ਹੁਸ਼ਿਆਰਪੁਰ: ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਜੰਗਲਾਂ 'ਚ ਅੱਗ (Forest fires) ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਇਹ ਮਾੜਾ ਕੰਮ ਕੌਣ ਕਰਦਾ ਹੈ ਇਸ ਬਾਰੇ ਨਾ ਤਾਂ ਸਮੇਂ ਦੀਆਂ ਸਰਕਾਰਾਂ ਅਤੇ ਨਾ ਹੀ ਜੰਗਲਾਤ ਵਿਭਾਗ (Department of Forests) ਪਤਾ ਲਗਾ ਪਾਇਆ ਹੈ, ਪਰ ਇਨ੍ਹਾਂ ਸ਼ਰਾਰਤੀ ਅਨਸਰਾਂ ਕਰਕੇ ਬੇਕੀਮਤੇ ਦਰਖੱਤ ਸੜ ਕੇ ਸਵਾਹ ਹੋ ਗਏ ਹਨ। ਜੋ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਹੈ, ਕਿਉਂਕਿ ਮਨੁੱਖੀ ਜੀਵਨ ਦੇ ਲਈ ਦਰੱਖਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ।
ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕੇ ਬੀਤ ਦੇ ਪਿੰਡ ਗੜੀਮਾਨਸੋਵਾਲ ਵਿਖੇ ਜੰਗਲੀ ਇਲਾਕੇ (Forest area at village Garimansowal) ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਐਨ੍ਹਾਂ ਭਿਆਨਕ ਰੂਪ ਧਾਰ ਚੁੱਕ ਸੀ ਕੀ ਜੰਗਲ ‘ਚ ਲੱਗੀ ਅੱਗ ਪਿੰਡ ਵਿੱਚ ਜਾ ਵੜੀ। ਇਹ ਅੱਗ ਗੁਰਦੁਆਰਾ ਸਿੰਘਾ ਸ਼ਹੀਦਾਂ ਦੇ ਨਾਲ ਲੱਗਦੇ ਘਰਾਂ ਤੱਕ ਪਹੁੰਚ ਗਈ। ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਤ ਨਾਲ ਬਾਲਟੀਆਂ ਨਾਲ ਪਾਣੀ ਸੁੱਟਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੜ੍ਹਸ਼ੰਕਰ ਦੇ ਫਾਇਰ ਬ੍ਰਿਗੇਡ (Garhshankar Fire Brigade) ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਫਾਇਰ ਬ੍ਰਿਗੇਡ ਵਿਭਾਗ ਨੇ ਕਿਹਾ ਕਿ ਉਨ੍ਹਾਂ ਕੋਲ ਅੱਗ ਬੁਝਾਉਣ ਦੇ ਲਈ ਗੱਡੀਆਂ ਤਾਂ 2 ਖੜ੍ਹੀਆਂ ਹਨ, ਪਰ ਇੱਥੇ ਫਾਇਰ ਬ੍ਰਿਗੇਡ ਦਾ ਸਟਾਫ਼ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੂੰ ਵੀ ਘਟਨਾ ਬਾਰੇ ਸੂਚਤ ਕੀਤਾ, ਪਰ ਅਫਸੋਸ ਉਨ੍ਹਾਂ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕੀਤਾ ਜਵਾਬ ਦਾਖ਼ਲ, 7 ਜੂਨ ਤੋਂ 424 ਵੀਆਈਪੀ ਨੂੰ ਮੁੜ ਮਿਲੇਗੀ ਸੁਰੱਖਿਆ
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਫੇਲ੍ਹ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇੱਕਠੇ ਹੋ ਕੇ ਹੀ ਅੱਗ ‘ਤੇ ਕਾਬੂ ਪਾਉਣ ਦੇ ਲਈ ਯਤਨ ਕੀਤੇ, ਉਨ੍ਹਾਂ ਕਿਹਾ ਕਿ ਬੜੀ ਮੁਸ਼ਕਲ ਦੇ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ‘ਤੇ ਜਮ ਕੇ ਨਿਸਾਨੇ ਸਾਧੇ
ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਗੜਸ਼ੰਕਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਜਾਈ ਲਈ ਕੀਤਾ ਪ੍ਰੇਰਿਤ