ETV Bharat / state

Hoshiarpur News : ਮਾਈਨਿੰਗ ਮਾਫੀਆ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਬਣਾਏ ਜਾ ਰਹੇ ਨਜਾਇਜ਼ ਲਾਂਘੇ : ਨਿਮਿਸ਼ਾ ਮਹਿਤਾ ਭਾਜਪਾ

ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਨੂੰ ਲੈਕੇ ਗੜ੍ਹਸ਼ੰਕਰ ਵਿਖੇ ਭਾਜਪਾ ਮਹਿਲਾ ਆਗੂ ਵੱਲੋਂ ਮੀਡੀਆ ਨਾਲ ਮਿਲ ਕੇ ਮੌਕੇ ਦੀ ਰੇਡ ਕੀਤੀ ਗਈ ਅਤੇ ਨਜਾਇਜ਼ ਮਾਈਨਿੰਗ ਦੀ ਪੋਲ ਖੋਲ੍ਹੀ ਇਸ ਮੌਕੇ ਨਿਮਿਸ਼ ਮਹਿਤਾ ਨੇ ਕਿਹਾ ਸਰਕਾਰ ਦੀ ਮਿਲੀ ਭੁਗਤ ਕਾਰਨ ਇਹ ਸਭ ਹੋ ਰਿਹਾ ਹੈ।

Illegal corridor built by mining mafia with the connivance of the government: Nimisha Mehta BJP
Hoshiarpur News :ਮਾਈਨਿੰਗ ਮਾਫੀਆ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਬਣਾਏ ਜਾ ਰਹੇ ਨਜਾਇਜ਼ ਲਾਂਘੇ : ਨਿਮਿਸ਼ਾ ਮਹਿਤਾ ਭਾਜਪਾ
author img

By

Published : Jun 30, 2023, 10:41 AM IST

Hoshiarpur News :ਮਾਈਨਿੰਗ ਮਾਫੀਆ ਵੱਲੋਂ ਸਰਕਾਰ ਦੀ ਮਿਲੀਭੁਗਤ ਨਾਲ ਬਣਾਏ ਜਾ ਰਹੇ ਨਜਾਇਜ਼ ਲਾਂਘੇ : ਨਿਮਿਸ਼ਾ ਮਹਿਤਾ ਭਾਜਪਾ

ਹੁਸ਼ਿਆਰਪੁਰ: ਬੀਤੇ ਲੰਮੇਂ ਸਮੇਂ ਤੋਂ ਨਜਾਇਜ਼ ਮਾਈਨਿੰਗ ਨੂੰ ਲੈਕੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਰ, ਬਾਵਜੂਦ ਇਸ ਦੇ ਨਜਾਇਜ਼ ਮਾਈਨਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਹੁਣ ਭਾਜਪਾ ਮਹਿਲਾ ਆਗੂ ਨਿਮਿਸ਼ ਮਹਿਤਾ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਜੰਗਲਾਤ ਵਿਭਾਗ ਵਿਚ ਰੇਡ ਕੀਤੀ ਗਈ। ਜਿੱਥੇ ਮਾਈਨਿੰਗ ਮਾਫੀਆ ਵੱਲੋਂ ਟਿੱਪਰਾਂ ਦੇ ਲਾਂਘੇ ਲਈ ਪਹਾੜੀਆਂ ਨੂੰ ਕੱਟ ਕੇ ਬਣਾਏ ਗਏ ਸ਼ਾਹਪੁਰ ਪੁਲ ਵਾਲੇ ਰਸਤੇ 'ਤੇ ਸਥਾਨਕ ਮੀਡੀਆ ਨੂੰ ਨਾਲ ਲੈ ਕੇ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਪਹੁੰਚੇ । ਇਸ ਮੌਕੇ ਕੱਟੀਆਂ ਪਹਾੜੀਆਂ, ਟਿੱਪਰਾਂ ਦਾ ਨਵਾਂ ਲਾਂਘਾ ਅਤੇ ਉਥੇ ਲਗਾਏ ਗ਼ੈਰ-ਕਾਨੂੰਨੀ ਬੈਰੀਅਰ ਮੀਡੀਆ ਕਰਮਚਾਰੀਆਂ ਨੂੰ ਵਿਖਾਉਂਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਮਾਈਨਿੰਗ ਮਾਫੀਆ ਪੂਰੇ ਇਲਾਕੇ ਵਿੱਚ ਹਾਵੀ ਹੋ ਗਿਆ ਹੈ। ਹੁਣ ਕੁਝ ਸਮੇਂ ਤੋਂ ਸ਼ਾਹਪੁਰ ਘਾਟੇ ਵਾਲੀ ਪੁਲੀ ਦੇ ਨੇੜੇ ਪਹਾੜਾਂ ਨੂੰ ਬਰਬਾਦ ਕਰ ਕੇ ਬਾਕਾਇਦਾ ਨਵਾਂ ਰਸਤਾ ਬਣਾ ਲਿਆ ਗਿਆ ਹੈ ਅਤੇ ਉਥੇ ਇਕ ਖੋਖਾ ਟੀਨ ਦਾ ਖੜਾ ਕਰਕੇ ਚੈਕ ਪੋਸਟ ਵੀ ਬਣਾ ਦਿੱਤੀ ਹੈ।

ਸਰਕਾਰ ਦੇ ਮਿਲੀਭੁਗਤ ਨੂੰ ਦੱਸਿਆ ਮਾਈਨਿੰਗ ਦੀ ਵਜ੍ਹਾ : ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਹਾੜ ਜੰਗਲ ਦੇ ਕਾਨੂੰਨ ਹੇਠ ਆਉਂਦੇ ਹਨ, ਜਿੱਥੇ ਮਾਈਨਿੰਗ ਨਾਲ ਪਹਾੜ ਕੱਟੇ ਗਏ ਹਨ ਪਰ ਗੜ੍ਹਸ਼ੰਕਰ ਦਾ ਮਾਈਨਿੰਗ ਅਤੇ ਜੰਗਲਾਤ ਵਿਭਾਗ ਇਸ ਨਾਜਾਇਜ਼ ਕੰਮ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ । ਇਥੋਂ ਤੱਕ ਕਿ ਪੁਲਿਸ ਵਿਭਾਗ ਵੀ ਸੜਕ ਕਿਨਾਰੇ ਇਸ ਨਾਜਾਇਜ਼ ਚੈੱਕ ਪੋਸਟ ਨੂੰ ਅਜੇ ਤੱਕ ਚੈੱਕ ਨਹੀਂ ਕਰ ਸਕੀ। ਜਿਸ ਦਾ ਮਤਲਬ ਸਾਫ ਹੈ ਮਾਈਨਿੰਗ ਮਾਫੀਆ ਨੂੰ ਗੜ੍ਹਸ਼ੰਕਰ ਪੁਲਿਸ ਜੰਗਲਾਤ ਵਿਭਾਗ ਅਤੇ ਮਾਈਨਿੰਗ ਵਿਭਾਗ ਦੀ ਪੂਰੀ ਮਿਲੀਭੁਗਤ ਨਾਲ ਹੀ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕਾ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਸੱਤਾ 'ਚ ਆਉਂਦੇ ਹੀ ਮਾਈਨਿੰਗ ਮਾਫੀਆ ਦੇ ਨਾਜਾਇਜ਼ ਕਾਰਨਾਮੇ ਹੁਣ ਕਿਉਂ ਨਜ਼ਰ ਨਹੀਂ ਆਉਂਦੇ, ਇਹ ਸਭ ਗੜ੍ਹਸ਼ੰਕਰ ਵਾਸੀ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਇਨ੍ਹਾਂ ਟਿੱਪਰਾਂ ਨੇ ਜਿੱਥੇ ਸ਼ਹਿਰ ਗੜ੍ਹਸ਼ੰਕਰ ਦੋ ਨੰਗਲ ਰੋਡ ਵਾਸੀਆਂ ਦਾ ਜਿਊਣਾ ਮੁਸ਼ਿਕਲ ਕੀਤਾ ਹੋਇਆ ਹੈ, ਉਥੇ ਹੀ ਇਨ੍ਹਾਂ ਟਿੱਪਰਾਂ ਕਾਰਨ ਕਈ ਜਾਨਾਂ ਵੀ ਆ ਜਾ ਚੁੱਕੀਆਂ ਹਨ।

ਭਾਜਪਾ ਨੇਤਾ ਨੇ ਕਿਹਾ ਕਿ ਬਹੁਤ ਜਲਦੀ ਹੀ ਉਹ ਇਸ ਨਾਜਾਇਜ਼ ਰਸਤੇ ਨੂੰ ਰੋਕਣ ਲਈ ਨਾ ਸਿਰਫ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਲਾਮਬੰਦ ਕਰੇਗੀ, ਸਗੋਂ ਪੰਜਾਬ ਸਰਕਾਰ ਅਤੇ ਗੜ੍ਹਸ਼ੰਕਰ ਪ੍ਰਸ਼ਾਸਨ ਦੀ ਸ਼ਿਕਾਇਤ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਕੁਦਰਤ ਸਾਂਭ-ਸੰਭਾਲ ਵਿਭਾਗ ਨੂੰ ਵੀ ਕਰੇਗੀ। ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਗੜ੍ਹਸ਼ੰਕਰ ਮਾਈਨਿੰਗ ਮਾਫੀਆ ਦੇ ਸਹਿਯੋਗ ਕਰਨ ਦਾ ਕੱਚਾ ਚਿੱਠਾ ਵੀਡੀਓ ਬਣਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਪੇਸ਼ ਕਰੇਗੀ ਤਾਕਿ ਗੜ੍ਹਸ਼ੰਕਰ ਦੇ ਪਹਾੜ ਅਤੇ ਜੰਗਲਾਂ ਨੂੰ ਮਾਈਨਿੰਗ ਮਾਫੀਏ ਤੋਂ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.