ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਇੱਕ ਬਜ਼ੁਰਗ ਪਿਓ ਆਪਣੇ ਪੁੱਤ ਦੀ ਆਖਰੀ ਨਿਸ਼ਾਨੀ ਲੈਣ ਲਈ ਦਰ ਦਰ ਭਟਕ ਰਿਹਾ ਹੈ। ਬੁਢਾਪੇ ਵਿੱਚ ਜਿਥੇ ਜਵਾਨ ਪੁੱਤ ਨੇ ਸਹਾਰਾ ਬਣਨਾ ਸੀ ਉਸ ਉਮਰੇ ਇਸ ਤਰ੍ਹਾਂ ਮੌਤ ਦਾ ਗ਼ਮ ਮਨਾਵੇਗਾ ਇਹ ਹੁਸ਼ਿਆਰਪੁਰ ਦੇ ਬਜ਼ੁਰਗ ਬਲਵੀਰ ਸਿੰਘ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ ਮਾਮਲਾ ਪਿੰਡ ਮੇਘੋਵਾਲ ਦਾ ਹੈ ਜਿਥੇ ਬਜ਼ੁਰਗ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਸੀ। ਜਿਸ ਉੱਤੇ ਉਸ ਦੀ ਪਤਨੀ ਨੇ ਦਾਜ ਦਾ ਝੂਠਾ ਪਰਚਾ ਦਰਜ ਕਰਵਾ ਕੇ ਉਸ ਨੂੰ ਫਸਾ ਦਿੱਤਾ ਸੀ। ਇਸ ਦੌਰਾਨ ਖੱਜਲ ਖੁਆਰ ਹੁੰਦੇ ਨੌਜਵਾਨ ਨੂੰ ਅਚਾਨਕ ਹੀ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਜ਼ੁਰਗ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਕਿ ਉਹਨਾਂ ਦੇ ਪੁੱਤਰ ਦੀ ਆਖਰੀ ਨਿਸ਼ਾਨੀ ਹੀ ਮੁੜ ਜਾਵੇ।
ਇੰਨਸਾਫ਼ ਨਾ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ਼ਿਆ: ਇੱਥੇ ਤੁਹਾਨੂੰ ਦੱਸ ਦਈਏ ਕਿ ਪਤਨੀ, ਨੂੰਹ, ਪੋਤਾ ਅਤੇ ਪੁੱਤਰ ਗੁਆ ਚੁੱਕੇ ਬਜ਼ਰੁਗ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖ਼ੇ ਪੱਤਰ ਤੋਂ ਬਾਅਦ ਇੰਨਸਾਫ਼ ਨਾ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਲੈਣ ਲਈ ਦਰਦ ਭਰਿਆ ਪੱਤਰ ਲਿਖ਼ਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੇਘੋਵਾਲ ਦੇ ਬਜ਼ੁਰਗ ਬਲਵੀਰ ਸਿੰਘ ਪੁੱਤਰ ਰਤਨ ਸਿੰਘ ਨੇ ਪਿੰਡ ਦੀ ਪੰਚ ਜਨਕ ਦੁਲਾਰੀ, ਸੰਦੀਪ ਕੌਰ, ਗੁਰਜਿੰਦਰ ਕੌਰ ਦੀ ਹਾਜ਼ਰੀ ਵਿਚ ਮੁੱਖ਼ ਮੰਤਰੀ ਪੰਜਾਬ, ਪੰਜਾਬ ਹਰਿਆਣਾ ਹਾਈ ਕੋਰਟ,ਮਨੁੱਖ਼ੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖ਼ੇ ਪੱਤਰ ਵਿਚ ਦੱਸਿਆ ਕਿ ਪੁੱਤਰ ਰਜਿੰਦਰ ਸਿੰਘ ਦਾ ਵਿਆਹ 18 ਮਾਰਚ 2012 ਨੂੰ ਹੋਇਆ ਸੀ।
ਦਹੇਜ਼ ਦਾ ਮਾਮਲਾ ਦਰਜ: ਵਿਆਹ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਘਰ ਇੱਕ ਬੇਟੇ ਨੇ ਜਨਮ ਲਿਆ ਸੀ ਅਤੇ ਨੂੰਹ ਨੇ ਉਨ੍ਹਾਂ ਉੱਤੇ ਦਹੇਜ਼ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਪਰੰਤੂ ਮਾਣਯੋਗ ਅਦਾਲਤ ਨੇ 17 ਜਨਵਰੀ 2020 ਨੂੰ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਬਜ਼ੁਰਗ ਬਲਵੀਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਦੇਸ ਰਾਜ ਨੇ ਉਨ੍ਹਾਂ ਦੇ ਪੁੱਤ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਪਾਸਪੋਰਟ ਵੀ ਲੈ ਲਏ ਸਨ।
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਭਾਜਪਾ ਨੇ ਰਾਹੁਲ ਗਾਂਧੀ 'ਤੇ ਆਦਰਸ਼ ਚੋਣ ਜ਼ਾਬਤੇ ਦੀ 'ਉਲੰਘਣ' ਦਾ ਦੋਸ਼ ਲਗਾਇਆ, ਚੋਣ ਕਮਿਸ਼ਨ ਨਾਲ ਸੰਪਰਕ ਕੀਤਾ
- ਤੇਲੰਗਾਨਾ ਵਿਧਾਨ ਸਭਾ ਚੋਣਾਂ 2023: ਅਮਿਤ ਸ਼ਾਹ ਦਾ ਵੱਡਾ ਬਿਆਨ, ਜੇ ਬੀਆਰਐਸ ਜਿੱਤ ਗਈ ਤਾਂ ਇਹ ਲੋਕਾਂ ਦਾ ਪੈਸਾ ਲੁੱਟ ਲਵੇਗੀ
ਪੁੱਤਰ ਰਜਿੰਦਰ ਸਿੰਘ ਦੀ ਮੌਤ ਹੋ ਗਈ: ਉਨ੍ਹਾਂ ਦੱਸਿਆ ਕਿ ਅਦਾਲਤ ਨੇ ਜਦੋਂ ਉਨ੍ਹਾਂ ਦੇ ਪੁੱਤ ਨੂੰ ਬਰੀ ਕੀਤਾ ਤਾਂ ਉਦੋਂ ਉਨ੍ਹਾਂ ਦੇ ਪੁੱਤ ਦਾ ਪਾਸਪੋਰਟ ਥਾਣੇਦਾਰ ਨੇ ਰੱਖ ਲਿਆ ਸੀ। ਜਦੋਂ ਉਨ੍ਹਾਂ ਨੇ ਪਾਸਪੋਰਟ ਵਾਪਸ ਮੰਗਿਆ ਤਾਂ ਥਾਣੇਦਾਰ ਨੇ ਪੈਸਿਆਂ ਦੀ ਮੰਗ ਕੀਤੀ ਜਿਸ ਨੂੰ ਉਹ ਪੂਰੀ ਨਾ ਕਰ ਸਕੇ। ਪਾਸਪੋਰਟ ਨਾ ਮਿਲਣ ਨਿਰਾਸ਼ ਹੋਏ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਦੀ 07 ਅਪ੍ਰੈਲ 2021 ਨੂੰ ਹੌਕੇ ਨਾਲ ਹੀ ਮੌਤ ਹੋ ਗਈ। ਬਜ਼ੁਰਗ ਬਲਵੀਰ ਸਿੰਘ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਪੁੱਤ ਅਤੇ ਪੋਤਾ ਗੁਆਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਉਨ੍ਹਾਂ ਦੇ ਮ੍ਰਿਤਕ ਪੁੱਤ ਦਾ ਪਾਸਪੋਰਟ ਹੀ ਬਚਿਆ ਹੈ। ਜਿਸ ਨੂੰ ਲੈਣ ਲਈ ਉਹ ਥਾਣਿਆਂ ਅਤੇ ਕਚਿਹਿਰੀਆਂ ’ਚ ਖ਼ੱਜਲ ਖ਼ੁਆਰ ਹੋ ਰਹੇ ਹਨ। ਉਨ੍ਹਾਂ ਦੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਉਸ ਦਾ ਪਾਸਪੋਰਟ ਹੀ ਮੋੜ ਦਿਓ। ਉੱਥੇ ਹੀ ਸੇਵਾਮੁਕਤ ਹੋ ਚੁੱਕੇ ਥਾਣੇਦਾਰ ਦੇਸ ਰਾਜ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਵੀ ਪਾਸਪੋਰਟ ਨਹੀਂ ਹੈ। ਪਾਸਪੋਰਟ ਤਾਂ ਸਬੰਧਤ ਥਾਣੇ ਵਿਚ ਹੀ ਹੋਵੇਗਾ,ਕਿਉਂਕਿ ਇਹ ਮੁਕੱਦਮੇ ਵਿਚ ਨੱਥੀ ਕੀਤਾ ਸੀ ਅਤੇ ਮੁੱਕਦਮਾ ਖ਼ਾਰਜ ਹੋਣ ਤੋਂ ਬਾਅਦ ਸਾਰਾ ਸਮਾਨ ਸਬੰਧਤ ਥਾਣੇ ਨੂੰ ਵਾਪਿਸ ਆਉਂਦਾ ਹੈ। ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।