ਗੁਰਦਾਸਪੁਰ : ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰਦਾਸਪੁਰ 'ਚ ਰੈਲੀ ਕੀਤੀ। ਇੱਥੇ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨਮਨ ਕੀਤਾ ਤੇ ਇੱਥੇ ਗੁਰਦਾਸਪੁਰ ਦੀ ਧਰਤੀ ਤੋਂ ਹੀ ਕਰਤਾਰਪੁਰ ਸਾਹਿਬ ਨੂੰ ਵੀ ਮੱਥਾ ਟੇਕਿਆ। ਅਮਿਤ ਸ਼ਾਹ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਵਿਚ ਤਿਰੰਗੇ ਦੇ ਤਿਨੋਂ ਰੰਗ ਦੇਖਣ ਨੂੰ ਮਿਲਦੇ ਹਨ।
-
रिफॉर्म, परफॉर्म, ट्रांसफॉर्म के मंत्र पर चल रही मोदी सरकार के 9 साल पूरे होने पर @BJP4Punjab द्वारा गुरदासपुर में आयोजित जनसभा से लाइव...
— Amit Shah (@AmitShah) June 18, 2023 " class="align-text-top noRightClick twitterSection" data="
ਰਿਫਾਰਮ, ਪਰਫਾਰਮ, ਟ੍ਰਾਂਸਫਾਰਮ ਦੇ ਮੰਤਰ 'ਤੇ ਚੱਲ ਰਹੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਗੁਰਦਾਸਪੁਰ 'ਚ ਆਯੋਜਿਤ ਜਨ ਸਭਾ ਤੋਂ ਲਾਈਵ। https://t.co/k7Ks1IGtIn
">रिफॉर्म, परफॉर्म, ट्रांसफॉर्म के मंत्र पर चल रही मोदी सरकार के 9 साल पूरे होने पर @BJP4Punjab द्वारा गुरदासपुर में आयोजित जनसभा से लाइव...
— Amit Shah (@AmitShah) June 18, 2023
ਰਿਫਾਰਮ, ਪਰਫਾਰਮ, ਟ੍ਰਾਂਸਫਾਰਮ ਦੇ ਮੰਤਰ 'ਤੇ ਚੱਲ ਰਹੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਗੁਰਦਾਸਪੁਰ 'ਚ ਆਯੋਜਿਤ ਜਨ ਸਭਾ ਤੋਂ ਲਾਈਵ। https://t.co/k7Ks1IGtInरिफॉर्म, परफॉर्म, ट्रांसफॉर्म के मंत्र पर चल रही मोदी सरकार के 9 साल पूरे होने पर @BJP4Punjab द्वारा गुरदासपुर में आयोजित जनसभा से लाइव...
— Amit Shah (@AmitShah) June 18, 2023
ਰਿਫਾਰਮ, ਪਰਫਾਰਮ, ਟ੍ਰਾਂਸਫਾਰਮ ਦੇ ਮੰਤਰ 'ਤੇ ਚੱਲ ਰਹੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਗੁਰਦਾਸਪੁਰ 'ਚ ਆਯੋਜਿਤ ਜਨ ਸਭਾ ਤੋਂ ਲਾਈਵ। https://t.co/k7Ks1IGtIn
ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਲਈ ਨਹੀਂ ਸਮਾਂ : ਇਸ ਮੌਕੇ ਉਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸ਼ਬਦੀ ਹਮਲੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦਾ ਪਾਇਲਟ ਦੱਸਿਆ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਦੌਰੇ ਕਰਵਾ ਰਹੇ ਹਨ ਅਤੇ ਹਰ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੀ ਘੁੰਮਦੇ ਰਹਿੰਦੇ ਰਹਿੰਦੇ ਹਨ, ਜਿਸ ਕਾਰਨ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਪਰ ਮੁੱਖ ਮੰਤਰੀ ਕੋਲ ਪੰਜਾਬ ਲਈ ਸਮਾਂ ਨਹੀਂ ਹੈ।
- Amritsar News: ਕੋਟ ਖਾਲਸਾ 'ਚ ਵੱਧ ਰਹੇ ਨਸ਼ੇ ਖਿਲਾਫ ਲੋਕਾਂ ਨੇ ਖੋਲ੍ਹਿਆ ਮੋਰਚਾ, ਆਪ ਆਗੂਆਂ ਦੀ ਮਿਲੀ ਭੁਗਤ ਦੇ ਲਾਏ ਦੋਸ਼
- ਖੰਨਾ 'ਚ ਨੌਜਵਾਨ 'ਤੇ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ, ਇਟਲੀ ਤੋਂ ਦਿੱਤੀ ਗਈ ਸੁਪਾਰੀ, ਘਟਨਾ CCTV 'ਚ ਕੈਦ
- ਪੰਤਗਬਾਜ਼ੀ ਵਿੱਚੋਂ ਜਿੱਤਣ ਵਾਲੇ ਨੂੰ 5 ਲੱਖ ਤੇ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਰਹਿਣ ਵਾਲੇ ਨੂੰ 51 ਹਜ਼ਾਰ, "ਸਰਕਾਰ ਦੇ ਸਿਸਟਮ 'ਚ ਵੀ ਕਮੀਆਂ"
ਪੰਜਾਬ ਵਿੱਚੋਂ ਨਸ਼ਾ ਜੜ੍ਹੋਂ ਖਤਮ ਕਰਨ ਦਾ ਵਾਅਦਾ : ਇਸ ਮੌਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੰਮ੍ਰਿਤਸਰ ਦੇ ਵਿੱਚ ਐਨਸੀਬੀ ਕੇਂਦਰ ਸਥਾਪਤ ਕੀਤਾ ਜਾਵੇਗਾ ਅਤੇ 800 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਟੇਜ ਉਪਰੋਂ ਅਰਵਿੰਦ ਕੇਜਰੀਵਾਲ ਨੂੰ ਸਵਾਲ ਪੁੱਛਿਆ ਕਿ ਮਹਿਲਾਵਾਂ ਨੂੰ ਦੇਣ ਵਾਲਾ 1000 ਹਜ਼ਾਰ ਰੁਪਇਆ ਕਿੱਥੇ ਹੈ ਅਤੇ ਪੰਜਾਬ ਸਰਕਾਰ ਉਤੇ ਹੋਰ ਵੀ ਸ਼ਬਦੀ ਹਮਲੇ ਕੀਤੇ।
ਕਟਾਰੂਚੱਕ ਨੂੰ ਲੈ ਕੇ ਆਪ ਉਤੇ ਕੱਸਿਆ ਤੰਜ਼ : ਇਸ ਮੌਕੇ ਉਤੇ ਰੈਲੀ ਵਿਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ, ਜਿਸ ਕਰਕੇ ਪੰਜਾਬ ਸਰਕਾਰ ਇਕ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੋਗਲੀ ਜ਼ਬਾਨ ਦੀ ਨਿਤੀ ਅਪਣਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਜਿੱਥੇ ਮਰਜ਼ੀ ਜਾਣ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਨੇ ਪੰਜਾਬ ਵਲ ਦੇਖਣ ਕਿਉਂਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਉਹਨਾਂ ਨੇ ਮੰਤਰੀ ਕਟਾਰੂਚਕ ਉਤੇ ਤੰਜ਼ ਕਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਆਪ ਜਾਣ ਦੀ ਬਜਾਏ ਆਪਣਾ ਜਹਾਜ਼ ਦੇਕੇ ਮੰਤਰੀ ਕਟਾਰੂਚਕ ਨੂੰ ਭੇਜ ਦਿਆ ਕਰਨ।