ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਜਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਨੇ ਮਾਰਕੀਟ ਦਾ ਨਿਰੀਖਣ ਕੀਤਾ ਹੈ। ਇਸ ਦੌਰਾਨ ਮੁਰਗੇ ਦਾ ਮੱਛੀ ਦਾ ਮੀਟ ਬਿਨਾਂ ਢਕੇ ਫੜੀਆਂ ਉੱਤੇ ਰੱਖ ਕੇ ਵੇਚਿਆ ਜਾ ਰਿਹਾ ਸੀ। ਇਹ ਫੜੀਆਂ ਸੜਕ ਕਿਨਾਰੇ ਲਗਾਈਆਂ ਗਈਆਂ ਸਨ। ਇਹੀ ਨਹੀਂ, ਮੱਛੀ ਅਤੇ ਮੀਟ ਦੀ ਕਟਾਈ ਵੀ ਸਰੇਆਮ ਕੀਤੀ ਜਾ ਰਹੀ ਸੀ।
ਦੁਕਾਨਦਾਰਾਂ ਨੂੰ ਇਕ ਹਫਤੇ ਦਾ ਨੋਟਿਸ ; ਇਸ ਮੌਕੇ ਸਿਹਤ ਅਫਸਰ ਨੇ ਸਖਤ ਕਾਰਵਾਈ ਕਰਦਿਆਂ ਮਾਸ ਮੱਛੀ ਵੇਚਣ ਵਾਲਿਆਂ ਨੂੰ ਇਕ ਹਫਤੇ ਦਾ ਨੋਟਿਸ ਜਾਰੀ ਕਰਦਿਆਂ ਚੇਤਵਾਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਵਿੱਚ ਇਹ ਸਭ ਕੁੱਝ ਦਰੁਸਤ ਨਾ ਕੀਤਾ ਗਿਆ ਤਾਂ ਦੁਕਾਨਾਂ ਸੀਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਕਾਇਦਾ ਲਾਇਸੈਂਸ ਵੀ ਬਣਾਏ ਜਾਣ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਹੋ ਰਹੀ ਪਰੇਸ਼ਾਨੀ : ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਈ ਦਿਨਾਂ ਤੋਂ ਲੋਕਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਰਹੀਮਪੁਰ ਮੱਛੀ ਤੇ ਮੁਰਗਾ ਮਾਰਕੀਟ ਵਿੱਚ ਸ਼ਰੇਆਮ ਸੜਕ ਦੇ ਕਿਨਾਰੇ ਦੁਕਾਨਾਂ ਦੇ ਬਾਹਰ ਫੜੀਆਂ ਲਾ ਕੇ ਮੱਛੀ ਤੇ ਮੁਰਗੇ ਦੀ ਕਟਾਈ ਹੋ ਰਹੀ ਹੈ। ਇਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਇਸ ਪਾਸੇ ਤੋਂ ਜਾਣ ਵਾਲੇ ਲੋਕਾਂ ਨੂੰ ਵੀ ਇਸ ਮਾਰਕੀਟ ਤੋਂ ਇਤਰਾਜ ਹੈ। ਦੁਕਾਨਦਾਰ ਸਫਾਈ ਦਾ ਵੀ ਕੋਈ ਖਾਸ ਧਿਆਨ ਨਹੀਂ ਰੱਖ ਰਹੇ ਹਨ। ਇਸੇ ਦੇ ਮੱਦੇਨਜਰ ਛਾਪਾਮਾਰੀ ਕੀਤੀ ਗਈ ਹੈ।
- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਫਿਰ ਉੱਠੇ ਸਵਾਲ, ਪਰਿਵਾਰ ਤੇ ਦੋਸਤਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ
- Robbery Attempt: ਹੋਟਲ ਕਾਰੋਬਾਰੀ ਦੀ ਪਤਨੀ 'ਤੇ ਹਥੋੜੇ ਨਾਲ ਹਮਲਾ ਕਰ ਲੁੱਟ ਦੀ ਕੋਸ਼ਿਸ਼, ਕੁਝ ਦਿਨ ਪਹਿਲਾਂ ਹੀ ਘਰ 'ਚ ਕੰਮ ਕਰਕੇ ਗਏ ਸਨ ਲੁਟੇਰੇ
- ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ, ਪੰਜ ਤਖ਼ਤਾਂ ਦੇ ਜਥੇਦਾਰ ਹੋਏ ਸ਼ਾਮਲ
ਮਾਸ ਖਾਣ ਵਾਲਿਆਂ ਨੂੰ ਵੀ ਅਪੀਲ : ਉਹਨਾਂ ਦੱਸਿਆ ਕਿ ਫੂਡ ਸੇਫਟੀ ਐਕਟ ਅਧੀਨ ਇਹ ਸਰੇਆਮ ਸੜਕ ਉੱਤੇ ਮੀਟ ਮੱਛੀ ਦੀ ਕਟਾਈ ਨਹੀਂ ਕਰ ਸਕਦੇ। ਸਿਰਫ ਇਹ ਦੁਕਾਨਾਂ ਦੇ ਅੰਦਰ ਸ਼ੀਸਾ ਲਗਾਕੇ ਕਟਾਈ ਕਰ ਸਕਦੇ ਹਨ। ਉਹਨਾਂ ਮੀਟ ਮੱਛੀ ਖਾਣ ਵਾਲੋ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮੱਛੀ ਮਾਰਕੀਟ ਵਿੱਚ ਜੋ ਵਿੱਕ ਰਿਹਾ ਹੈ, ਉਹ ਸਫਾਈ ਨਾਲੋਂ ਕੋਹਾਂ ਦੂਰ ਹੈ, ਇਸ ਲਈ ਇਨ੍ਹਾਂ ਦੁਕਾਨਾਂ ਤੋਂ ਮੀਟ ਖਰੀਦਣ ਤੋਂ ਪਰਹੇਜ ਕਰਨ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।