ਹੁਸ਼ਿਆਰਪੁਰ: ਸਥਾਨਕ ਸ਼ਹਿਰ ਦਸੂਹਾ ਵਿਖੇ ਬੀਤੀ ਸ਼ਾਮ ਕਾਰ ਬਾਜ਼ਾਰ ਮਾਲਕ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਸੂਹਾ ਦੀ ਦਾਣਾ ਮੰਡੀ 'ਚ ਸਥਿਤ ਕਾਰ ਬਾਜ਼ਾਰ ਦੇ ਮਾਲਕ ਪਰਮਜੀਤ ਸਿੰਘ ਸੈਣੀ ਵਾਸੀ ਪਿੰਡ ਦੇਵੀਦਾਸ ਦਾ 2 ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ, ਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਕਾਰ ਬਾਜ਼ਾਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਦੱਸਣਯੋਗ ਹੈ ਕਿ 2 ਵਿਅਕਤੀ ਜਿਨ੍ਹਾਂ ਨੇ ਆਪਣੇ ਮੂਹ ਬੰਨ੍ਹੇ ਹੋਏ ਸਨ, ਉਹ ਕਾਰ ਬਾਜ਼ਾਰ ਦੇ ਅੰਦਰ ਦਾਖ਼ਲ ਹੋਏ, ਤੇ ਮ੍ਰਿਤਕ ਪਰਮਜੀਤ ਨਾਲ ਗੱਲਬਾਤ ਕਰਨ ਲੱਗ ਪਏ, ਜਿਵੇਂ ਹੀ ਪਰਮਜੀਤ ਸਿੰਘ ਸੈਣੀ ਆਪਣੇ ਕੈਬਿਨ ਦੇ ਅੰਦਰ ਦਾਖ਼ਲ ਹੋਇਆ ਤਾਂ ਦੋਵੇਂ ਨੌਜਵਾਨਾਂ ਨੇ ਕੈਬਿਨ ਵਿੱਚ ਦਾਖ਼ਲ ਹੋ ਕੇ ਪਰਮਜੀਤ ਨਾਲ ਹੱਥੋਂਪਾਈ ਕਰਨ ਲੱਗ ਗਏ।
ਹੱਥੋਂਪਾਈ ਦੌਰਾਨ ਪਰਮਜੀਤ ਨੂੰ ਗੋਲੀ ਲੱਗ ਗਈ। ਇਸ ਤੋਂ ਬਾਅਦ ਪਰਮਜੀਤ ਨੂੰ ਦਸੂਹਾ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਪਰਮਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।