ਹੁਸ਼ਿਆਰਪੁਰ: ਫਗਵਾੜਾ ਰੋਡ 'ਤੇ ਸਥਿਤ ਦੇਸੀ ਘਿਓ ਬਣਾਉਣ ਵਾਲੀ ਦੁਕਾਨ 'ਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ। ਜਾਣਕਾਰੀ ਮੁਤਾਬਕ ਘਟਨਾ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।
ਦੱਸ ਦਈਏ ਕਿ ਘਟਨਾ ਦੁਪਹਿਰ 3 ਵਜੇ ਦੇ ਕਰੀਬ ਦੀ ਹੈ। ਦੁਕਾਨ ਦਾ ਮਾਲਿਕ ਦੁਕਾਨ ਦੇ ਅੰਦਰ ਹੀ ਕੋਈ ਕੰਮ ਕਰ ਰਿਹਾ ਸੀ ਉਸ ਸਮੇਂ ਦੁਕਾਨ ਦੇ ਅੰਦਰ ਪਏ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਨੇ ਇੰਨੀ ਜਲਦੀ ਪੂਰੀ ਦੁਕਾਨ ਨੂੰ ਲਪੇਟ ਵਿਚ ਲੈ ਲਿਆ ਕਿ ਦੁਕਾਨ ਦਾ ਮਲਿਕ ਵੀ ਆਪਣਾ ਬਚਾ ਪੂਰੀ ਤਰ੍ਹਾਂ ਨਾਲ ਨਾ ਕਰ ਸਕਿਆ।
ਇਹ ਵੀ ਪੜ੍ਹੋ: ਅਭਿਜੀਤ ਬੈਨਰਜੀ ਤੇ ਉਸ ਦੀ ਪਤਨੀ ਨੇ ਭਾਰਤੀ ਪਹਿਰਾਵੇ 'ਚ ਲਿਆ ਨੋਬਲ ਪੁਰਸਕਾਰ
ਜਾਣਕਾਰੀ ਮੁਤਾਬਕ ਦੁਕਾਨ ਦਾ ਮਾਲਿਕ ਅੱਗ ਨਾਲ ਕਾਫ਼ੀ ਮੱਚ ਗਿਆ ਸੀ। ਦੁਕਾਨ ਦੇ ਮਲਿਕ ਨੂੰ ਸਿਵਲ ਹਸਪਤਾਲ ਹੋਸ਼ਿਆਰਪੁਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਹਾਲਤ ਨੂੰ ਨਾਜੁਕ ਦੇਖਦਿਆ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।