ਗੁਰਦਾਸਪੁਰ: ਇਸ ਦੇ ਕਸਬੇ ਦੀਨਾਨਗਰ ਦੇ ਪਿੰਡ ਸਾਹੋਵਾਲ 'ਚ ਪਿੰਡ ਵਾਸੀਆਂ ਨੇ ਪਿੰਡ ਦੀ ਮਹਿਲਾ ਸਰਪੰਚ 'ਤੇ ਪੰਚਾਇਤੀ ਜ਼ਮੀਨ ਦੇ ਨਜਾਇਜ ਕਬਜ਼ਾ ਕਰਨ ਦੇ ਆਰੋਪ ਲਗਾਏ ਹਨ ਜਿਸਨੂੰ ਮਹਿਲਾ ਸਰਪੰਚ ਦੇ ਪਤੀ ਨੇ ਪੂਰੀ ਤਰ੍ਹਾਂ ਖਾਰਿਜ ਕੀਤਾ।
ਪਿੰਡਵਾਸੀਆਂ ਦਾ ਪੱਖ
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ 6 ਮਰਲੇ ਥਾਂ ਖਾਲੀ ਪਈ ਸੀ।ਮਹਿਲਾ ਸਰਪੰਚ ਵੱਲੋਂ ਇਹ ਥਾਂ 'ਤੇ ਪਾਰਕ ਬਣਾਉਣ ਲਈ ਮੱਤਾ ਪਾਇਆ ਸੀ ਤੇ ਉਨ੍ਹਾਂ ਨੇ 4 ਮਰਲੇ 'ਚ ਪਾਰਕ ਬਣਾ ਦਿੱਤਾ ਤੇ 3 ਮਰਲੇ 'ਚ ਉਨ੍ਹਾਂ ਦੇ ਪਤੀ ਨੇ ਦੁਕਾਨਾਂ ਬਣਾ ਲਈਆਂ। ਜਿਸ ਦੇ ਸੱਦਕਾ ਪਿੰਡ ਵਾਸੀ ਵਿਰੋਧ ਕਰ ਰਹੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸੰਬੰਧਤ ਵਿਭਾਗਾਂ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਸਭ ਨੇ ਅਣਗੌਲਿਆਂ ਕਰ ਦਿੱਤੀ। ਰੋਸ ਜਤਾਉਂਦੇ ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾਂ ਪਰਿਸ਼ਦ ਨੇ ਆਉਣਾ ਸੀ, ਦੋਵੇਂ ਧਿਰਾਂ ਨੂੰ ਸਮਾਂ ਦੇ ਕੇ ਕੋਈ ਅਧਿਕਾਰੀ ਨਹੀਂ ਆਇਆ।
ਮਹਿਲਾ ਸਰਪੰਚ ਦੇ ਪਤੀ ਦਾ ਪੱਖ
ਦੂਜੇ ਪਾਸੇ ਮਹਿਲਾ ਸਰਪੰਚ ਦੇ ਪਤੀ ਦਾ ਕਹਿਣਾ ਹੈ ਕਿ ਪਾਰਕ 6 ਮਰਲੇ ਥਾਂ 'ਤੇ ਹੀ ਬਣੀ ਹੈ। ਜੋ ਉਨ੍ਹਾਂ ਦੁਕਾਨਾਂ ਬਣਾਇਆਂ ਹਨ, ਉਹ ਪੁਰਾਣੇ ਸਮੇਂ ਦੇ ਗੜੇ ਹਨ ਜੋ ਉਨ੍ਹਾਂ ਦੇ ਹਿੱਸੇ ਆਉਂਦੇ ਹਨ। ਉਨ੍ਹਾਂ ਆਪਣੇ ਗੜਿਆਂ 'ਚ ਹੀ ਦੁਕਾਨ ਬਣਾਈ ਹੈ।ਉਨ੍ਹਾਂ ਕਿਹਾ ਕਿ ਸਾਡੇ ਕੋਲ ਪੁਖ਼ਤਾ ਕਾਗਜ਼ਾਤ ਵੀ ਹੈ ਬਸ ਪਿੰਡ ਵਾਲੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੂੰ ਤੰਗ ਕਰ ਰਹੇ ਹਨ।ਪਾਰਕ ਦੀ ਮਿਣਤੀ ਬਾਰੇ ਉਨ੍ਹਾਂ ਕਿਹਾ ਕਿ ਉਹ 4 ਜਾਂ 5 ਮਰਲੇ 'ਚ ਵੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਥਾਂ ਦੀ ਮਿਣਤੀ ਨਹੀਂ ਕੀਤੀ।
ਦੋਵਾਂ ਪਾਰਟੀਆਂ ਨਾਲ ਗੱਲ਼ਬਾਤ ਕਰਨ ਪਹੁੰਚੇ ਸੈਕਟਰੀ ਨੇ ਕਿਹਾ ਅੱਜ ਜ਼ਿਲ੍ਹਾ ਪਰਿਸ਼ਦ ਦੇ ਅਧਿਕਾਰੀਆਂ ਨੇ ਉਨ੍ਹਾਂ ਇਸ ਮਾਮਲੇ 'ਚ ਗੱਲ਼ ਕਰਨ ਲਈ ਬੁਲਾਇਆ ਦੀ ਪਰ ਹੁਣ ਦੋਵੇਂ ਧਿਰਾਂ ਨੂੰ ਕੱਲ਼ ਦੀ ਤਾਰੀਖ਼ ਦੇ ਦਿੱਤੀ ਗਈ ਹੈ।