ਗੁਰਦਾਸਪੁਰ: ਗੁਰਦੁਆਰਾ ਨਾਨਕਨਾ ਸਾਹਿਬ ਸਾਕੇ ਨੂੰ 100 ਸਾਲ ਹੋ ਚੁਕੇ ਹਨ। ਇਸ ਸਾਕੇ ਨੂੰ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਸਾਕਾ ਦੇ ਸ਼ਹੀਦ ਹੋਏ ਭਾਈ ਲਕਸ਼ਮਣ ਸਿੰਘ ਦੇ ਪਰਿਵਾਰ ਦੇ ਪਿੰਡ ਗੋਧਰਪੁਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨ ਦੇ ਧਾਰਮਿਕ ਗੁਰਮੀਤ ਸਮਾਗਮ ਕਾਰਵਾਏ ਜਾ ਰਹੇ ਹਨ।
ਉਥੇ ਹੀ ਇਸ ਸਮਾਗਮਾਂ ਨੂੰ ਲੈ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਜਿਥੇ ਇਲਾਕੇ ਦੇ ਲੋਕਾਂ ਅਤੇ ਭਾਈ ਲਕਸ਼ਮਣ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਐਸਜੀਪੀਸੀ ਨੇ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਮਾਗਮ 'ਚ ਵੱਧ ਚੜ੍ਹ ਕੇ ਸ਼ਾਮਿਲ ਹੋਣ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਜੋ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਰੋਕਿਆ ਗਿਆ ਹੈ ਉਸਦੀ ਵੀ ਕੜੇ ਸ਼ਬਦਾਂ 'ਚ ਨਿੰਦਾ ਕੀਤਾ ਜਾ ਰਹੀ ਹੈ।
ਸ਼੍ਰੀ ਨਨਕਾਣਾ ਸਾਹਿਬ ਸਾਕੇ ਚ ਸ਼ਹੀਦ ਹੋਏ ਭਾਈ ਲਕਸ਼ਮਣ ਸਿੰਘ ਅਤੇ ਹੋਰਨਾਂ ਸਿੱਖਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ, ਉਨ੍ਹਾਂ ਦੀ ਯਾਦ ਵਿੱਚ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਦੇ ਚਲਦੇ ਤਿੰਨ ਦਿਨਾਂ ਤੱਕ ਗੁਰਮੀਤ ਸਮਾਗਮ ਕਰਵਾਏ ਜਾ ਰਹੇ ਹਨ। ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਦੇ ਪਰਿਵਾਰ ਤੋਂ ਗੁਰਵਿੰਦਰ ਸਿੰਘ ਨੇ ਦੱਸਿਆ ਦੀ ਉਨ੍ਹਾਂ ਦੇ ਪੜਦਾਦਾ ਸ਼ਹੀਦ ਲਕਸ਼ਮਣ ਸਿੰਘ ਦੇ ਭਰਾ ਸਨ ਅਤੇ ਜਦੋਂ ਭਾਰਤ ਪਾਕਿਸਤਾਨ ਦਾ ਵੰਡ ਹੋਈ।
ਉਨ੍ਹਾਂ ਦਾ ਪਰਿਵਾਰ ਇੱਥੇ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿੱਚ ਆ ਵਸਿਆ ਸੀ ਅਤੇ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਭਾਈ ਲਕਸ਼ਮਣ ਸਿੰਘ ਦੀ ਧਰਮ ਪਤਨੀ ਵੀ ਇੱਥੇ ਇਸ ਪਿੰਡ ਵਿੱਚ ਰਹਿੰਦੇ ਰਹੇ ਹਨ। ਉਨ੍ਹਾਂ ਦੱਸਿਆ ਭਾਰਤ ਪਾਕਿਸਤਾਨ ਵੰਡ ਦੇ ਬਾਅਦ ਲਗਾਤਾਰ ਉਨ੍ਹਾਂ ਦਾ ਪਰਿਵਾਰ ਅਤੇ ਇਲਾਕੇ ਦੇ ਲੋਕ ਉਨ੍ਹਾਂ ਦੀ ਯਾਦ ਵਿੱਚ ਇੱਥੇ ਧਾਰਮਿਕ ਸਮਾਗਮ ਕਰਵਾਏ ਜਾਦੇ ਹਨ। ਇਸ ਵਾਰ 21 ਫਰਵਰੀ 2021 ਨੂੰ 100 ਸਾਲ ਹੋਣ ਜਾ ਰਹੇ ਹਨ ਅਤੇ ਇਸ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ 'ਚ ਤਿੰਨ ਦਿਨਾਂ ਦੇ ਧਾਰਮਿਕ ਗੁਰਮੀਤ ਸਮਾਗਮ ਕਰਵਾਏ ਜਾ ਰਹੇ ਹਨ।