ETV Bharat / state

ਬੈਂਕ ’ਚ ਅੱਗ ਲੱਗਣ ਕਾਰਨ ਮੱਚਿਆ ਹੜਕੰਪ ! - Bank of Baroda catches fire

ਹੁਸ਼ਿਆਰਪੁਰ ਦੇ ਮਾਹਿਲਪੁਰ ਸਥਿਤ ਬੈਂਕ ਆਫ ਬੜੌਦਾ ਵਿੱਚ ਅੱਗ ਲੱਗ ਗਈ ਜਿਸ ਕਾਰਨ ਆਲੇ ਦੁਆਲੇ ਹੜਕੰਪ ਮੱਚ ਗਿਆ। ਮੁਸ਼ੱਕਤ ਬਾਅਦ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਹੁਸ਼ਿਆਰਪੁਰ ਚ ਬੈਂਕ ਨੂੰ ਲੱਗੀ ਅੱਗ
ਹੁਸ਼ਿਆਰਪੁਰ ਚ ਬੈਂਕ ਨੂੰ ਲੱਗੀ ਅੱਗ
author img

By

Published : Apr 26, 2022, 4:52 PM IST

ਹੁਸ਼ਿਆਰਪੁਰ: ਮਾਹਿਲਪੁਰ ਸ਼ਹਿਰ ਦੀ ਚੰਡੀਗੜ੍ਹ ਰੋਡ ’ਤੇ ਸਥਿਤ ਬੈਂਕ ਆਫ਼ ਬੜੌਦਾ ਦੀ ਬਰਾਂਚ ਨੂੰ ਭੇਦਭਰੀ ਹਾਲਤ ਵਿਚ ਅੱਗ ਲੱਗੀ ਹੈ। ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਫ਼ਲ ਨਾ ਹੋਏ। ਮਾਹਿਲਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹੁਸ਼ਿਆਰਪੁਰ ਅਤੇ ਪੇਪਰ ਮਿੱਲ ਸੈਲਾਂ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਇੱਕ ਘੰਟੇ ਦੀ ਜੱਦੋ ਜਹਿਦ ਬਾਅਦ ਅੱਗ ’ਤੇ ਕਾਬੂ ਪਾਇਆ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਬੈਂਕ ਦਾ ਮੈਨੇਜਰ ਉਲਝ ਗਿਆ ਅਤੇ ਬੈਂਕ ਅੰਦਰ ਜਾਣ ਤੋਂ ਰੋਕ ਕੇ ਪੱਤਰਕਾਰਾਂ ਦੇ ਕੈਮਰੇ ਵੀ ਖ਼ੋਹਣ ਦੀ ਕੋਸ਼ਿਸ਼ ਕੀਤੀ। ਮਾਹਿਲਪੁਰ ਪੁਲਿਸ ਨੇ ਦਖ਼ਲ ਅੰਦਾਜ਼ੀ ਕਰਕੇ ਮਾਮਲਾ ਸੁਲਝਾਇਆ।

ਹੁਸ਼ਿਆਰਪੁਰ ਚ ਬੈਂਕ ਨੂੰ ਲੱਗੀ ਅੱਗ

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਮਾਹਿਲਪੁਰ ਵਿਖ਼ੇ ਸਥਿਤ ਬੈਂਕ ਆਫ਼ ਬੜੌਦਾ ਦੀ ਬਰਾਂਚ ਨੂੰ ਅੱਗ ਲੱਗ ਗਈ। ਬੈਂਕ ਦੇ ਉੱਪਰ ਬਣੇ ਚੁਬਾਰੇ ਵਿਚ ਸੁੱਤੇ ਪਏ ਇੱਕ ਵਿਅਕਤੀ ਨੇ ਧੂੰਆ ਨਿੱਕਲਦਾ ਦੇਖ਼ ਰੌਲਾ ਪਾਇਆ। ਲੋਕਾਂ ਨੇ ਇੱਕਠੇ ਹੋ ਕੇ ਸ਼ਟਰ ਖੋਲ੍ਹ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅਸਫ਼ਲ ਰਹੇ। ਥਾਣਾ ਮੁਖੀ ਮਾਹਿਲਪੁਰ ਬਲਵਿੰਦਰ ਪਾਲ ਨੇ ਮੌਕੇ ’ਤੇ ਪਹੁੰਚ ਕੇ ਹੁਸ਼ਿਆਰਪੁਰ ਅਤੇ ਕੁਆਂਟਮ ਪੇਪਰ ਮਿੱਲ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ’ਤੇ ਕਾਬੂ ਪਾਇਆ।

ਬੈਂਕ ਅੰਦਰ ਪਿਆ ਸਾਰਾ ਸਮਾਨ, ਫ਼ਰਨੀਚਰ ਅਤੇ ਹੋਰ ਜਰੂਰੀ ਫ਼ਾਈਲਾਂ ਨਸ਼ਟ ਹੋ ਗਈਆਂ। ਇਸ ਸੰਬੰਧੀ ਬੈਂਕ ਦੇ ਆਏ ਆਹਲਾ ਅਫ਼ਸਰ ਵੀ ਮੌਕੇ ’ਤੇ ਆਏ ਪਰੰਤੂ ਕਿਸੇ ਨੇ ਵੀ ਬੈਂਕ ਦੇ ਹੋਏ ਨੁਕਸਾਨ ਬਾਰੇ ਕੁੱਝ ਵੀ ਦੱਸਣ ਤੋਂ ਇੰਨਕਾਰ ਕਰ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕੇਂਦਰੀ ਜੇਲ੍ਹ ਬਠਿੰਡਾ ਵਿੱਚ 40 ਹੋਰ ਗੈਂਗਸਟਰ ਨੂੰ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.