ETV Bharat / state

...ਤਾਂ ਫਿਰ ਹੁਸ਼ਿਆਰਪੁਰ ਦੇ ਮਰੀਜਾਂ ਦਾ ਰੱਬ ਹੀ ਰਾਖਾ

ਹੁਸ਼ਿਆਰਪੁਰ ਇਲਾਕੇ ਵਿੱਚ ਇੱਕੋ ਇੱਕ ਟੀ.ਬੀ ਦਾ ਹਸਪਤਾਲ ਹੈ ਜਿਸ ਦੀ ਹਾਲਤ ਇੰਨੀ ਕੁ ਨਾਜ਼ੁਕ ਹੋ ਚੁੱਕੀ ਹੈ ਜਿਸ ਤੋਂ ਲਗਦਾ ਹੈ ਕਿ ਉਸ ਨੂੰ ਖ਼ੁਦ ਨੂੰ ਇਲਾਜ ਦੀ ਲੋੜ ਹੋਵੇ।

ਹੁਸ਼ਿਆਰਪੁਰ ਦੇ ਮਰੀਜਾਂ ਦਾ ਰੱਬ ਹੀ ਰਾਖਾ
author img

By

Published : Oct 11, 2019, 7:43 PM IST

ਹੁਸ਼ਿਆਰਪੁਰ: ਇਹ ਖ਼ਸਤਾ ਹਾਲਤ ਤਸਵੀਰਾਂ ਹੁਸ਼ਿਆਰਪੁਰ ਦੇ ਇੱਕੋ ਇੱਕ ਟੀ.ਬੀ ਹਸਪਤਾਲ ਦੀਆਂ ਹਨ ਜਿਸ ਦੀ ਇਮਾਰਤ ਅਤੇ ਹਸਪਤਾਲ ਵਿਚਲੀਆਂ ਮਸ਼ੀਨਾਂ ਨੂੰ ਵੇਖ ਕੇ ਇੰਝ ਲਗਦਾ ਹੈ ਜਿਵੇਂ ਇਸ ਹਸਪਤਾਲ ਨੂੰ ਹੀ ਇਲਾਜ ਦੀ ਲੋੜ ਹੋਵੇ।

ਹੁਸ਼ਿਆਰਪੁਰ ਦੇ ਮਰੀਜਾਂ ਦਾ ਰੱਬ ਹੀ ਰਾਖਾ

ਇਸ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਉਂਦੇ ਹਨ ਉਨ੍ਹਾਂ ਨੂੰ ਡਾਕਟਰ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਬੱਸ ਦਵਾਈ ਦੇ ਕੇ ਭੇਜ ਦਿੱਤਾ ਜਾਂਦਾ ਹੈ। ਮਰੀਜਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਡਾਕਟਰ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਟਾਫ਼ ਦਾ ਜਵਾਬ ਹੁੰਦਾ ਹੈ ਕਿ ਤੁਸੀਂ ਸਿਵਲ ਹਸਪਤਾਲ ਵਿੱਚ ਇਲਾਜ਼ ਕਰਵਾ ਲਵੋ।

ਜਦੋਂ ਇਸ ਪੂਰੇ ਮਾਮਲੇ ਬਾਰੇ ਸਿਵਲ ਸਰਜਨ ਨਾਲ਼ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਵਿੱਚ ਡਾਕਟਰ ਭੇਜ ਦਿੱਤਾ ਜਾਵੇਗਾ। ਹਸਪਤਾਲ ਦੀ ਖਸਤਾ ਹਾਲਤ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਰਿਪੋਰਟ PWD ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।

ਇੱਥੇ ਗ਼ੌਰ ਕਰਨ ਵਾਲ਼ੀ ਗੱਲ ਇਹ ਹੈ ਕਿ ਸ਼ਹਿਰ ਵਿੱਚ ਇੱਕ ਹੀ ਟੀ.ਬੀ ਦਾ ਹਸਪਤਾਲ ਹੈ ਅਤੇ ਉਸ ਦੀ ਅਜਿਹੀ ਤਰਸਯੋਗ ਹਾਲਤ ਬਣੀ ਹੋਈ ਹੈ। ਜੇ ਇਸ ਇਲਾਕੇ ਦੇ ਲੋਕਾਂ ਨੇ ਇਲਾਜ਼ ਕਰਵਾਉਣਾ ਹੋਵੇ ਤਾਂ ਉਹ ਕਿੱਥੇ ਜਾਣ।

Intro:Body:

gurvinder

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.