ETV Bharat / state

Free medical camp in Garhshankar: ਗੜ੍ਹਸ਼ੰਕਰ ਵਿੱਚ ਲਾਇਆ ਮੁਫ਼ਤ ਮੈਡੀਕਲ ਕੈਂਪ - Charity From NRI BROTHERS

ਗੜ੍ਹਸ਼ੰਕ ਵਿਚ ਹਰਗੁਰਚੇਤ ਸਿੰਘ ਗਿੱਲ ਵੱਲੋਂ ਭਰਾ ਅਤੇ ਪਿਤਾ ਦੀ ਯਾਦ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਓਹਨਾ ਦੱਸਿਆ ਕਿ ਪਰਿਵਾਰ ਦੀ ਸਮਾਜ ਭਲਾਈ ਪ੍ਰਤੀ ਭਾਵਨਾ ਸ਼ੁਰੂ ਤੋਂ ਰਹੀ ਹੈ । ਇਸ ਲਈ ਅੱਜ ਓਹਨਾ ਦੇ ਪਰਿਵਾਰ ਵੱਲੋਂ ਮੁਫ਼ਤ ਸੇਵਾ ਲਾਈ ਗਈ ਹੈ ਜਿਸ ਵਿਚ ਸੈਂਕੜੇ ਲੋਕਾਂ ਦਾ ਇਲਾਜ ਹੋਇਆ।

Gill brothers of Garhshankar organized a free medical camp in memory of their late father and brother
free medical camp in Garhshankar: ਗੜ੍ਹਸ਼ੰਕਰ ਦੇ ਗਿੱਲ ਭਰਾਵਾਂ ਨੇ ਸਵ.ਪਿਤਾ ਅਤੇ ਭਰਾ ਦੀ ਯਾਦ 'ਚ ਲਾਇਆ ਮੁਫ਼ਤ ਮੈਡੀਕਲ ਕੈਂਪ, ਲੋਕਾਂ ਨੇ ਕੀਤੀ ਸ਼ਲਾਘਾ
author img

By

Published : Mar 6, 2023, 1:40 PM IST

ਗੜ੍ਹਸ਼ੰਕਰ ਵਿੱਚ ਲਾਇਆ ਮੁਫ਼ਤ ਮੈਡੀਕਲ ਕੈਂਪ

ਗੜ੍ਹਸ਼ੰਕਰ : ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅੱਜ ਵੀ ਆਪਣੀ ਮਿੱਟੀ ਆਪਣੇ ਪੰਜਾਬ ਨਾਲ ਜੁੜੇ ਹੋਏ ਹਨ। ਜੋ ਸਮੇਂ ਸਮੇਂ ਉੱਤੇ ਇਸ ਨੂੰ ਸਾਬਿਤ ਵੀ ਕਰਦੇ ਹਨ।ਐਨ ਆਰ ਆਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾਂਦੇ ਹਨ। ਜਿਸ ਤਹਿਤ ਪੰਜਾਬ ਵਿਚ ਲੋਕਾਂ ਲਈ ਕੁਝ ਚੰਗਾ ਕੀਤਾ ਜਾ ਸਕੇ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਗੜ੍ਹਸ਼ੰਕਰ ਦੇ ਪਿੰਡ ਅਕਾਲਗੜ੍ਹ ਵਿੱਖੇ ਗਿੱਲ ਪਰਿਵਾਰ ਵੱਲੋਂ ਕੈਨੇਡਾ ਦੀ ਧਰਤੀ ਤੋਂ ਖਾਸ ਆਪਣੇ ਜੱਦੀ ਪਿੰਡ ਆਕੇ ਸਵਰਗਵਾਸੀ ਉਮਰਾਓ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਹਰਗੁਰਚੇਤ ਸਿੰਘ ਗਿੱਲ ਤੇ ਬਲਦੀਪ ਸਿੰਘ ਗਿੱਲ ਵੱਲੋਂ ਸਵ: ਮਹਿੰਦਰ ਸਿੰਘ ਗਿੱਲ ਯਾਦਗਾਰੀ 18ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਬੀਤੇ ਦਿਨੀਂ ਯਾਨੀ ਕਿ 5 ਮਾਰਚ ਨੂੰ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਲਗਾਇਆ ਗਿਆ । ਇਸ ਦੌਰਾਨ ਸੈਂਕੜੇ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ

ਪਰਿਵਾਰ ਦੀ ਸਮਾਜ ਭਲਾਈ ਪ੍ਰਤੀ ਭਾਵਨਾ: ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਦੇ ਸਹਿਯੋਗ ਨਾਲ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਹਰਗੁਰਚੇਤ ਸਿੰਘ ਗਿੱਲ ਕੈਨੇਡਾ ਅਤੇ ਮੋਹਿੰਦਰ ਪਾਲ ਸਿੰਘ ਵਿਰਕ ਕੈਨੇਡਾ ਵਲੋਂ ਰੀਬਨ ਕੱਟਕੇ ਕੀਤਾ ਗਿਆ। ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸੰਬੋਧਨ ਕਰਦਿਆਂ ਗਿੱਲ ਪਰਿਵਾਰ ਦੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਹਰਗੁਰਚੇਤ ਸਿੰਘ ਗਿੱਲ ਨੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਹੋਏ ਜਿਥੇ ਪਰਿਵਾਰ ਦੀ ਸਮਾਜ ਭਲਾਈ ਪ੍ਰਤੀ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਭਵਿੱਖ ਵਿਚ ਵੀ ਸੇਵਾ ਦੇ ਕਾਰਜ ਜਾਰੀ ਰੱਖਣ ਜਾ ਭਰੋਸਾ ਦਿੱਤਾ। ਇਸ ਮੌਕੇ ਬਲਦੀਪ ਸਿੰਘ ਗਿੱਲ ਅਤੇ ਹਰਗੁਰਚੇਤ ਸਿੰਘ ਗਿੱਲ ਨੇ ਪਹੁੰਚੀਆਂ ਸਖਸ਼ੀਅਤਾਂ ਅਤੇ ਮੈਡੀਕਲ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਬੀਬੀ ਸੁਸ਼ੀਲ ਕੌਰ ਪ੍ਰਧਾਨ ਅਤੇ ਹਸਪਤਾਲ ਪ੍ਰਬੰਧਕ ਰਘਵੀਰ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਮਾਹਿਰ ਡਾਕਟਰਾਂ ਨੇ ਕੈਂਪ ’ਚ ਪਹੁੰਚੇ 5 ਹਜ਼ਾਰ ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ : Kultar Singh Sandhwa: ਬਹਿਬਲ ਕਲਾਂ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾ, ਇਨਸਾਫ ਨੂੰ ਲੈ ਕੇ ਕਹੀ ਵੱਡੀ ਗੱਲ

ਟੈੱਸਟ ਮੁਫ਼ਤ ਕੀਤੇ: ਕੈਂਪ ਦੇ ਮੁੱਖ ਪ੍ਰਬੰਧਕ ਬਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਵਿਚ ਪਹੁੰਚੇ 5 ਹਜ਼ਾਰ ਮਰੀਜ਼ਾਂ ਵਿਚੋਂ 3500 ਦੇ ਕਰੀਬ ਮਰੀਜ਼ਾਂ ਅੱਖਾਂ ਦੀ ਜਾਂਚ ਲਈ ਪਹੁੰਚੇ ਜਿਨ੍ਹਾਂ ਵਿਚੋਂ 1300 ਮਰੀਜ਼ ਆਪ੍ਰੇਸ਼ਨ ਲਈ ਅਤੇ 2700 ਦੇ ਕਰੀਬ ਮਰੀਜ਼ ਐਨਕਾਂ ਲਈ ਚੁਣੇ ਗਏ। ਇਸੇ ਤਰ੍ਹਾਂ ਔਰਤਾਂ ਅਤੇ ਬੱਚਿਆਂ ਦੇ ਆਪ੍ਰੇਸ਼ਨ ਲਈ 35 ਮਰੀਜ਼ਾਂ ਦੀ ਚੋਣ ਕੀਤੀ ਗਈ। ਕੈਂਪ ਵਿਚ ਮਰੀਜ਼ਾਂ ਦੇ ਵੱਖ-ਵੱਖ ਟੈੱਸਟ, ਈ.ਸੀ.ਜੀ. ਆਦਿ ਮੁਫ਼ਤ ਕੀਤੇ ਗਏ। ਕੈਂਪ ਦੌਰਾਨ ਕਈ ਸਾਬਕਾ ਅਤੇ ਮੌਜੂਦਾ ਵਿਧਾਇਕ ਮੌਜੂਦ ਸਨ ਜਿੰਨਾ ਵੱਲੋਂ ਇਸ ਕੈਂਪ ਵਿਚ ਪਹੁੰਚ ਕੇ ਗਿੱਲ ਭਰਾਵਾਂ ਦੇ ਇਸ ਹੀਲੇ ਦੀ ਸ਼ਲਾਘਾ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.