ETV Bharat / state

Thieves targeted school: ਚੋਰਾਂ ਨੇ ਸਰਕਾਰੀ ਸਕੂਲ ਦੇ ਮਿਡ ਡੇ ਮੀਲ ਨੂੰ ਬਣਾਇਆ ਨਿਸ਼ਾਨਾ, ਕਲਾਸ ਦੇ ਪ੍ਰਾਜੈਕਟਰ ਅਤੇ ਸੀਸੀਟੀਵੀ ਡੀਵੀਆਰ ਵੀ ਕੀਤਾ ਚੋਰੀ - ਪ੍ਰਾਜੈਕਟਰ ਅਤੇ ਸੀਸੀਟੀਵੀ ਡੀਵੀਆਰ

ਪੰਜਾਬ ਵਿੱਚ ਚੋਰੀ ਦੇ ਮਾਮਲੇ ਰੁਕਣ ਦਾ ਨਾਂਅ ਲਈ ਰਹੇ ਅਤੇ ਹੁਣ ਬਟਾਲਾ ਦੇ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਚੋਰ ਮਿਡ ਡੇ ਮੀਲ ਦਾ ਸਮਾਨ ਅਤੇ ਪ੍ਰਾਜੈਕਟਰ ਸਮੇਤ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਹਨ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ।

Thieves targeted government primary school in Batala
Thieves targeted school: ਚੋਰਾਂ ਨੇ ਸਰਕਾਰੀ ਸਕੂਲ ਦੇ ਮਿਡ ਡੇ ਮੀਲ ਨੂੰ ਬਣਾਇਆ ਨਿਸ਼ਾਨਾ , ਕਲਾਸ ਦੇ ਪ੍ਰਾਜੈਕਟਰ ਅਤੇ ਸੀਸੀਟੀਵੀ ਡੀਵੀਆਰ ਵੀ ਕੀਤਾ ਚੋਰੀ
author img

By

Published : Feb 3, 2023, 3:36 PM IST

Thieves targeted school: ਚੋਰਾਂ ਨੇ ਸਰਕਾਰੀ ਸਕੂਲ ਦੇ ਮਿਡ ਡੇ ਮੀਲ ਨੂੰ ਬਣਾਇਆ ਨਿਸ਼ਾਨਾ , ਕਲਾਸ ਦੇ ਪ੍ਰਾਜੈਕਟਰ ਅਤੇ ਸੀਸੀਟੀਵੀ ਡੀਵੀਆਰ ਵੀ ਕੀਤਾ ਚੋਰੀ

ਗੁਰਦਾਸਪੁਰ: ਬੀਤੀ ਰਾਤ ਬਟਾਲਾ ਵਿੱਚ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਣਾਇਆ ਨਿਸ਼ਾਨਾ ਚੋਰ ਛੋਟੇ ਛੋਟੇ ਬੱਚਿਆਂ ਲਈ ਤਿਆਰ ਹੋਣ ਵਾਲੇ ਮਿਡ ਡੇ ਮੀਲ ਦੀ ਕਣਕ , ਚਾਵਲ ਅਤੇ ਹੋਰ ਰਾਸ਼ਨ ਲੈਕੇ ਹੋਏ ਫਰਾਰ ਹੋ ਗਏ। ਇਸ ਤੋਂ ਇਲਾਵਾ ਚੋਰ ਸਕੂਲੀ ਬੱਚਿਆਂ ਦੇ ਕਲਾਸ ਰੂਮ ਵਿੱਚ ਲੱਗੇ ਪ੍ਰਾਜੈਕਟਰ ,ਸੀਸੀਟੀਵੀ ਕੈਮਰਾ ਅਤੇ ਡੀਵੀਆਰ ਵੀ ਚੋਰੀ ਕਰ ਲਿਆ ਹੈ, ਸਕੂਲ ਪ੍ਰਸ਼ਾਸ਼ਨ ਦਾ ਕਹਿਣਾ ਕਿ ਦੂਸਰੀ ਵਾਰ ਇਹ ਲਗਾਤਾਰ ਚੋਰੀ ਹੋਈ ਹੈ।

ਪਹਿਲਾਂ ਵੀ ਹੋਈ ਚੋਰੀ: ਦੱਸ ਦਈਏ ਬਟਾਲਾ ਦੇ ਮਾਨ ਨਗਰ ਇਲਾਕੇ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਰਾਂ ਨੇ ਬੱਚਿਆ ਦੀ ਪੜਾਈ ਲਈ ਲੱਗੇ ਪ੍ਰਾਜੈਕਟਰ ਅਤੇ ਸਕੂਲ ਵਿੱਚ ਲਗੇ ਸੀਸੀਟੀਵੀ ਕੈਮਰਾ ਅਤੇ ਇੱਥੋਂ ਤੱਕ ਕਿ ਸਕੂਲ ਵਿੱਚ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ। ਸਕੂਲ ਸਟਾਫ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਸਕੂਲ ਵਿੱਚ ਚੋਰੀ ਹੋਈ ਸੀ ਅਤੇ ਉਦੋਂ ਵੀ ਰਾਸ਼ਨ ਅਤੇ ਗੈਸ ਸਿਲੰਡਰ ਚੋਰ ਲੈਕੇ ਫਰਾਰ ਹੋ ਗਏ ਸਨ ਅਤੇ ਸਕੂਲ ਸਟਾਫ ਨੇ ਸ਼ੱਕ ਜਤਾਇਆ ਕਿ ਸਕੂਲ ਦੇ ਨੇੜੇ ਹੀ ਕੋਈ ਨਸ਼ਾ ਵੇਚਦਾ ਹੈ ਜਿਸ ਨੂੰ ਲੈਕੇ ਰੋਜ਼ਾਨਾ ਦਿਨ ਦੇ ਸਮੇਂ ਵੀ ਨੌਜਵਾਨਾਂ ਦੀ ਭੀੜ ਸਕੂਲ ਦੇ ਦੁਆਲੇ ਲੱਗੇ ਰਹਿੰਦੀ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਸਬੰਧੀ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: Release of Sikh prisoners: ਕੇਂਦਰ ਸਰਕਾਰ ਦੀ ਮੰਸ਼ਾ ਕਰਕੇ ਨਹੀਂ ਹੋ ਰਹੀ ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਕੈਦੀਆਂ ਦੇ ਵਕੀਲ ਨੇ ਕੀਤੇ ਵੱਡੇ ਖ਼ੁਲਾਸੇ

ਚੋਰਾਂ ਨੇ ਡੀਵੀਅਰ ਵੀ ਕੀਤਾ ਚੋਰੀ: ਸਥਾਨਕ ਕੌਂਸਲਰ ਬਾਵਾ ਸਿੰਘ ਦਾ ਕਹਿਣਾ ਹੈ ਕਿ ਸ਼ਾਤਿਰ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਇਸ ਲੀ ਚੋਰੀ ਕਰ ਲਿਆ ਤਾਂ ਕਿ ਕੈਮਰਿਆਂ ਰਾਹੀਂ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ। ਦੂਜੇ ਪਾਸੇ ਕੌਂਸਲਰ ਦਾ ਕਹਿਣਾ ਹੈ ਕਿ ਇਸ ਚੋਰੀ ਨੂੰ ਅੰਜਾਮ ਨਸ਼ੇੜੀਆਂ ਨੇ ਦਿੱਤਾ ਹੈ ਕਿਉਂਕਿ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਣ ਕਾਰਨ ਬਹੁਤ ਸਾਰੇ ਨਸ਼ੇੜੀ ਇੱਥੇ ਘੁੰਮਦੇ ਰਹਿੰਦੇ ਹਨ।ਉੱਧਰ ਇਸ ਚੋਰੀ ਸੰਬੰਧੀ ਸਕੂਲ ਸਟਾਫ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਪੁਲਿਸ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.