ਹੁਸ਼ਿਆਰਪੁਰ: ਜਿੱਥੇ ਸਾਡੇ ਦੇਸ਼ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਉਥੇ ਹੀ ਚੰਗੇ ਭਵਿੱਖ ਦੀ ਆਸ ਵਿਚ ਗਏ ਸਾਡੇ ਕਈ ਨੌਜਵਾਨਾਂ ਨਾਲ ਅਣਹੋਣੀ ਵੀ ਵਾਪਰ ਜਾਂਦੀ ਹੈ। ਹੁਣ ਅਜਿਹਾ ਹੀ ਇਕ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਦਾ ਸਾਹਮਣੇ ਆਇਆ ਹੈ। ਇੱਥੋਂ ਦੇ 20 ਸਾਲਾਂ ਨੌਜਵਾਨ ਭਾਰਤ ਸਿੰਘ Bharat Singh died in Malaysia ਦੀ ਮਲੇਸ਼ੀਆ ਵਿੱਚ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ ਹੈ। Bharat Singh a youth of Garhshankar village Rampur
ਇਸ ਦੌਰਾਨ ਹੀ ਪਰਿਵਾਰ ਦਾ ਕਹਿਣਾ ਹੈ ਕਿ ਉਸੇ ਦਿਨ ਹੀ ਇਕ ਘੰਟਾ ਪਹਿਲਾਂ ਉਨ੍ਹਾਂ ਦੀ ਲੜਕੇ ਨਾਲ ਗੱਲ ਹੋਈ ਸੀ ਅਤੇ ਉਹ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਮੇਰਾ ਕੰਮ ਕਾਰ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਮੇਰਾ ਮਾਲਕ ਜਲਦ ਹੀ ਮੈਨੂੰ ਮਲੇਸ਼ੀਆ ਦੇ ਵਿੱਚ ਪੱਕਾ ਕਰਵਾ ਦੇਵੇਗਾ। ਪਰ ਸਵੇਰੇ ਦਿਨ ਚੜ੍ਹਦੇ ਇਹ ਬੁਰੀ ਖ਼ਬਰ ਮਿਲਦੀ ਹੈ ਕਿ ਤੁਹਾਡੇ ਬੇਟੇ ਨੇ ਆਤਮ-ਹੱਤਿਆ ਕਰ ਲਈ ਹੈ।
ਇਸ ਤੋਂ ਇਲਾਵਾ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਅਜਿਹਾ ਨਹੀ ਕਰ ਸਕਦਾ ਅਤੇ ਕਿਸੇ ਸਾਜਿਸ਼ ਦੇ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ। ਹੁਣ ਸਾਨੂੰ ਮਲੇਸੀਆ ਦੀ ਕੋਈ ਸੰਸਥਾ ਫੋਨ ਕਰਕੇ ਕਹਿ ਰਹੀ ਹੈ ਕਿ ਮ੍ਰਿਤਕ ਦੇਹ ਨੂੰ ਪੂਰੀ ਤਰ੍ਹਾਂ ਨਾਲ ਕੋਰੋਨਾ ਹੋ ਚੁੱਕਾ ਹੈ ਅਤੇ ਲਾਸ਼ ਨੂੰ ਭਾਰਤ ਨਹੀ ਭੇਜਿਆ ਜਾ ਸਕਦਾ ਹੈ। ਪਰਿਵਾਰ ਨੇ ਅਵਿਨਾਸ਼ ਰਾਏ ਖੰਨਾ ਅਤੇ ਮੀਡੀਆ ਦੇ ਜ਼ਰੀਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਲੜਕੇ ਦੀ ਲਾਸ਼ ਨੂੰ ਮਲੇਸ਼ੀਆ ਤੋਂ ਭਾਰਤ ਲਿਆਂਦਾ ਜਾਵੇ ਅਤੇ ਉਸ ਦੀ ਮੌਤ ਦੀ ਜਾਂਚ ਵੀ ਕਰਵਾਈ ਜਾਵੇ।
ਇਹ ਵੀ ਪੜੋ:- ਘਰਾਂ ਵਿੱਚ ਵੜ੍ਹਿਆ ਸਾਂਬਰ ਦਾ ਬੱਚਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ