ਹੁਸ਼ਿਆਰਪੁਰ: ਸੂਬੇ 'ਚ ਜਿੱਥੇ ਕਰਜ਼ਈ ਕਿਸਾਨਾਂ ਵੱਲੋਂ ਕਰਜ਼ਾ ਨਾ ਮੋੜ ਸਕਣ ਕਾਰਨ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ ਉੱਥੇ ਹੀ ਕੁੱਝ ਅਜਿਹੇ ਕਿਸਾਨ ਵੀ ਹਨ ਜਿਹੜੇ ਰਵਾਇਤੀ ਖੇਤੀ ਅਤੇ ਰਵਾਇਤੀ ਫਸਲਾਂ ਨੂੰ ਛੜ ਕੇ ਹੋਰ ਫ਼ਸਲਾਂ ਦੀ ਖੇਤੀ ਕਰਕੇ ਚੋਖੀ ਕਮਾਈ ਕਰ ਰਹੇ ਹਨ ਅਜਿਹਾ ਹੀ ਇੱਕ ਕਿਸਾਨੀ ਪਰਿਵਾਰ ਹੈ। ਜੋ ਕਿ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਤੱਕੋ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ, ਜਿਸ ਨੇ 3 ਸਾਲ ਪਹਿਲਾਂ ਪਿਆਜ਼ ਦੀ ਖੇਤੀ ਸ਼ੁਰੂ ਕੀਤੀ ਸੀ।
ਕਿਸਾਨ ਗੁਰਵਿੰਦਰ ਸਿੰਘ ਨੇ ਆਪਣਾ ਕਿਸਾਨੀ ਪਿਛੋਕੜ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਲੈਕਟ੍ਰਾਨਿਕ ਦਾ ਡਿਪਲੋਮਾ ਕੀਤਾ ਹੋਇਆ ਹੈ ਨੋਕਰੀ ਨਾ ਮਿਲਣ ਕਾਰਨ ਉਨ੍ਹਾਂ ਨੇ ਪਹਿਲਾਂ ਟਰਾਂਸਪੋਰਟ 'ਚ ਕੰਮ ਕੀਤਾ ਪਰ ਲਾਭ ਨਾ ਮਿਲਣ ਕਾਰਨ ਉਹ ਕੰਮ ਵੀ ਛੜ ਦਿੱਤਾ। ਇਸ ਮਗਰੋਂ ਗੁਰਵਿੰਦਰ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਮਾਹਰ ਡਾਕਟਰ ਸੁਖਵਿੰਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਆਪਣੀ ਥੋੜੀ ਜਿਹੀ ਜ਼ਮੀਨ 'ਤੇ ਘਰੇਲੂ ਜ਼ਰੂਰਤਾਂ ਲਈ ਪਿਆਜ਼ਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਿਆਜ਼ਾ ਦੀ ਖੇਤੀ ਨੂੰ ਹੀ ਆਪਣਾ ਕੰਮ ਬਣਾ ਲਿਆ।
ਉਨ੍ਹਾਂ ਨੇ ਦੱਸਿਆ ਕਿ ਕਣਕ ਝੋਨੇ ਦੀ ਫਸਲ ਜ਼ਿਆਦਾ ਪਾਣੀ ਦੀ ਲਾਗਤ ਵਾਲੀ ਫਸਲ ਹੈ ਤੇ ਉਨ੍ਹਾਂ ਵਿੱਚੋਂ ਮੁਆਫਾ ਵੀ ਨਾ ਮਾਤਰ ਹੀ ਹੁੰਦਾ ਹੈ। ਇਨ੍ਹਾਂ ਫਸਲਾਂ ਦੇ ਲਈ ਮੰਡੀਆਂ 'ਤੇ ਨਿਰਭਰ ਰਹਿਣ ਪੈਂਦਾ ਹੈ। ਇਹ ਸਾਰੀਆਂ ਸਮਸਿਆਵਾਂ ਤੋਂ ਨਿਜਾਤ ਪਾਉਣ ਲਈ ਹੀ ਉਨ੍ਹਾਂ ਨੇ ਪਿਆਜ਼ਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਤੇ ਹੁਸ਼ਿਆਰਪੁਰ ਦੇ ਮੋਸਮ ਦੇ ਹਿਸਾਬ ਨਾਲ ਪਿਆਜ਼ਾਂ ਦੀ ਪਨੀਰੀ ਨਵੰਬਰ 'ਚ ਹੀ ਕੀਤੀ ਜਾਂਦੀ ਹੈ ਤੇ ਉਸ ਪਨੀਰੀ ਨੂੰ 55 ਤੇ 65 ਦਿਨਾਂ ਬਾਅਦ ਉਸ ਨੂੰ ਖੇਤਾਂ 'ਚ ਲਗਾਇਆ ਜਾਂਦਾ ਹੈ। ਇਸ ਖੇਤੀ ਵਿੱਚ ਕਿਸੇ ਕੀਟਨਾਸ਼ਕ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਪਿਆਜ਼ਾਂ ਦੀ ਖੇਤੀ 'ਚ ਕੁੱਲ 60 ਹਜ਼ਾਰ ਤੋਂ 1 ਲੱਖ ਤੱਕ ਦਾ ਖਰਚਾ ਹੈ।
ਉਨ੍ਹਾਂ ਨੇ ਵਿਦੇਸ਼ ਗਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਆਪਣੇ ਸੂਬੇ 'ਚ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ।