ਹੁਸ਼ਿਆਰਪੁਰ: ਜ਼ਿਲ੍ਹੇ ਦੇ ਕੰਢੀ ਇਲਾਕਿਆਂ 'ਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੋਕ ਕੁੱਤਿਆ ਦੀ ਮਦਦ ਨਾਲ ਜੰਗਲੀ ਜਾਨਵਰਾਂ ਦਾ ਸਿਕਾਰ ਕਰਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਹੁਸ਼ਿਆਰਪੁਰ 'ਚ ਇੱਕ ਵੀਡੀਓ ਤਾਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਦੋ ਨੌਜਵਾਨ ਕੁੱਤਿਆਂ ਦੀ ਮਦਦ ਨਾਲ ਬਾਰਾ ਸਿੰਘਾ ਦਾ ਸ਼ਿਕਾਰ ਕਰਦੇ ਅਤੇ ਉਸ ਤੇ ਵਾਰ ਕਰਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਜੰਗਲ ਵਿਭਾਗ ਦੇ ਮੁੱਖ ਅਫ਼ਸਰ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਉਨ੍ਹਾਂ ਦੇ ਮਾਸ ਨੂੰ ਬੇਚ ਕਮਾਈ ਕਰਦੇ ਹਨ। ਗੁਰਸ਼ਰਨ ਸਿੰਘ ਨੇ ਵਾਇਰਲ ਵੀਡੀਓ ਬਾਰੇ ਦੱਸਿਆ ਕਿ ਬਾਰੇ ਜੰਗਲਾਤ ਅਫ਼ਸਰ ਗੜ੍ਹਸ਼ੰਕਰ ਨੂੰ ਨਿਰਦੇਸ਼ ਦੇ ਦਿਤੇ ਗਏ ਹਨ ਅਤੇ ਜਲਦ ਹੀ ਦੋਸ਼ੀਆਂ ਦੀ ਭਾਲ ਕਰ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸ਼ਾਹੀ ਸ਼ਹਿਰ ਪਟਿਆਲਾ ਸੁਰੱਖਿਆ ਪੱਖੋਂ ਸੱਖਣਾ