ਹੁਸ਼ਿਆਰਪੁਰ: ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਵੱਖ-ਵੱਖ ਰਾਜਨੀਤੀਕ ਪਾਰਟੀਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਆਮ ਲੋਕਾਂ ਵੱਲੋਂ ਵੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸਨ ਕੀਤੇ ਜਾ ਰਹੇ ਹਨ।
ਹੁਸ਼ਿਆਰਪੁਰ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈਕੇੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਅਨੋਖੇ ਢੰਗ ਨਾਲ ਕੇਂਦਰ ਸਰਕਾਰ ਖ਼ਿਲਾਫ਼ ਲੱਡੂ ਵੰਡ ਕੇ ਪ੍ਰਦਰਸ਼ਨ ਕੀਤਾ।
‘ਆਪ’ ਆਗੂ ਜਸਪਾਲ ਸਿੰਘ ਚੇਚੀ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਮਹਿੰਗਾਈ ਲਈ ਜ਼ਿੰਮੇਵਾਰ ਦੱਸਿਆ, ਉਨ੍ਹਾਂ ਨੇ ਕਿਹਾ, ਕਿ 2014 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚੋਂ ਮਹਿੰਗਾਈ ਦੂਰ ਕਰਨ ਦੇ ਆਧਾਰ ‘ਤੇ ਲੋਕਾਂ ਤੋਂ ਵੋਟ ਲੈਕੇ ਪਹਿਲੀ ਵਾਰ ਸਰਕਾਰ ਬਣਾਈ ਸੀ।
ਉਨ੍ਹਾਂ ਨੇ ਕਿਹਾ, ਜਦੋਂ ਤੋਂ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ। ਉਦੋਂ ਤੋਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ‘ਤੇ ਪਹੁੰਚ ਗਈ ਹਨ। ਜਸਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਆਪਣੇ ਨਜਦੀਕੀਆਂ ਨੂੰ ਲਾਭ ਦੇਣ ਲਈ ਦੇਸ਼ ਵਿੱਚ ਮਹਿੰਗਾਈ ਕਰਨ ਲਈ ਜ਼ਿੰਮੇਵਾਰ ਦੱਸਿਆ।
‘ਆਪ’ ਆਗੂ ਜਸਪਾਲ ਸਿੰਘ ਚੇਚੀ ਨੇ ਕਿਹਾ, ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਬਿਲਕੁਲ ਬੰਦ ਹੋ ਗਿਆ, ਤੇ ਕਈ ਲੋਕਾਂ ਇਸ ਮਹਿੰਗਾਈ ਕਰਕੇ ਕਰਜ਼ ਦੇ ਹੇਠ ਵੀ ਦਬ ਚੁੱਕੇ ਹਨ। ਉਨ੍ਹਾਂ ਨੇ ਕਿਹਾ, ਕਿ ਅੱਜ ਇਸ ਮਹਿੰਗਾਈ ਵਿੱਚ ਕਈ ਪਰਿਵਾਰ ਰੋਟੀ ਤੋਂ ਵੀ ਵਾਝੇ ਹੋ ਚੁੱਕੇ ਹਨ।
ਇਹ ਵੀ ਪੜ੍ਹੋ:ਪੰਜਾਬ ਦੇ ਹਰ ਸ਼ਹਿਰ 'ਚ ਪੈਟਰੋਲ 100 ਤੋਂ ਪਾਰ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟ