ਹੁਸ਼ਿਆਰਪੁਰ: ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸਿੰਘਪੁਰ ਜੱਟਾਂ ਦੇ ਨੌਜਵਾਨ ਕਮਲਜੀਤ ਸਿੰਘ ਜੋ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਅਤੇ ਆਪਣੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਮਸਕਟ ਗਿਆ ਸੀ। ਜਿਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ।ਮੌਤ ਦੀ ਖ਼ਬਰ ਮਿਲਦੇ ਸਾਰ ਪਰਿਵਾਰ ਦੇ ਨਾਲ ਨਾਲ ਪਿੰਡ ਵਿਚ ਗ਼ਮਗੀਨ ਮਾਹੌਲ ਬਣ ਗਿਆ ਹੈ।
ਕਮਲਜੀਤ ਸਿੰਘ ਆਪਣੇ ਪਿੱਛੇ ਇੱਕ ਲੜਕਾ ਅਤੇ ਇੱਕ ਲੜਕੀ ਛੱਡ ਕੇ ਗਿਆ ਹੈ।ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।
ਇਸ ਮੌਕੇ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਬੇਟਾ ਦੀ ਮਾਸਕਟ ਵਿਚ ਮੌਤ ਹੋ ਗਈ ਹੈ।ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਮਲਜੀਤ ਦੀ ਦੇਹ ਨੂੰ ਮਾਸਕਟ ਤੋਂ ਲਿਆਂਦਾ ਜਾਵੇ ਤਾਂ ਕਿ ਉਸ ਦਾ ਸਸਕਾਰ ਪਿੰਡ ਵਿਚ ਕੀਤਾ ਜਾ ਸਕੇ।
ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨੇ ਕਿਹਾ ਹੈ ਕਿ ਕਮਲਜੀਤ ਦੀ ਮੌਤ ਨਾਲ ਸਾਰਾ ਪਿੰਡ ਸਦਮੇ ਵਿਚ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਕਿ ਅੰਤਿਮ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰ ਸਕੀਏ।
ਇਹ ਵੀ ਪੜੋ:ਗੰਗਾ ’ਚ ਮਿਲੀਆਂ ਲਾਸ਼ਾਂ ਦੀ ਸੱਚਾਈ : ਬਾਲੂਆ ਘਾਟ ਚੰਦੌਲੀ ਦੀ ਹਕੀਕਤ