ਹੁਸ਼ਿਆਰਪੁਰ: ਪੰਜਾਬ ਦੇ ਕਿਸਾਨਾਂ ਦੀ ਦਿਨੋਂ ਦਿਨ ਖ਼ਰਾਬ ਹੁੰਦੀ ਜਾ ਰਹੀ ਹਾਲਤ ਨੂੰ ਸਮਝਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨਾਂ ਨੇ ਆਪਣੇ ਆਰਥਿਕ ਪੱਧਰ 'ਚ ਸੁਧਾਰ ਕਰਨ ਲਈ ਨਵੀਅਂ ਤਕਨੀਕ ਰਾਹੀਂ ਗਾਜਰਾਂ ਦੀ ਉਪਜ ਕਰਨੀ ਸ਼ੁਰੂ ਕਰ ਦਿੱਤੀ ਹੈ।
ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਪੰਜਾਬ 'ਚ ਜਿੱਥੇ ਅਕਸਰ ਕਣਕ, ਝੋਨੇ ਅਤੇ ਆਲੂ ਦੀ ਪੈਦਾਵਾਰ ਹੁੰਦੀ ਹੈ ਪਰ ਇਨ੍ਹਾਂ ਬਣਦਾ ਮੁੱਲ ਨਹੀਂ ਮਿਲਦਾ ਸਗੋਂ ਇਨ੍ਹਾਂ 'ਤੇ ਖ਼ਰਚਾ ਵੀ ਵਧੇਰੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗਾਜਰਾਂ ਦੀ ਖੇਤੀ 'ਚ ਜਿੱਥੇ ਲਾਗਤ ਘੱਟ ਲੱਗਦੀ ਹੈ ਉੱਥੇ ਹੀ ਇਸ ਦੀ ਝਾੜ ਵੀ ਵਧੀਆ ਹੁੰਦਾ ਹੈ।
ਇਹ ਵੀ ਪੜ੍ਹੋ - ਸ਼ਰਾਬੀਆਂ ਲਈ ਖ਼ੁਸ਼ਖ਼ਬਰੀ, ਰੇਟਾਂ ਵਿੱਚ ਆਈ ਭਾਰੀ ਕਟੌਤੀ
ਜ਼ਿਲ੍ਹੇ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹੇ ਦੀ ਮਿੱਟੀ ਗਾਜਰਾਂ ਦੀ ਉਪਜ ਲਈ ਅਨੁਕੂਲ ਹੈ ਅਤੇ ਇੱਥੇ ਦੇ ਕਿਸਾਨਾਂ ਨੇ ਆਪਣੀ ਸਥਿਤੀ ਨੂੰ ਸੁਧਾਰਨ ਲਈ ਇਹ ਢੰਗ ਲੱਭਿਆ ਹੈ। ਉਨਾਂ ਇਹ ਵੀ ਦੱਸਿਆ ਕਿ ਇੱਥੇ ਦੇ ਕਿਸਾਨਾਂ ਨੂੰ ਇੱਕ ਦੂਜਿਆਂ ਨੂੰ ਦੇਖਦਿਆਂ ਗਾਜਰ ਦੀ ਖੇਤੀ ਸ਼ੁਰੂ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਮੁੱਢ ਤੋਂ ਹੀ ਝੋਨੇ, ਕਣਕ ਅਤੇ ਆਲੂ ਦੀ ਉਪਜ ਕਾਰਨ ਜਾਣਿਆ ਜਾਂਦਾ ਰਿਹਾ ਹੈ ਅਤੇ ਲਾਗਤ ਵੱਧ ਆਉਣ ਅਤੇ ਬਣਦਾ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦੀ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ। ਪਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨਾਂ ਵੱਲੋਂ ਆਪਣੇ ਆਪ ਨੂੰ ਆਰਥਿਕ ਪੱਥੋਂ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।