ਹੁਸ਼ਿਆਰਪੁਰ: ਅਕਸਰ ਹੀ ਲੜਕੀਆਂ ਨੂੰ ਕੁੱਝ ਗਲਤ ਸੋਚ ਵਾਲੇ ਲੋਕਾਂ ਵੱਲੋਂ ਬੋਝ ਸਮਝਿਆ ਜਾਂਦਾ ਹੈ। ਪਰ ਇੱਕ ਅਜਿਹੀ 8 ਸਾਲ ਦੀ ਲੜਕੀ ਜੋ ਕਿ ਇਕ ਹਫਤਾ ਪਹਿਲਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੀ ਯਾਤਰਾ ਸਾਈਕਲ 'ਤੇ ਸ਼ੁਰੂ ਕਰਨ ਵਾਲੀ 8 ਸਾਲ ਦੀ ਰਾਵੀ ਬਦੇਸ਼ਾ (8 year old Cyclist Raavi Kaur Badesha) ਦਾ ਆਪਣੇ ਪਿਤਾ ਨਾਲ ਗੜ੍ਹਸ਼ੰਕਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਰਾਵੀ (8 year old Cyclist Raavi Kaur Badesha) ਨੇ ਦੱਸਿਆ ਕਿ ਉਸ ਨੂੰ ਚਾਰ ਸਾਲ ਦੀ ਉਮਰ ਵਿਚ ਹੀ ਸਾਈਕਲ ਚਲਾਉਣ ਦਾ ਸ਼ੌਕ ਪੈਦਾ ਹੋ ਗਿਆ ਸੀ ਅਤੇ ਉਸ ਨੇ ਸ਼ਿਮਲਾ ਤੋਂ ਮਨਾਲੀ ਤੱਕ 800 ਕਿਲੋਮੀਟਰ ਤੱਕ ਸਾਇਕਲ ਚਲਾ ਕੇ ਨੈਸ਼ਨਲ ਰਿਕਾਰਡ (Raavi Badesha cycle journey from Kanya Kumari) ਬਣਾਇਆ ਹੈ। ਇਸ ਮੌਕੇ ਰਾਵੀ ਦੇ ਪਿਤਾ ਸਿਮਰਨਜੀਤ ਸਿੰਘ ਬਦੇਸ਼ਾ ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਸ਼ੌਕ ਹੈ। ਜਿਸ ਨੂੰ ਵੇਖ ਕੇ ਉਨ੍ਹਾਂ ਦੀ ਬੇਟੀ ਨੇ 4 ਸਾਲ ਦੀ ਉਮਰ ਵਿਚ ਹੀ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਉਹ ਅਪਣੀ ਬੇਟੀ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੀ ਭਾਰਤ ਯਾਤਰਾ 'ਤੇ ਨਿਕਲੇ ਹਨ ਅਤੇ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਲੈਕੇ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 4500 ਕਿਲੋਮੀਟਰ ਦਾ ਸਫਰ 2 ਮਹੀਨੇ ਵਿਚ ਪੂਰਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਉਂਦੇ ਹਨ।
ਇਹ ਵੀ ਪੜੋ:- ਰਿਸਤੇ ਹੋਏ ਤਾਰ-ਤਾਰ !, ਭਾਣਜੇ ਨੇ ਮਾਮੀ ਦਾ ਗੋਲੀ ਮਾਰ ਕੇ ਕੀਤਾ ਕਤਲ, ਦੋਵਾਂ ਦੇ ਸਨ ਪ੍ਰੇਮ ਸਬੰਧ !