ਹਸ਼ਿਆਰਪੁਰ : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਵਿੱਚ 'ਤਾਲਾਬੰਦੀ' ਚੱਲ ਰਹੀ ਹੈ। ਪੰਜਾਬ ਸਰਕਾਰ ਨੇ ਇਸੇ ਕਾਰਨ ਸੂਬੇ 'ਚ ਕਰਫਿਊ ਲਗਾਇਆ ਹੋਇਆ ਹੈ ਪਰ ਆਮ ਲੋਕਾਂ ਦੀਆਂ ਦਿੱਕਤਾਂ ਨੂੰ ਵੇਖਦੇ ਹੋਏ ਸਰਕਾਰ ਨੇ ਕੁਝ ਢਿੱਲਾਂ ਇਸ ਕਰਫਿਊ ਵਿੱਚ ਦਿੱਤੀਆਂ ਹਨ। ਇਨ੍ਹਾਂ ਢਿੱਲਾਂ ਵਿੱਚ ਸਰਕਾਰ ਨੇ ਮੁਹੱਲਿਆਂ ਜਾਂ ਵਾਰਡਾਂ ਵਿੱਚ ਜਾ ਕੇ ਸਬਜ਼ੀ ਵੇਚਣ, ਦਵਾਈਆਂ, ਕਰਿਆਨੇ ਦੇ ਸਮਾਨ ਅਤੇ ਜ਼ਰੂਰੀ ਵਸਤੂਆਂ ਸਬੰਧੀ ਕਈ ਢਿੱਲਾਂ ਦਿੱਤੀਆਂ ਹਨ। ਇਸੇ ਦੌਰਾਨ ਕੁਝ ਲੋਕ ਇਨ੍ਹਾਂ ਢਿੱਲਾਂ ਦਾ ਨਜ਼ਾਇਜ ਫਾਇਦਾ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ।
ਹੁਸ਼ਿਆਪੁਰ ਵਿੱਚ ਕੁਝ ਸਬਜ਼ੀ ਵਿਕਰੇਤਾ ਨਿਧਾਰਤ ਥਾਂ ਤੋਂ ਬਿਨ੍ਹਾਂ ਇੱਕ ਥਾਂ ਇੱਕਠੇ ਹੋ ਕੇ ਸਬਜ਼ੀ ਵੇਚ ਰਹੇ ਸਨ। ਜਿਸ ਤੋਂ ਬਾਅਦ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ 'ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਵਿਕਰੇਤਾਵਾਂ ਨੂੰ ਉੱਥੋਂ ਖਦੇੜ ਦਿੱਤਾ।
ਮੰਡੀ ਬੋਰਡ ਦੇ ਅਧਿਕਾਰੀ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਸਬਜ਼ੀ ਵਾਲਿਆਂ ਨੂੰ ਵੱਖ-ਵੱਖ ਵਾਰਡਾਂ/ਮੁਹੱਲਿਆਂ ਵਿੱਚ ਘਰ-ਘਰ ਜਾ ਕੇ ਸਬਜ਼ੀ ਵੇਚਣ ਦੀ ਆਗਿਆ ਦਿੱਤੀ ਗਈ ਹੈ ਪਰ ਇਹ ਲੋਕ ਇੱਕ ਥਾਂ ਇੱਕਠੇ ਹੋ ਕੇ ਸਬਜ਼ੀ ਵੇਚ ਰਹੇ ਹਨ।
ਉਨ੍ਹਾਂ ਦੱਸਿਆ ਇਸ ਕਾਰਨ ਇਨ੍ਹਾਂ ਨੂੰ ਖਦੇੜਣ ਲਈ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ ਹੈ। ਅਧਿਕਾਰੀ ਨੇ ਇਨ੍ਹਾਂ ਸਬਜ਼ੀ ਵਾਲਿਆਂ ਨੂੰ ਨਿਧਾਰਤ ਥਾਂ 'ਤੇ ਹੀ ਸਬਜ਼ੀ ਵੇਚਣ ਦੇ ਹੁਕਮ ਦਿੱਤੇ । ਅਧਿਕਾਰੀ ਨੇ ਇਹ ਫਿਰ ਵੀ ਇਸੇ ਤਰ੍ਹਾਂ ਕਰਦੇ ਪਾਏ ਗਏ ਤਾਂ ਪੁਲਿਸ ਦੀ ਮਦਦ ਨਾਲ ਇਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।