ਗੁਰਦਾਸਪੁਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਮੰਦਭਾਗੀ ਘਟਨਾ ਨੂੰ ਲੈ ਕੇ ਹਰ ਇਕ ਦੇ ਮਨ ਅੰਦਰ ਰੋਸ ਦੀ ਲਹਿਰ ਹੈ, ਇਸ ਘਟਨਾ ਨੂੰ ਲੈ ਕੇ ਜਦੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਦੱਸਿਆ।
ਇਸ ਘਟਨਾ ਨੂੰ ਲੈਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਬਦਕਿਸਮਤੀ ਹੈ, ਜੋ ਇਹ ਘਟਨਾ ਹੋਈ ਹੈ, ਪਰ ਚੰਗਾ ਹੁੰਦਾ ਅਗਰ ਉਸ ਬੰਦੇ ਨੂੰ ਜਿਉਂਦਾ ਪਕੜਿਆ ਹੁੰਦਾ ਤਾਂ ਕਿ ਸਾਰੀ ਪੁੱਛਗਿੱਛ ਹੋ ਸਕਦੀ। ਇਸ ਘਟਨਾ ਦੇ ਪਿੱਛੇ ਸੋਚ ਪਿੱਛੇ ਕੌਣ ਹੈ, ਪਰ ਮਾੜੀ ਗੱਲ ਹੋ ਗਈ ਕੇ ਬੰਦਾ ਸੰਗਤ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਕਿਉਕਿ ਸੰਗਤ ਵਿੱਚ ਰੋਹ ਅਤੇ ਗੁੱਸਾ ਸੀ, ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਝੱਲ ਸਕਦੇ, ਬਾਕੀ ਹੁਣ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ, ਮੰਤਰੀ ਬਾਜਵਾ ਨੇ ਕਿਹਾ ਕਿ ਇਸ ਪਿੱਛੇ ਕੋਈ ਬਹੁਤ ਡੂੰਘੀ ਸੋਚ ਹੈ, ਜੋ ਪੰਜਾਬ ਵਿਚ ਆਪਸੀ ਪਿਆਰ ਨੂੰ ਖਤਮ ਕਰਨ ਚਾਹੁੰਦੀ ਹੈ ਅਤੇ ਵੋਟਾਂ ਦਾ ਮਸਲਾ ਵੀ ਹੋ ਸਕਦਾ ਹੈ।
ਇਹ ਵੀ ਪੜੋ:- ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਸਿੱਖ ਜਗਤ ’ਚ ਰੋਸ, ਸੁਰੱਖਿਆ ’ਚ ਵਾਧਾ