ਫਿਰੋਜ਼ਪੁਰ : "ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ, ਪੰਖੋਂ ਸੇ ਕੁੱਝ ਨਹੀਂ ਹੋਤਾ, ਹੌਂਸਲੋਂ ਸੇ ਉਡਾਨ ਹੋਤੀ ਹੈ।" ਇਹ ਸਤਰਾਂ ਸਹੀ ਢੁੱਕਦੀਆਂ ਹਨ, 'ਹੁਸ਼ਿਆਰਪੁਰ ਦੇ ਲਵਪ੍ਰੀਤ 'ਤੇ।' ਲਵਪ੍ਰੀਤ ਇੱਕ ਗਰੀਬ ਪਰਿਵਾਰ ਦਾ ਹੋਣਹਾਰ ਲੜਕਾ ਹੈ। ਲਵਪ੍ਰੀਤ ਦਾ ਪਰਿਵਾਰ ਇਟਾਂ ਦੇ ਭੱਠੇ 'ਤੇ ਕੰਮ ਕਰ ਕਿਸੇ ਤਰ੍ਹਾਂ ਗੁਜ਼ਾਰਾ ਕਰਦਾ ਹੈ। ਪਰਿਵਾਰ ਦੀ ਆਰਥਿਕ ਹਾਲਤ ਇਨ੍ਹੀ ਕਮਜ਼ੋਰ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਨਹੀਂ ਚੁੱਕ ਸਕਦੇ।
ਗਰੀਬੀ ਦੇ ਚੱਲਦਿਆਂ ਵੀ ਲਵਪ੍ਰੀਤ ਦੇ ਸੁਪਨੇ ਬਹੁਤ ਉੱਚੇ ਹਨ ਅਤੇ ਉਸ ਦੀ ਹੱਡ ਭੰਨਵੀ ਮਿਹਨਤ ਇਨ੍ਹਾਂ ਸੁਪਨੀਆਂ ਨੂੰ ਪੂਰਾ ਕਰਨ ਵਿੱਚ ਸਹਾਈ ਹੁੰਦੀ ਦਿੱਖ ਰਹੀ ਹੈ। ਲਵਪ੍ਰੀਤ ਆਪਣੇ ਮਾਤਾ-ਪਿਤਾ ਨਾਲ ਘਰ ਦੀਆਂ ਕੰਮਾਂ ਵਿੱਚ ਵੀ ਹੱਥ ਵਡਾਉਂਦਾ ਹੈ ਅਤੇ ਸੇਵੇਰੇ ਉੱਠ ਕੇ ਪਹਿਲਾਂ ਉਹ ਇਟਾਂ ਕੱਢਦਾ ਹੈ। ਲਵਪ੍ਰੀਤ ਮੁਤਾਬਕ ਉਹ 1000 ਤੋਂ 1200 ਦੇ ਕਰੀਬ ਹਰ ਰੋਜ ਇਟਾਂ ਕੱਢ ਲੈਂਦਾ ਹੈ ਜਿਸ ਨਾਲ ਉਸ ਨੂੰ 700 ਰੁਪਏ ਪ੍ਰਤੀਦਿਨ ਮਿਲਦੇ ਹਨ, ਇਸ ਨਾਲ ਲਵਪ੍ਰੀਤ ਦੀ ਫ਼ੀਸ ਅਤੇ ਘਰ ਦਾ ਗੁਜ਼ਾਰਾ ਚੱਲਦਾ ਹੈ। ਲਵਪ੍ਰੀਤ ਨੇ ਦੱਸਿਆ ਕਿ ਉਹ 9ਵੀਂ ਜ਼ਮਾਤ ਦਾ ਵਿਦਿਆਰਥੀ ਹੈ ਅਤੇ ਉਸਦਾ ਟੀਚਾ ਹੈ ਕਿ ਉਹ ਫੌਜੀ ਬਣੇ ਤਾਂ ਜੋ ਦੇਸ਼ ਦੀ ਸੇਵਾ ਕਰ ਸਕੇ।
ਉਧਰ, ਲਵਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਲਵਪ੍ਰੀਤ ਨੂੰ ਪੜ੍ਹਾਉਣ ਦਾ ਉਹ ਪੂਰਾ ਯਤਨ ਕਰ ਰਹੇ ਹਨ। ਲਵਪ੍ਰੀਤ ਦੀ ਮਾਤਾ ਮੁਤਾਬਕ, 'ਲਵਪ੍ਰੀਤ ਦਾ ਭੱਠੇ ਲਈ ਇਟਾਂ ਕੱਢਣ ਦੇ ਕੰਮ ਦਾ, ਪੜ੍ਹਾਈ ਦਾ ਅਤੇ ਖੇਡਨ ਦਾ ਵੱਖੋ-ਵਖਰਾ ਟਾਈਮ ਨਿਅਤ ਹੈ ਜਿਸ ਮੁਤਾਬਕ ਉਹ ਆਪਣੇ ਟੀਚੇ ਵੱਲ ਵੱਧ ਰਿਹਾ ਹੈ।