ਗੁਰਦਾਸਪੁਰ: ਸੌਣ ਮਹੀਨੇ ਦੇ ਪਹਿਲੇ ਦਿਨ ਗੁਰਦਾਸਪੁਰ ਦੇ ਉੱਤਰ ਭਾਰਤ ਪ੍ਰਮੁੱਖ ਮੰਦਿਰ ਅਚਲੇਸ਼ਵਾਰ ਧਾਮ ਵਿਚ ਵੀ ਸ਼ਿਵ ਭਗਤਾਂ ਨੇ ਭੋਲੇ ਨਾਥ ਦੀ ਪੂਜਾ ਕੀਤੀ। ਮਾਨਤਾ ਹੈ ਕੇ ਇਸ ਮੰਦਿਰ ਵਿਚ ਭਗਵਾਨ ਭੋਲੇ ਨਾਥ ਦੇ ਵੱਡੇ ਪੁੱਤਰ ਕੋਤਿਕ ਸਵਾਮੀ ਉਸ ਸਮੇ ਆਏ ਸਨ ਜਦੋਂ ਸ਼ਿਵ ਸ਼ੰਕਰ ਭਗਵਾਨ ਨੇ ਆਪਣਾ ਉਤਰਾ ਅਧਿਕਾਰੀ ਚੁਣਨਾ ਸੀ।
ਉਸ ਸਮੇ ਸ਼੍ਰੀ ਗਣੇਸ਼ ਅਤੇ ਕੋਤਿਕ ਸਵਾਮੀ ਨੂੰ ਚਾਰ ਲੋਕਾਂ ਦਾ ਚੱਕਰ ਕੱਟਣ ਲਈ ਕਿਹਾ ਸੀ। ਜਿਸ ਦੌਰਾਨ ਸ਼੍ਰੀ ਗਣੇਸ਼ ਆਪਣੀ ਸਵਾਰੀ ਚੂਹੇ ਉਪਰ ਅਤੇ ਕੋਤਿਕ ਸਵਾਮੀ ਮੋਰ ਸਵਾਰੀ ‘ਤੇ ਚਾਰ ਲੋਕਾਂ ਦੀ ਪ੍ਰਕਰਮਾ ਲਈ ਨਿਕਲ ਪਏ। ਸ਼੍ਰੀ ਗਣੇਸ਼ ਨੂੰ ਰਸਤੇ ਵਿਚ ਨਾਰਦ ਮੁਨੀ ਮਿਲੇ ਅਤੇ ਕਿਹਾ ਕਿ ਚਾਰ ਲੋਕ ਤੁਹਾਡੇ ਪਿਤਾ ਦੇ ਚਰਨਾਂ ਵਿਚ ਹਨ। ਜਿਸਦੇ ਬਾਅਦ ਸ਼੍ਰੀ ਗਣੇਸ਼ ਨੇ ਸ਼ਿਵ ਅਤੇ ਮਾਤਾ ਪਾਰਵਤੀ ਦੀ ਪ੍ਰਕਰਮਾ ਕਰ ਕੇ ਮੱਥਾ ਟੇਕਿਆ ਅਤੇ ਕਿਹਾ ਮੇਰੇ ਚਾਰੋਂ ਲੋਕ ਮਾਤਾ ਪਿਤਾ ਦੇ ਚਰਨਾਂ ਵਿਚ ਹਨ। ਜਿਸਦੇ ਬਾਅਦ ਸ਼੍ਰੀ ਗਣੇਸ਼ ਨੂੰ ਸ਼ਿਵ ਭਗਵਾਨ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ।
ਇਸਦਾ ਪਤਾ ਜਦੋਂ ਕੋਤਿਕ ਸਵਾਮੀ ਨੂੰ ਪਤਾ ਲੱਗਿਆ ਤਾਂ ਉਸ ਸਮੇ ਉਹ ਇਸ ਜਗ੍ਹਾ ‘ਤੇ ਵਿਸ਼ਰਾਮ ਕਰ ਰਹੇ ਸਨ। ਪਤਾ ਚਲਦਿਆਂ ਹੀ ਕੋਤਿਕ ਸਵਾਮੀ ਨਰਾਜ ਹੋ ਗਏ ਅਤੇ ਕੈਲਾਸ਼ ਨਾ ਜਾਣ ਦਾ ਫੈਸਲਾ ਲਿਆ। ਜਿਸਦੇ ਬਾਅਦ ਇਸ ਜਗ੍ਹਾ ‘ਤੇ ਭਗਵਾਨ ਭੋਲੇ ਨਾਥ ,ਮਾਤਾ ਪਾਰਵਤੀ ਸਾਰੇ ਹੀ ਦੇਵੀ ਦੇਵਤਾਵਾਂ ਨਾਲ ਕੋਤਿਕ ਸਵਾਮੀ ਨੂੰ ਕੈਲਾਸ਼ ਵਾਪਿਸ ਜਾਣ ਲਈ ਕਹਿਣ ਲੱਗ ਪਏ। ਪਰ ਕੋਤਿਕ ਸਵਾਮੀ ਨਹੀਂ ਮੰਨੇ। ਜਿਸ ਦੇ ਬਾਅਦ ਭੋਲੇ ਨਾਥ ਨੇ ਕੋਤਿਕ ਸਵਾਮੀ ਨੂੰ ਵਰ ਦਿੱਤਾ ਕੇ ਹਰ ਸਾਲ ਕੱਤਕ ਮਹੀਨੇ ਦੀ ਨੌਵੀਂ ਦਸਵੀ ਵਾਲੇ ਦਿਨ ਇਸ ਜਗ੍ਹਾ ‘ਤੇ ਦੇਵੀ ਦੇਵਤੇ ਆਇਆ ਕਰਨਗੇ। ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਸ਼੍ਰੀ ਅਚਲੇਸ਼ਵਾਰ ਧਾਮ ਹੋ ਗਿਆ। ਇਸ ਜਗ੍ਹਾ ‘ਤੇ ਦੂਰੋਂ ਦੂਰੋਂ ਭਗਤ ਦਰਸ਼ਨ ਕਰਨ ਆਉਂਦੇ ਹਨ।
ਭੋਲੇ ਨਾਥ ਦੀ ਪੂਜਾ ਕਰਨ ਆਏ ਭਗਤਾਂ ਨੇ ਦੱਸਿਆ ਕਿ ਉਹ ਇਸ ਮੰਦਿਰ ਵਿਚ ਪੂਜਾ ਕਰਨ ਆਏ ਹਨ ਅਤੇ ਇਸ ਜਗ੍ਹਾ ਤੋਂ ਕਈ ਆਪਣੀਆਂ ਮੰਨਤਾਂ ਪੂਰੀਆਂ ਕਰ ਚੁਕੇ ਹਨ। ਇਸ ਮੰਦਿਰ ਵਿਚ ਜੋ ਇਨਸਾਨ ਵੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ ਉਸਨੂੰ ਫਲ ਮਿਲਦਾ ਹੈ।