ETV Bharat / state

ਹੁਸ਼ਿਆਰਪੁਰ ਪੁਲਿਸ ਨੇ ਲਾਪਤਾ ਬੱਚੇ ਨੂੰ ਕੁੱਝ ਘੰਟਿਆ 'ਚ ਹੀ ਲੱਭਿਆ - ਬੱਚਾ ਘਰੋਂ ਲਾਪਤਾ

ਹੁਸ਼ਿਆਰਪੁਰ (Hoshiarpur) ਵਿਚ ਇਕ 6 ਸਾਲਾ ਬੱਚਾ ਘਰੋਂ ਲਾਪਤਾ ਹੋ ਗਿਆ ਸੀ। ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਕੁੱਝ ਹੀ ਘੰਟਿਆਂ ਵਿਚ ਬੱਚਾ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ

author img

By

Published : Nov 23, 2021, 2:15 PM IST

Updated : Nov 23, 2021, 4:36 PM IST

ਹੁਸ਼ਿਆਰਪੁਰ: ਮੁਹੱਲਾ ਬਸੀ ਖੁਆਜੂ ਵਿਚ ਦੁਪਹਿਰ ਸਮੇਂ ਇਕ 6 ਸਾਲਾ ਬੱਚਾ ਘਰੋਂ ਲਾਪਤਾ ਹੋ ਗਿਆ।ਇਸ ਸਬੰਧੀ ਘਰਦਿਆਂ ਨੂੰ ਪਤਾ ਲੱਗਿਆ ਅਤੇ ਉਨ੍ਹਾਂ ਵਿਚ ਹੜਕੰਪ ਮਚ ਗਿਆ। ਉਨ੍ਹਾਂ ਵੱਲੋਂ ਬੱਚੇ ਨੂੰ ਕਾਫੀ ਲੱਭਿਆ ਗਿਆ ਪਰੰਤੂ ਊਸਦਾ ਕੁਝ ਵੀ ਥਹੁ ਪਤਾ ਨਹੀਂ ਲਗਿਆ। ਜਿਸ ਉਪਰੰਤ ਪਰਿਵਾਰ ਵਲੋਂ ਇਸਦੀ ਜਾਣਕਾਰੀ ਥਾਣਾ ਮਾਡਲ ਟਾਊਨ (Model Town) ਪੁਲਿਸ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਦਿੱਤੀ ਗਈ।

ਬੱਚੇ ਨੂੰ ਲੱਭਣ ਲਈ ਡੀਐਸਪੀ ਸਿਟੀ (DSP City) ਪ੍ਰਵੇਸ਼ ਚੋਪੜਾ ਵੱਲੋਂ ਵੱਖ -ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿੰਨਾ ਵੱਲੋਂ 3 ਕੁ ਘੰਟਿਆਂ ਦੀ ਕੜੀ ਮੁਸ਼ਕਤ ਬਾਅਦ ਬੱਚੇ ਨੂੰ ਸੁਰੱਖਿਅਤ ਲੱਭ ਕੇ ਘਰਦਿਆਂ ਦੇ ਸਪੁਰਦ ਕੀਤਾ।ਇਸ ਬਾਰੇ ਡੀਐਸਪੀ ਸਿਟੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਬਸੀ ਖੁਆਜੂ ਦਾ ਰਹਿਣ ਵਾਲਾ ਬੱਚਾ ਸੁਸ਼ਾਂਤ ਪੁੱਤਰ ਅਜੇ ਕੁਮਾਰ ਘਰੋਂ ਲਾਪਤਾ ਹੋ ਗਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਵਲੋਂ ਤੁਰੰਤ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਬੱਚੇ ਦੀ ਫੋਟੋ ਵੀ ਵੱਖ-ਵੱਖ ਥਾਣਿਆਂ ਵਿਚ ਭੇਜੀ ਗਈ।

ਹੁਸ਼ਿਆਰਪੁਰ ਪੁਲਿਸ ਨੇ ਲਾਪਤਾ ਬੱਚੇ ਨੂੰ ਕੁੱਝ ਘੰਟਿਆ 'ਚ ਲੱਭਿਆ

ਬੱਚੇ ਨੂੰ ਪੁਰਹੀਰਾਂ ਪੁਲਿਸ ਚੌਕੀ ਕੋਲੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਅਤੇ ਘਰਦਿਆਂ ਦੇ ਹਵਾਲੇ ਕਰ ਦਿੱਤਾ।ਇਸ ਮੌਕੇ ਬੱਚੇ ਦੇ ਪਰਿਵਾਰ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਹੋਇਆਂ ਪੁਲਿਸ ਪ੍ਰਸਾ਼ਸਨ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜੋ:ਅੰਮ੍ਰਿਤਸਰ 'ਚ ਭੱਦੀ ਸ਼ਬਦਾਵਲੀ ਵਰਤਣ 'ਤੇ ਕੰਗਨਾ ਰਣੌਤ ਦਾ ਕੀਤਾ ਵਿਰੋਧ

Last Updated : Nov 23, 2021, 4:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.