ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ ਇੱਕ ਵਿਅਕਤੀ ਪਿਛਲੇ ਪੰਜ ਸਾਲਾਂ ਤੋਂ ਪੁਲਿਸ ਦੇ ਨਾਲ ਬਿਨਾਂ ਤਨਖਾਹ ਤੋਂ ਡਿਊਟੀ ਨਿਭਾ ਰਿਹਾ ਹੈ। ਉਨ੍ਹਾਂ ਦਾ ਨਾਮ ਬਚਿੱਤਰ ਸਿੰਘ ਹੈ ਜਿੰਨ੍ਹਾਂ ਦੀ ਉਮਰ 55 ਸਾਲ ਦੇ ਕਰੀਬ ਹੈ ਅਤੇ ਕੱਦ ਪੰਜ ਫੁੱਟ ਹੈ। ਇਹ ਵਿਅਕਤੀ ਬੇਸ਼ੱਕ ਹੁਸ਼ਿਆਰਪੁਰ ਦਾ ਪੁਲਿਸ ਮੁਲਾਜ਼ਮ ਨਹੀਂ ਹੈ, ਪਰ ਪੁਲਿਸ ਵਾਂਗ ਹਰ ਰੋਜ਼ ਘਰੋਂ ਨਿਕਲਦਾ ਹੈ ਅਤੇ ਆਮ ਤੌਰ 'ਤੇ ਹੁਸ਼ਿਆਰਪੁਰ ਦੇ ਸਾਰੇ ਚੌਕਾਂ 'ਚ ਟ੍ਰੈਫਿਕ ਨੂੰ ਸਹਾਰਾ ਦਿੰਦਾ ਨਜ਼ਰ ਆਉਂਦਾ ਹੈ।
ਬਚਿੱਤਰ ਸਿੰਘ ਅਨੁਸਾਰ ਪਹਿਲਾਂ ਤਾਂ ਉਹ ਸਖ਼ਤ ਮਿਹਨਤ ਕਰਦਾ ਸੀ, ਪਰ ਬਾਅਦ ਵਿੱਚ ਕਿਸੇ ਸ਼ਖ਼ਸ ਨੇ ਉਸ ਨੂੰ ਪੁਲਿਸ ਦੀ ਡਿਊਟੀ ਕਰਨ ਲਈ ਪ੍ਰੇਰਿਆ ਜਿਸਦੇ ਚੱਲਦੇ ਉਸ ਨੇ ਵਰਦੀ ਪਾ ਲਈ ਅਤੇ ਹੁਸ਼ਿਆਰਪੁਰ ਟਰੈਫ਼ਿਕ ਪੁਲੀਸ ਦੀ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਤੋਂ ਉਹ ਬਿਨਾਂ ਤਨਖਾਹ ਤੋਂ ਡਿਊਟੀ ਨਿਭਾ ਰਿਹਾ ਹੈ। ਉਸਨੇ ਦੱਸਿਆ ਕਿ ਉਸਨੂੰ ਇਸ ਡਿਊਟੀ ਬਦਲੇ ਕੋਈ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ, ਬਲਕਿ ਕੋਈ ਰਾਹਗੀਰ ਹੀ ਉਸਨੂੰ ਕੁਝ ਪੈਸੇ ਸਹਾਇਤ ਵਜੋਂ ਦੇ ਦਿੰਦਾ ਹੈ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।
ਬਚਿੱਤਰ ਸਿੰਘ ਅਨੁਸਾਰ ਉਹ ਪੁਲਿਸ ਨੂੰ ਨਾਲ ਲੈ ਕੇ ਉਸ ਸਥਾਨ 'ਤੇ ਜਿੱਥੇ ਕੋਈ ਮੇਲਾ ਜਾਂ ਇਕੱਠ ਹੁੰਦਾ ਹੈ। ਉੱਥੇ ਜਾ ਕੇ ਟਰੈਫ਼ਿਕ ਦੀ ਸਮੱਸਿਆ ਨੂੰ ਠੀਕ ਕਰਨ ਲਈ ਜਾਂਦਾ ਹੈ ਜਿਸ ਕਾਰਨ ਕੁਝ ਲੋਕ ਉਨ੍ਹਾਂ ਨੂੰ ਸੇਵਾ ਦੇ ਬਦਲੇ ਕੁਝ ਪੈਸੇ ਦਿੰਦੇ ਹਨ ਜਿਸ ਨਾਲ ਉਸਦਾ ਗੁਜ਼ਾਰਾ ਹੋ ਰਿਹਾ ਹੈ।
ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਅਨੁਸਾਰ ਉਹ ਆਪਣੀ ਸੇਵਾ ਤਹਿਤ ਪਿਛਲੇ ਲੰਬੇ ਸਮੇਂ ਤੋਂ ਟ੍ਰੈਫਿਕ ਵਿੱਚ ਡਿਊਟੀ ਨਿਭਾ ਰਿਹਾ ਹੈ, ਜਿਸ ਨੂੰ ਦੇਖ ਕੇ ਰਾਹਗੀਰ ਵੀ ਉਨ੍ਹਾਂ ਨੂੰ ਡਿਊਟੀ ਕਰਦੇ ਹੋਏ ਦੇਖਦੇ ਹਨ, ਉਨ੍ਹਾਂ ਦੇ ਤਰਫੋਂ ਵੀ ਕੁਝ ਮਦਦ ਕੀਤੀ ਜਾਂਦੀ ਹੈ ਤਾਂ ਜੋ ਇਹ ਸੇਵਾ ਜਾਰੀ ਰਹਿ ਸਕੇ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਕਿਸੇ ਸੰਸਥਾ ਵੱਲੋਂ ਉਸਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: 40 ਸਾਲਾਂ ਬਾਅਦ ਪਾਕਿਸਤਾਨ ਤੋਂ ਭਾਰਤ ਆਈ ਭਰਾਵਾਂ ਨੂੰ ਮਿਲਣ ਲਈ ਭੈਣ