੀ ਵੱਡੀ ਪੱਧਰ ਚੋਰੀ ਅਤੇ ਹੋਰ ਘੁਟਾਲਿਆਂ ਨੂੰ ਉਜਾਗਰ ਕਰਨ ਵਾਲੇ ਸਬਜ਼ੀ ਮੰਡੀ ਗੜ੍ਹਸ਼ੰਕਰ ਦੇ ਉਪ ਪ੍ਰਧਾਨ ਕਾਹਨ ਚੰਦ ਨੇ ਇਨ੍ਹਾਂ ਘੋਟਾਲਿਆਂ ਤੋਂ ਤੰਗ ਆ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਸਬਜ਼ੀ ਮੰਡੀ ਗੜ੍ਹਸ਼ੰਕਰ ਦੇ ਪ੍ਰਧਾਨ ਜਸਬੀਰ ਸਿੰਘ ਨੂੰ ਸੋਂਪ ਦਿੱਤਾ।

ਇਸ ਮੌਕੇ ਕਾਹਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਵੱਡੀ ਪੱਧਰ 'ਤੇ ਮਾਰਕੀਟ ਫੀਸ ਦੀ ਚੋਰੀ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਘੁਟਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਉਹ ਸਾਰਾ ਮਾਮਲਾ ਕਈ ਵਾਰ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।

ਸਬਜ਼ੀ ਮੰਡੀ 'ਚ ਹੋ ਰਹੇ ਵੱਡੀ ਪੱਧਰ 'ਤੇ ਘੁਟਾਲਿਆਂ ਤੋਂ ਦੁੱਖੀ ਹੋ ਕੇ ਮੰਡੀ ਦੇ ਉਪ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਕਾਹਨ ਚੰਦ ਨੇ ਦੱਸਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਮਿਲੀਭੁਗਤ ਨਾਲ ਵੱਡੀ ਪੱਧਰ ਉੱਤੇ ਮਾਰਕੀਟ ਫੀਸ ਦੀ ਚੋਰੀ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ। ਪਰ ਸਬੰਧਤ ਵਿਭਾਗ ਕਾਰਵਾਈ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਕਾਹਨ ਚੰਦ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਹੋ ਰਹੀ ਮਾਰਕੀਟ ਫੀਸ ਦੀ ਚੋਰੀ ਅਤੇ ਮਾਰਕੀਟ ਕਮੇਟੀ ਵਲੋਂ ਕੀਤੇ ਜਾ ਰਹੇ ਘੋਟਾਲਿਆਂ ਨੂੰ ਉਜਾਗਰ ਕਰਨ ਤੋਂ ਰੋਕਿਆ ਜਾ ਰਿਹਾ ਅਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਕਾਹਨ ਚੰਦ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਇਸ ਦੀ ਜੁੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਆਰ.ਟੀ.ਆਈ ਰਾਹੀਂ ਸਾਰੇ ਸਬੂਤ ਇਕੱਠੇ ਕਰ ਲਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਸਬੰਧੀ ਵੱਡਾ ਧਮਾਕਾ ਕਰਨਗੇ।

ਇਹ ਵੀ ਪੜ੍ਹੋ: 32 ਬੋਰ ਪਿਸਤੌਲ ਤੇ ਕਾਰਤੂਸਾਂ ਸਮੇਤ 2 ਕਾਬੂ

ਇਸ ਸਬੰਧ ਵਿੱਚ ਸਬਜ਼ੀ ਮੰਡੀ ਦੇ ਪ੍ਰਧਾਨ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.