ਹੁਸ਼ਿਆਰਪੁਰ: ਸਿਵਲ ਸਰਜਨ ਦੇ ਦਫ਼ਤਰ ਵਿਚ ਉਸ ਸਮੇਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਜਦੋਂ ਇਕ ਨਿੱਜੀ ਅਖ਼ਬਾਰ ਵਿਚ ਟੈਂਡਰ (Tender)ਦਾ ਇਸ਼ਤਿਹਾਰ ਵੇਖ ਕੇ ਪਟਿਆਲਾ ਤੋਂ ਇਕ ਨੌਜਵਾਨ ਟੈਂਡਰ ਲੈਣ ਲਈ ਆਇਆ ਪਰ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਉਕਤ ਇਸ਼ਤਿਹਾਰ ਨੂੰ ਜਾਅਲੀ ਕਰਾਰ ਦੇ ਦਿੱਤਾ। ਜਿਸ ਕਾਰਨ ਉਕਤ ਨੌਜਵਾਨ ਨੂੰ ਬੇਰੰਗ ਹੀ ਮਾਯੂਸ ਚਿਹਰਾ ਲੈ ਕੇ ਵਾਪਿਸ ਪਰਤਣਾ ਪਿਆ।
ਇਸ ਬਾਰੇ ਨੌਜਵਾਨ ਤਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਪਟਿਆਲਾ ਤੋਂ ਇਹ ਟੈਂਡਰ ਲੈਣ ਲਈ ਆਇਆ ਸੀ ਪਰ ਹਸਪਤਾਲ ਪ੍ਰਸ਼ਾਸਨ ਨੇ ਇਸ ਨੂੰ ਜਾਅਲੀ ਕਰਾਰ ਦੇ ਦਿੱਤਾ ਹੈ।ਉਨ੍ਹਾਂ ਨੇ ਕਿਹਾ ਬੀਤੀ 23 ਮਈ ਨੂੰ ਇਕ ਅੰਗਰੇਜ਼ੀ ਦੀ ਅਖਬਾਰ ਵਿਚ ਟੈਂਡਰਦਾ ਇਸ਼ਤਿਹਾਰ ਵੇਖਿਆ ਗਿਆ ਸੀ ਅਤੇ ਟੈਂਡਰ ਦੀ ਕਾਗਜ਼ੀ ਕਾਰਵਾਈ ਕਰਨ ਲਈ ਹੁਸ਼ਿਆਰਪੁਰ ਆਇਆ ਸੀ।ਨੌਜਵਾਨ ਦਾ ਕਹਿਣਾ ਟੈਂਡਰ ਦੇ ਜਾਅਲੀ ਬਾਰੇ ਪਤਾ ਲੱਗਣ ਉਤੇ ਮਨ ਬਹੁਤ ਉਦਾਸ ਹੈ।
ਉਧਰ ਸਿਵਲ ਸਰਜਨ ਡਾ.ਰਣਜੀਤ ਸਿੰਘ ਘੋਤੜਾ ਨੇ ਕਿਹਾ ਹੈ ਕਿ ਇਹ ਇਸ਼ਿਤਹਾਰ (Advertising)ਉਨ੍ਹਾਂ ਦੇ ਵਿਭਾਗ ਵੱਲੋਂ ਨਹੀਂ ਦਿੱਤਾ ਗਿਆ ਹੈ ਅਤੇ ਇਹ ਜਾਅਲੀ ਇਸ਼ਤਿਹਾਰ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਕਿਸੇ ਵਿਅਕਤੀ ਵੱਲੋਂ ਸ਼ਰਾਰਤ ਕੀਤੀ ਗਈ ਹੈ।